June 26, 2026 4:39 pm

ਸੰਗੀਤਕ ਦੁਨੀਆਂ ਵਿੱਚ ਖਾਸ ਮੁਕਾਮ ਹਾਸਲ ਕਰਨ ਵਾਲਾ ਢੋਲਕ ਮਾਸਟਰ : ਲਵਪ੍ਰੀਤ ਸਿੰਘ ਮਾਨ

ਸੰਗੀਤਕ ਦੁਨੀਆਂ ਵਿੱਚ ਹਰ ਇੱਕ ਸੰਗੀਤ ਪ੍ਰੇਮੀ ਕਲਾਕਾਰ ਤੋਂ ਚਾਹੁੰਦਾ ਹੈ ਕਿ ਉਹ ਪੰਜਾਬੀ ਸੱਭਿਆਚਾਰ ਚ ਗੜੁੱਚ ਹੋ ਕੇ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰੇ ਅਤੇ ਉਨਾਂ ਦੀਆਂ ਉਮੀਦਾ ਤੇ ਖਰਾ ਉਤਰੇ। ਅਜਿਹੀ ਹੀ ਇੱਕ ਸਖ਼ਸੀਅਤ ਹੈ ਜਿਸ ਨੇ ਆਪਣੀ ਮਿਹਨਤ ਨਾਲ ਸੰਗੀਤਕ ਦੁਨੀਆਂ ਵਿੱਚ ਇੱਕ ਖ਼ਾਸ ਰੁਤਬਾ ਹਾਸਲ ਕਰਨ ਵਿੱਚ ਕਾਮਯਾਬ ਹੋਇਆ ਅਤੇ ਉਹ ਹੈ ਢੋਲਕ ਦੀ ਥਾਪ ਤੇ ਹਰ ਇੱਕ ਨੂੰ ਨੱਚਣ ਲਈ ਮਜਬੂਰ ਕਰਨ ਵਾਲਾ ਢੋਲਕ ਮਾਸਟਰ ਲਵਪ੍ਰੀਤ ਸਿੰਘ ਮਾਨ। ਇਸ ਢੋਲਕ ਮਾਸਟਰ ਲਵਪ੍ਰੀਤ ਸਿੰਘ ਮਾਨ ਦਾ ਜਨਮ ਪਿੰਡ ਛੀਨੀਵਾਲ ਕਲਾਂ ਤਹਿਸੀਲ ਤੇ ਜਿਲਾ ਬਰਨਾਲਾ ਵਿੱਚ ਪਿਤਾ ਜਗਜੀਤ ਸਿੰਘ ਦੇ ਘਰ ਮਾਤਾ ਬਲਜੀਤ ਕੌਰ ਦੀ ਕੁੱਖੋ 27 ਜੂਨ 1997 ਵਿਚ ਹੋਇਆ। ਬਚਪਨ ਤੋਂ ਹੀ ਢੋਲਕ ਵਜਾਉਣ ਦਾ ਸ਼ੌਕ ਹੋਣ ਕਾਰਨ ਬਾਰਵੀਂ ਦੀ ਪੜਾਈ ਗੁਰੁ ਗੋਬਿੰਦ ਕਾਲਜ ਸੰਘੇੜਾ ਤੋਂ ਕੀਤੀ। ਢੋਲਕ ਵਜਾਉਣ ਦੇ ਸ਼ੌਕ ਨੂੰ ਅੱਗੇ ਵਧਾਉਂਦੇ ਹੋਏ ਲਵਪ੍ਰੀਤ ਨੇ ਨਿੰਦੀ ਰਾਮਪੁਰਾ ਨੂੰ ਉਸਤਾਦ ਧਾਰ ਕੇ ਅਭਿਆਸ ਜਾਰੀ ਰੱਖਿਆ ਤੇ ਹੋਲੀ ਹੋਲੀ ਸਟੇਜਾਂ ਤੇ ਗਾਇਕਾਂ ਨਾਲ ਕੰਮ ਕਰਕੇ ਆਪਣੀ ਸੰਗੀਤਕ ਦੁਨੀਆਂ ਵਿੱਚ ਅਲੱਗ ਪਹਿਚਾਣ ਬਣਾ ਲਈ। ਲਵਪ੍ਰੀਤ ਮਾਨ ਅੱਜ ਕੱਲ ਪ੍ਰਸਿੱਧ ਲੋਕ ਗਾਇਕ ਹਰਮੀਤ ਜੱਸੀ, ਮੱਘਰ ਅਲੀ, ਸ਼ਲੀਨਾ ਸ਼ੈਲੀ, ਹੈਮੀ ਕਾਹਲੋਂ, ਲਾਭ ਹੀਰਾ, ਹਿੰਮਤ ਸਿੰਘ ਗਿੱਲ, ਲਵਜੀਤ, ਜਸਪਾਲ ਜੱਸੀ, ਮੀਤ ਗੁਰਮੀਤ, ਬਲਵੀਰ ਚੋਟੀਆਂ ਤੋਂ ਇਲਾਵਾ ਅਨੇਕਾਂ ਗਾਇਕਾ ਨਾਲ ਸਟੇਜਾਂ ਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ।
-ਸੁਖਮੰਦਰ ਰਾਮਪੁਰਾ
99888-52705

Send this to a friend