June 26, 2026 3:04 pm

ਇਟਲੀ ਦੀ ਸਿੱਖ ਸੰਗਤ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜ੍ਹੇ ਦੇ ਸਬੰਧ ’ਚ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

ਬਾਬਾ ਦੀਪ ਸਿੰਘ ਨੋਜਵਾਨ ਸਭਾ ਨੇ ਲਗਾਇਆ ਲੰਗਰ

ਮੋਰਿੰਡਾ, 30 ਸਤੰਬਰ (ਹਰਜਿੰਦਰ ਸਿੰਘ ਛਿੱਬਰ)- ਇਟਲੀ ਦੇ ਸ਼ਹਿਰ ਬੋਰਗੋ ਸੰਨ ਯਕਮੋਂ ਵਿੱਖੇ ਪੰਜਾਬੀ ਸਿੱਖ ਭਾਈਚਾਰੇ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਪ੍ਰਕਾਸ਼ ਦਿਹਾੜ੍ਹੇ ਦੇ ਸਬੰਧ ’ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਵਾਸੀ ਪੰਜਾਬੀ ਕਰਮ ਸਿੰਘ ਗੁਦਾਈਆ ਨੇ ਦੱਸਿਆ ਕਿ ਇਟਲੀ ਦੀਆਂ ਸਿੱਖ ਸੰਗਤਾਂ ਵੱਲੋਂ ਇਸ ਮਹਾਨ ਨਗਰ ਕੀਰਤਨ ਦਾ ਥਾਂ ਥਾਂ ਭਰਵਾਂ ਅਤੇ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬਾਬਾ ਦੀਪ ਸਿੰਘ ਨੌਜਵਾਨ ਸਭਾ ਦੇ ਸਮੂਹ ਮੈਂਬਰਾਂ ਵੱਲੋਂ ਇਸ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੀਆਂ ਸੰਗਤਾਂ ਲਈ ਜੂਸ, ਠੰਡੇ ਮਿੱਠੇ ਜਲ੍ਹ ਅਤੇ ਕੜ੍ਹੀ ਚੋਲਾਂ ਦਾ ਲੰਗਰ ਲਗਾਇਆ ਗਿਆ। ਪ੍ਰਵਾਸੀ ਪੰਜਾਬੀ ਗੁਰਮੀਤ ਸਿੰਘ ਮੋਰਿੰਡਾ ਨੇ ਦੱਸਿਆ ਕਿ ਬਾਬਾ ਦੀਪ ਸਿੰਘ ਨੋਜਵਾਨ ਸਭਾ ਦੇ ਸਮੂਹ ਮੈਂਬਰਾਂ ਵੱਲੋਂ ਇਟਲੀ ’ਚ ਨਿਕਲਣ ਵਾਲੇ ਨਗਰ ਕੀਰਤਨਾਂ ਮੌਕੇ ਲੰਗਰ ਦੀ ਸੇਵਾ ਨਿਭਾਅ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜ੍ਹੇ ਦੇ ਸਬੰਧ ’ਚ ਸਜਾਏ ਗਏ ਵਿਸ਼ਾਲ ਨਗਰ ਕੀਰਤਨ ਮੌਕੇ ਲਗਾਏ ਲੰਗਰ ਵਿੱਚ ਗੁਰਜਿੰਦਰ ਸਿੰਘ ਗੁਰਦਾਸਪੁਰ, ਕਮਲਜੀਤ ਸਿੰਘ ਟਾਂਡਾ, ਅਰਮਜੀਤ ਸਿੰਘ ਸੁਖਦੇਵ ਭੋਰੀਵਾਲ, ਜਸਵਿੰਦਰ ਕੌਰ, ਲਾਡੀ ਗੁਦਾਈਆ, ਮੁਖਤਿਆਰ ਸਿੰਘ ਜਲੰਧਰ, ਅਮਰਜੀਤ ਸਿੰਘ, ਪ੍ਰਕਾਸ਼ ਬਲਦੇਵ ਨਗਰ, ਰਾਜੂ ਬਲਦੇਵ ਨਗਰ, ਦੀਪ ਸਿੰਘ ਘਵੱਦੀ, ਰਮਨਜੀਤ ਕੌਰ, ਹਰਬੰਸ ਕੌਰ ਨੌਹਰਾ ਅਤੇ ਗੋਲਾ ਨੋਹਾਰਾ ਆਦਿ ਨੇ ਸੇਵਾ ਨਿਭਾਈ।

Send this to a friend