June 28, 2026 8:12 am

ਭ੍ਰਿਸ਼ਟਾਚਾਰੀ ਅਤੇ ਬੇਰੁਜ਼ਗਾਰੀ ਦੇ ਖਾਤਮੇ ਲਈ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣਾ ਜ਼ਰੂਰੀ : ਬਾਦਲ

ਆਤਮ ਨਗਰ ਅਤੇ ਗਿੱਲ ਹਲਕੇ ਦੇ ਠਾਠਾਂ ਮਾਰਦੇ ਇਕੱਠ ਨੇ ਲਗਾਈ ਇਆਲੀ ਦੀ ਜਿੱਤ ’ਤੇ ਮੋਹਰ

image ਲੁਧਿਆਣਾ, 20 ਮਾਰਚ (ਮਲਕੀਤ ਸਿੰਘ)-ਦੇਸ਼ ਵਿੱਚੋ ਭ੍ਰਿਸ਼ਟਾਚਾਰ ਅਤੇ ਬੇਰੁਜ਼ਗਾਰੀ ਦੇ ਖਾਤਮੇ ਲਈ ਅਤੇ ਸੂਬੇ ਦੀ ਤਰੱਕੀ ਅਤੇ ਵਿਕਾਸ ਲਈ ਨਰਿੰਦਰ ਮੋਦੀ ਨੂੰ ਪ੍ਰਧਾਨ ਬਣਾਉਣਾ ਜ਼ਰੂਰੀ ਹੈ, ਹੁਣ ਦੇਸ਼ ਦੇ ਲੋਕ ਕਾਂਗਰਸ ਦੇ ਕੁਸ਼ਾਸਨ ਤੋਂ ਅੱਕ ਚੁੱਕੇ ਹਨ, ਇਸ ਕਰਕੇ ਕਿਸੇ ਵੀ ਸੂਬੇ ਵਿਚ ਕਾਂਗਰਸ ਸਰਕਾਰ ਨਹੀਂ ਬਣ ਸਕੇਗੀ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦਾਣਾ ਮੰਡੀ ਲੁਧਿਆਣਾ ਵਿਖੇ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੇ ਹੱਕ ਵਿਚ ਜੱਥਦੇਾਰ ਹੀਰਾ ਸਿੰਘ ਗਾਬੜੀਆ ਸਾਬਕਾ ਮੰਤਰੀ ਅਤੇ ਹਲਕਾ ਗਿੱਲ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਦੀ ਅਗਵਾਈ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਠਾਠਾਂ ਮਾਰਦੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਸ. ਬਾਦਲ ਨੇ

ਕਿਹਾ ਕਿ ਕਾਂਗਰਸ ਕੋਲ ਵੋਟਾਂ ਹਾਸਲ ਕਰਨ ਲਈ ਕੋਈ ਮੁੱਦਾ ਨਹੀਂ ਹੈਂ ਜਦੋਂਕਿ ਸੂਬਾ ਸਰਕਾਰ ਵੱਲੋ ਕੀਤੇ ਵਿਕਾਸ ਕਾਰਜਾਂ ਕਰਕੇ ਅਕਾਲੀ-ਭਾਜਪਾ ਸਰਕਾਰ ਦੁਬਾਰਾ ਬਣੀ ਹੈ ਅਤੇ ਹੁਣ ਸਾਡੇ ਉਮੀਦਵਾਰ ਪੰਜਾਬ ਵਿਚ ਹੋਏ ਵਿਕਾਸ ਦੇ ਨਾਂ ਤੇ ਵੋਟਾਂ ਮੰਗ ਰਹੇ ਹਨ । ਸ. ਬਾਦਲ ਨੇ ਉਮੀਦਵਾਰ ਇਆਲੀ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਦੇਸ਼ਵਾਸੀ ਕੇਂਦਰ ਵਿਚ ਐਨ.ਡੀ.ਏ. ਦੀ ਸਰਕਾਰ ਬਣਾ ਕੇ ਲੋਕ ਹਿਤੈਸ਼ੀ ਸਰਕਾਰ ਦੀ ਸਥਾਪਨਾ ਕਰਨਾ ਚਾਹੁੰਦੇ ਹਨ। ਇਸ ਕਰਕੇ ਪਿੱਛੇ ਹੋਈਆਂ 4 ਸੂਬਿਆਂ ਦੀ ਚੋਣ ਵਿਚ ਕਾਂਗਰਸ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਪਾਰਟੀ ਦੇ ਉਮੀਦਵਾਰ ਇਆਲੀ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਅਤੇ ਹਲਕਾ ਦਾਖਾ ਦੇ ਵਿਧਾਇਕ ਹੁੰਦਿਆਂ ਦੇਸ਼ ਵਿਚ ਨਾਂ ਚਮਕਾਉਣ ਅਤੇ ਪਾਰਟੀ ਦੇ ਹਰ ਹੁਕਮ ਨੂੰ ਖਿੜੇ ਮੱਥੇ ਪ੍ਰਵਾਨ ਕਰਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਾਰਟੀ ਨੇ ਬਹੁਤ ਹੀ ਸੋਚ ਵਿਚਾਰ ਕਰਨ ਉਪਰੰਤ ਇਕ ਬਹੁਤ ਹੀ ਇਮਾਨਦਾਰ ਅਤੇ ਪੜ੍ਹਿਆ-ਲਿਖਿਆ ਨੌਜਵਾਨ ਚੋਣ ਮੈਦਾਨ ਵਿਚ ਉਤਾਰਿਆ ਹੈ ਜੋ ਸ਼ਹਿਰ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਕੇ ਲੁਧਿਆਣੇ ਨੂੰ ਰੋਲ ਮਾਡਲ ਬਣਾਉਣਗੇ।
ਇਸ ਮੌਕੇ ਜੱਥੇਦਾਰ ਸੰਤਾ ਸਿੰਘ ਉਮੈਦਪੁਰੀ, ਸਾਬਕਾ ਵਿਧਾਇਕ ਜਗਦੀਸ਼ ਸਿੰਘ ਗਰਚਾ, ਮਲਕੀਤ ਸਿੰਘ ਬੀਰਮੀ, ਈਸ਼ਰ ਸਿੰਘ ਮੇਹਰਵਾਨ, ਹਰਪ੍ਰੀਤ ਸਿੰਘ ਸ਼ਿਵਾਲਿਕ, ਮੇਅਰ ਹਰਚਰਨ ਸਿੰਘ ਗੋਹਲਵੜੀਆ, ਬਾਬਾ ਅਜੀਤ ਸਿੰਘ, ਗੁਰਮੇਲ ਸਿੰਘ ਸੰਗੋਵਾਲ, ਅਮਰਜੀਤ ਸਿੰਘ ਭਾਟੀਆ, ਹਾਕਮ ਸਿੰਘ ਗਿਆਸਪੁਰਾ, ਜਗਦੀਸ਼ ਸਿੰਘ ਗਰਚਾ, ਤਨਵੀਰ ਸਿੰਘ ਧਾਲੀਵਾਲ, ਜਗਬੀਰ ਸੋਖੀ, ਰੱਖਵਿੰਦਰ ਗਾਬੜੀਆ, ਮਨਵਿੰਦਰਪਾਲ ਸਿੰਘ ਮੱਕੜ (ਚਾਰੇ ਕੌਂਸਲਰ), ਗੁਰਪ੍ਰੀਤ ਢੇਸੀ ਸਰਕਲ ਪ੍ਰਧਾਨ ਨੂਰਪੁਰ ਬੇਟ, ਪ੍ਰਧਾਨ ਜੋਗਿੰਦਰ ਕੌਰ ਦਿਆਲ, ਨਰੇਸ਼ ਧੀਂਗਾਨ, ਗੁਰਦੀਪ ਗੋਸ਼ਾ, ਅਵਤਾਰ ਮੱਲਾ ਹਾਜ਼ਰ ਸਨ।

Send this to a friend