June 28, 2026 5:03 am

ਚੋਣ ਕਮਿਸ਼ਨ ਵੱਲੋਂ ਅਕਾਲੀ ਦਲ ਤੇ ਭਾਜਪਾ ਨੂੰ ਜੁਰਮਾਨਾ

ਜੇਤਲੀ ਨੂੰ ਰੋਡ ਸ਼ੋਅ ਪਿਆ ਮਹਿੰਗਾ

image ਚੰਡੀਗੜ੍ਹ, 20 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਦੇ ਮੁੱਖ ਚੋਣ ਕਮਿਸ਼ਨ ਨੇ ਅੱਜ ਬੀਤੇ ਦਿਨੀ ਅੰਮ੍ਰਿਤਸਰ ’ਚ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਰ ਅਰੁਣ ਜੇਤਲੀ ਲਈ ਕੀਤੇ ਰੋਡ ਸ਼ੋਅ ਦੌਰਾਨ ਲਾਏ ਗਏ ਝੰਡਿਆਂ, ਪੋਸਟਰਾਂ ਕਾਰਨ ਜ਼ਿਲ੍ਹਾ ਅਕਾਲੀ-ਭਾਜਪਾ ਪ੍ਰਧਾਨਾਂ ਨੂੰ ਚੋਣ ਜ਼ਾਬਤੇ ਦੇ ਉਲੰਘਣ ਦਾ ਨੋਟਿਸ ਜਾਰੀ ਕਰਨ ਦੇ ਨਾਲ ਹੀ 90-90 ਹਜ਼ਾਰ ਦਾ ਜ਼ੁਰਮਾਨਾ ਠੋਕਿਆ ਹੈ ਤੇ ਇਸ ਤੋਂ ਇਲਾਵਾ ਬਠਿੰਡਾ ਤੋਂ ਕਾਂਗਰਸ ਤੇ ਪੀਪੀਪੀ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਬਾਦਲ ਵੱਲੋਂ ਬਠਿੰਡਾ ਨਾਲ ਸਬੰਧਤ ਤਿੰਨ ਉਚ ਪੁਲਿਸ ਅਫਸਰਾਂ ਦੀ ਸ਼ਿਕਾਇਤ ਕੀਤੀ ਗਈ ਹੈ ਜਦਕਿ ਫਿਰੋਜ਼ਪੁਰ ਦੇ ਐ¤ਸ.ਐ¤ਸ.ਪੀ. ਖਿਲਾਫ ਵੀ ਇੱਕ ਸ਼ਖਸ ਵੱਲੋਂ ਸ਼ਿਕਾਇਤ ਦਰਜ ਕਾਰਈ ਗਈ ਹੈ। ਇਸ ਤੋਂ ਇਲਾਵਾ ਚੋਣ ਕਮਿਸ਼ਨ ਨੇ ਸੰਗਰੂਰ ’ਚ

ਸਾਈਕਲਾਂ ਤੇ ਆਟਾ-ਦਾਲ ਦੇ ਕਾਰਡਾਂ ਨਾਲ ਸਬੰਧਤ ਮਾਮਲਿਆਂ ’ਚ ਅਕਾਲੀ ਦਲ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਚੋਣ ਕਮਿਸ਼ਨ ਵੱਲੋਂ ਇਸ ਵਾਰ ਸੋਸ਼ਲ ਮੀਡੀਆ ਤੇ ਵੀ ਖਾਸ ਨਜ਼ਰ ਰੱਖੀ ਜਾ ਰਹੀ ਹੈ ਤੇ ਇਸ ਤੇ ਵੀ ਜ਼ਾਬਤੇ ਦੇ ਉਲੰਘਣ ਆਦਿ ਤੇ ਸਖਤ ਕਾਰਵਾਈ ਕੀਤੇ ਜਾਣ ਦੀਆਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਪੰਜਾਬ ਦੇ ਵਧੀਕ ਮੁੱਖ ਚੋਣ ਅਫਸਰ ਸ. ਰਾਮਿੰਦਰ ਸਿੰਘ ਤੇ ਬੀ. ਪੁਰਸ਼ਾਰਥਾ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਰਿਟਰਨਿੰਗ ਅਧਿਕਾਰੀ ਵੱਲੋਂ ਉਮੀਦਵਾਰ ਸ਼੍ਰੀ ਅਰੁਣ ਜੇਤਲੀ ਦੇ ਰੋਡ ਸ਼ੋਅ-ਰੈਲੀ ਦੌਰਾਨ ਚੋਣ ਜਾਬਤੇ ਦੀ ਉਲੰਘਣਾ ਬਾਰੇ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਤੋਂ ਇਲਾਵਾ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਹਟਾਏ ਗਏ ਅਣਅਧਿਕਾਰਤ ਹੋਰਡਿੰਗਾਂ ਅਤੇ ਬੈਨਰਾਂ ਨੂੰ ਹਟਾਉਣ ’ਤੇ ਆਏ ਖਰਚੇ ਲਈ ਦੋਵਾਂ ਪਾਰਟੀਆਂ ਨੂੰ 90-90 ਹਜ਼ਾਰ ਰੁਪਏ ਦਾ ਖਰਚਾ ਪਾਇਆ ਗਿਆ ਹੈ।
ਇਸ ਤੋਂ ਇਲਾਵਾ ਬਠਿੰਡਾ ਤੋਂ ਪੀਪੀਪੀ ਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਬਾਦਲ ਵੱਲੋਂ ਬਠਿੰਡਾ ਜ਼ੋਨ ਦੇ ਆਈ.ਜੀ.ਇੰਟੈਲੀਜੈਂਸ ਜਤਿੰਦਰ ਜੈਨ, ਆਈ. ਜੀ. ਜ਼ੋਨਲ ਬਠਿੰਡਾ ਪਰਮਰਾਜ ਸਿੰਘ ਉਮਰਾਨੰਗਲ ਤੇ ਐਸ ਐਸ ਪੀ ਬਠਿੰਡਾ ਗੁਰਪ੍ਰੀਤ ਸਿੰਘ ਭੁ¤ਲਰ ਤੇ ਅਕਾਲੀ-ਭਾਜਪਾ ਗਠਜੋੜ ਦੀ ਉਮੀਦਵਾਰ ਹਰਸਿਮਰਤ ਬਾਦਲ ਦੀ ਮਦਦ ਕਰਨ ਦਾ ਦੋਸ਼ ਲਾਉਂਦਿਆਂ ਇੱਕ ਸ਼ਿਕਾਇਤ ਚੋਣ ਕਮਿਸ਼ਨ ਦੇ ਕੇ ਇਨ੍ਹਾਂ ਦਾ ਤੁਰੰਤ ਤਬਾਦਲਾ ਕਰਨ ਦੀ ਮੰਗ ਕੀਤੀ ਹੈ। ਚੋਣ ਕਮਿਸ਼ਨ ਨੇ ਮਨਪ੍ਰੀਤ ਦੀ ਸ਼ਿਕਾਇਤ ਉਪਰੰਤ ਪ੍ਰਿੰਸੀਪਲ ਸੈਕਟਰੀ ਹੋਮ ਤੋਂ 24 ਘੰਟਿਆਂ ’ਚ ਮਾਮਲੇ ਦੀ ਰਿਪੋਰਟ ਮੰਗ ਲਈ ਹੈ। ਇਸ ਤੋਂ ਇਲਾਵਾ ਫਿਰੋਜ਼ਪੁਰ ਜ਼ਿਲੇ ਦੇ ਐ¤ਸ.ਐ¤ਸ.ਪੀ. ਤੇ ਪਰਮਜੀਤ ਨਾਂਅ ਦੇ ਸ਼ਖਸ ਨੇ ਇਹ ਕਹਿੰਦਿਆਂ ਸ਼ਿਕਾਇਤ ਦਿਤੀ ਹੈ ਕਿ ਉਹ ਉਸ ਖਿਲਾਫ ਰੰਜਿਸ਼ਨ ਕਿੜ ਕੱਢ ਰਹੇ ਹਨ ਇਸ ਲਈ ਉਨ੍ਹਾਂ ਦਾ ਤਬਾਦਲਾ ਕੀਤਾ ਜਾਵੇ। ਸੰਗਰੂਰ ਜ਼ਿਲੇ ’ਚ ਸਾਈਕਲ ਵੰਡਣ ਦੇ ਮਾਮਲੇ ਤੇ ਅਤੇ ਆਟਾ ਦਾਲ ਦੇ ਕਾਰਡਾਂ ਤੇ ਬਾਦਲ-ਸੁਖਬੀਰ ਦੀਆਂ ਫੋਟੋਆਂ ਦੇ ਮਾਮਲਿਆਂ ਤਹਿਤ ਅਕਾਲੀ ਦਲ ਨੂੰ ਕਲੀਨ ਚਿੱਟ ਦੇ ਦਿਤੀ ਗਈ ਹੈ। ਇਸ ਬਾਬਤ ਰਾਮਿੰਦਰ ਸਿੰਘ ਨੇ ਦੱਸਿਆ ਕਿ ਸਕੂਲੀ ਵਿਦਿਆਰਥਣਾਂ ਨੂੰ ਸਾਇਕਲ ਵੰਡੇ ਜਾਣ ਦੇ ਦੋਸ਼ਾਂ ਬਾਰੇ ਸਕੱਤਰ, ਸਮਾਜਿਕ ਸੁਰੱਖਿਆ ਤੋਂ ਰਿਪੋਰਟ ਪ੍ਰਾਪਤ ਹੋਈ ਹੈ। ਰਿਪੋਰਟ ਮੁਤਾਬਕ ਸਾਇਕਲਾਂ ਨੂੰ ਅਜੇ ਜੋੜਿਆ ਜਾਣਾ ਸੀ ਅਤੇ ਉਹ ਵੱਖ-ਵੱਖ ਸਕੂਲਾਂ ਦੇ ਸਟੋਰਾਂ ’ਚ ਜਮ੍ਹਾਂ ਸਨ ਅਤੇ ਕੋਈ ਵੀ ਸਾਇਕਲ ਨਹੀਂ ਵੰਡਿਆ ਗਿਆ। ਕਮਿਸ਼ਨ ਵੱਲੋਂ ਸਮੂਹ ਜ਼ਿਲ੍ਹਿਆਂ ਅੰਦਰ ਅਜਿਹੇ ਸਟੋਰਾਂ ਨੂੰ ਚੋਣ ਪ੍ਰਕ੍ਰਿਆ ਮੁਕੰਮਲ ਹੋਣ ਤੱਕ ਸੀਲ ਰੱਖਣ ਲਈ ਕਿਹਾ ਗਿਆ ਹੈ। ਸੰਗਰੂਰ ਦੇ ਡੀ.ਸੀ. ਦੀ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਸਾਇਕਲਾਂ ਨੂੰ ਇੱਕ ਦੁਕਾਨ ਖੁਲਵਾ ਕੇ ਇਨ੍ਹਾਂ ਦੀ ਤਸਵੀਰ ਖਿਚੀ ਗਈ ਜਦਕਿ ਇਹ ਵੰਡੇ ਨਹੀਂ ਜਾ ਰਹੇ ਸਨ। ਇਸ ਤੋਂ ਇਲਾਵਾ ਬਠਿੰਡਾ ਚ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਸਿਲਾਈ ਸੈਂਟਰ ਤੇ ਗੁਰਦੁਆਰੇ ਤੇ ਲੱਗੀਆਂ ਨੰਨ੍ਹੀ ਛਾਂ ਦੀਆਂ ਤਸਵੀਰਾਂ ਦੇ ਮਾਮਲੇ ਦੀ ਜਾਂਚ ਅਜੇ ਜਾਰੀ ਹੈ ਤੇ ਇਸ ਬਾਬਤ ਰਿਪੋਰਟ ਤਲਬ ਕੀਤੀ ਗਈ ਹੈ।
ਹੁਣ ਤ¤ਕ ਪ੍ਰਾਪਤ ਹੋਈਆਂ ਸ਼ਿਕਾਇਤਾਂ ਬਾਰੇ ਸ਼੍ਰੀ ਰਮਿੰਦਰ ਸਿੰਘ ਨੇ ਦੱਸਿਆ ਕਿ ਕੁਲ੍ਹ ਪ੍ਰਾਪਤ 177 ਸ਼ਿਕਾਇਤਾਂ ਵਿਚੋਂ 117 ਚੋਣ ਜਾਬਤੇ ਦੀ ਉਲੰਘਣਾ ਅਤੇ 60 ਬਦਲੀਆਂ ਆਦਿ ਨਾਲ ਸਬੰਧਤ ਸਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਚੋਣ ਪ੍ਰਕ੍ਰਿਆ ਨਾਲ ਸਿੱਧੇ ਜਾ ਅਸਿਧੇ ਤੌਰ ’ਤੇ ਸਬੰਧਤ ਨਾ ਹੋਣ ਵਾਲੇ ਮਾਮਲਿਆਂ ਬਾਰੇ ਚੋਣ ਕਮਿਸ਼ਨ ਨੂੰ ਸ਼ਿਕਾਇਤਾਂ ਨਾ ਭੇਜੀਆਂ ਜਾਣ। ਉਨ੍ਹਾਂ ਕਿਹਾ ਕਿ ਕੁਝ ਸ਼ਿਕਾਇਤਾਂ ਦਰਜ਼ ਮੁਕੱਦਮਿਆਂ ਵਿੱਚ ਕਾਰਵਾਈ ਤੋਂ ਬਚਣ ਲਈ ਵੀ ਜਾਣ ਬੁਝ ਕੇ ਕਮਿਸ਼ਨ ਨੂੰ ਭੇਜੀਆਂ ਗਈਆਂ ਹਨ।

Send this to a friend