ਹਵਾਲਾਤੀ ਤੇ ਕੈਦੀਆਂ ਦੀਆਂ ਸੁਣੀਆਂ ਮੁਸ਼ਕਿਲਾਂ ਅਤੇ ਮੌਕੇ ਤੇ ਕੀਤਾ ਹਲ
ਪਟੀ/ਚੋਹਲਾ ਸਾਹਿਬ, 30 ਸਤੰਬਰ (ਰਾਕੇਸ਼ ਨਈਅਰ)- ਸ੍ਰੀਮਤੀ ਹਰਪ੍ਰੀਤ ਕੌਰ ਰੰਧਾਵਾ, ਇੰਚਾਰਜ ਜਿਲ੍ਹਾ ਅਤੇ ਸੈਸ਼ਨਜ਼ ਜਜ ਕਮ ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਵਲੋਂ ਸਬ ਜੇਲ੍ਹ ਪਟੀ ਦਾ ਦੌਰਾ ਕੀਤਾ ਗਿਆ। ਇਸ ਮੋਕੇ ਤੇ ਸ਼੍ਰੀ ਹਰਪ੍ਰੀਤ ਸਿੰਘ, ਡਿਪਟੀ ਸੁਪਰੀਟੈਂਡੈਂਟ ਆਫ ਸਬ ਜੇਲ੍ਹ ਪਟੀ ਅਤੇ ਉਥੋਂ ਦਾ ਸਟਾਫ ਅਧਿਕਾਰੀ ਹਾਜ਼ਰ ਸਨ।ਇਸ ਮੌਕੇ ਤੇ ਸੈਸ਼ਨ ਜਜ ਨੇ ਜੇਲ ਵਿਚ ਬੰਦ ਹਵਾਲਾਤੀ ਅਤੇ ਕੈਦੀਆਂ ਦੀ ਮੁਸ਼ਕਿਲਾਂ ਨੂੰ ਸੁਣਿਆ ਅਤੇ ਮੌਕੇ ਤੇ ਹੀ ਜੇਲ੍ਹ ਦੇ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਮੁਸ਼ਕਿਲਾਂ ਹਲ ਕਰਨ ਦੇ ਦਿਸ਼ਾ ਨਿਰਦੇਸ਼ ਦਿਤੇ। ਇਸ ਮੌਕੇ ਤੇ ਸ਼ੀਮਤੀ ਹਰਪ੍ਰੀਤ ਕੌਰ ਰੰਧਾਵਾ ਵਲੋਂ ਜੇਲ੍ਹ ਦੀ ਮੈਸ (ਰਸੋਈ) ਵਿਚ ਜਾ ਕੇ ਖਾਣੇ ਦੀ ਜਾਂਚ ਕੀਤੀ ਅਤੇ ਆਪ ਖਾਣਾ ਖਾ ਕੇ ਉਸਦੀ ਕੁਆਲਟੀ ਚੈਕ ਕੀਤੀ ਅਤੇ ਉਥੋਂ ਦੀ ਸਾਫ ਸਫਾਈ ਦਾ ਵੀ ਨਿਰੀਖਣ ਕੀਤਾ। ਇਸ ਮੌਕੇ ਤੇ ਸ਼ੈਸਨ ਜਜ ਵਲੋਂ ਹਵਾਲਾਤੀਆਂ ਅਤੇ ਕੈਦੀਆਂ ਨੂੰ ਉਨ੍ਹਾ ਦੇ ਕਾਨੂੰਨੀ ਹਕਾਂ ਬਾਰੇ ਜਾਣਕਾਰੀ ਦਿਤੀ ਅਤੇ ਇਹ ਵੀ ਦਸਿਆ ਕਿ ਉਹ ਆਪਣੀ ਅਪੀਲ ਕਦੋਂ ਅਤੇ ਕਿਸ ਪੀਰੀਅਡ ਦੇ ਦੌਰਾਨ ਲਗਾ ਸਕਦੇ ਹਨ। ਉਨ੍ਹਾਂ ਨੇ ਹਵਾਲਾਤੀਆਂ ਅਤੇ ਕੈਦੀਆਂ ਨੂੰ ਜਾਣਕਾਰੀ ਦਿਤੀ ਕਿ ਲੋਅਰ ਕੋਰਟ ਤੋਂ ਲੈ ਕੇ ਸੁਪਰੀਮ ਕੌਰਟ ਤਕ ਵਕੀਲ ਮੁਫਤ ਦਿਤੇ ਜਾਂਦੇ ਹਨ।ਇਸ ਮੋਕੇ ਤੇ ਉਨ੍ਹਾਂ ਨੇ ਹਵਾਲਾਤੀਆਂ ਅਤੇ ਕੈਦੀਆਂ ਦੇ ਮੁਫਤ ਕਾਨੂੰਨੀ ਸਹਾਇਤਾ ਲੈਣ ਵਾਸਤੇ ਫਾਰਮ ਵੀ ਭਰੇ ਅਤੇ ਆਪਣੇ ਕਲਰਕ ਪੰਕਜ ਸ਼ਰਮਾਂ ਨੂੰ ਨਿਰਦੇਸ਼ ਦਿਤੇ ਕਿ ਇਨ੍ਹਾਂ ਫਾਰਮਾਂ ਦਾ ਸਾਰਾ ਪ੍ਰੋਸੈਸ ਪੂਰਾ ਕਰਕੇ ਜਲਦੀ ਤੋਂ ਜਲਦੀ ਮੁਫਤ ਕਾਨੂੰਨੀ ਸਹਾਇਤਾ ਦੁਆਈ ਜਾਵੇ।ਇਸ ਮੌਕੇ ਉਨ੍ਹਾਂ ਨੂੰ ਸਲਾਹ ਦਿਤੀ ਗਈ ਕੀ ਉਹ ਸਮਾਜ ਵਿਚ ਰਹਿ ਕੇ ਆਮ ਇਨਸਾਨ ਵਾਂਗ ਅਪਣਾ ਜੀਵਨ ਦਾ ਨਿਰਵਾਹ ਕਰਨ ਅਤੇ ਦੁਬਾਰਾ ਕੋਈ ਵੀ ਗਲਤ ਕੰਮ ਕਰਕੇ ਜੇਲ ਵਿਚ ਨਾ ਆਉਣ।