ਸ਼ਾਹਕੋਟ, 27 ਸਤੰਬਰ (ਸੁਰਿੰਦਰ ਸਿੰਘ ਖਾਲਸਾ)- ਪਿੱਛਲੇ ਦਿਨੀਂ ਉੱਤਰੀ ਭਾਰਤ ਵਿੱਚ ਹੋਈ ਬਰਸਾਤ ਕਾਰਨ ਸ਼ਾਹਕੋਟ ਦੇ ਨਜ਼ਦੀਕ ਵਹਿੰਦੇ ਸਤਲੁਜ ਦਰਿਆ ਦੇ ਰਕਬਾ ਪਿੰਡ ਬਾਊਪੁਰ ਖੁਰਦ ਵਿਖੇ ਬੰਨ੍ਹ ਨੂੰ ਢਾਅ ਲੱਗਣ ਕਾਰਨ ਬੰਨ੍ਹ ਦੀ ਹਾਲਤ ਕਾਫੀ ਖਰਾਬ ਹੋ ਗਈ ਸੀ, ਜਿਸ ਨੂੰ ਲੈ ਕੇ ਪ੍ਰਸਾਸ਼ਨ, ਸੰਤ ਸੀਚੇਵਾਲ ਦੇ ਸੇਵਾਦਾਰਾਂ ਅਤੇ ਪਿੰਡਾਂ ਦੇ ਲੋਕਾਂ ਨੇ ਦਿਨ-ਰਾਤ ਇੱਕ ਕਰਕੇ ਬੰਨ੍ਹ ਨੂੰ ਟੁੱਟਣ ਤੋਂ ਬਚਾ ਲਿਆ ਗਿਆ ਹੈ। ਵੀਰਵਾਰ ਸ਼ਾਮ ਚੌਧਰੀ ਸੰਤੋਖ ਸਿੰਘ ਮੈਂਬਰ ਪਾਰਲੀਮੈਂਟ ਜਲੰਧਰ, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਵਿਧਾਇਕ ਹਲਕਾ ਸ਼ਾਹਕੋਟ ਵੱਲੋਂ ਸ਼ਾਹਕੋਟ ਦੇ ਨਜ਼ਦੀਕੀ ਪਿੰਡ ਬਾਊਪੁਰ ਵਿਖੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨਾਂ ਨਾਲ ਸ਼੍ਰੀਮਤੀ ਨਵਨੀਤ ਕੌਰ ਬੱਲ ਐੱਸ.ਡੀ.ਐੱਮ. ਸ਼ਾਹਕੋਟ, ਸ. ਦਿਲਬਾਗ ਸਿੰਘ ਡੀ.ਐੱਸ.ਪੀ. ਸ਼ਾਹਕੋਟ, ਸਤੀਸ਼ ਰਿਹਾਨ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਸੁਰਿੰਦਰਜੀਤ ਸਿੰਘ ਚੱਠਾ ਢੰਡੋਵਾਲ ਸੀਨੀਅਰ ਕਾਂਗਰਸੀ ਆਗੂ, ਬੂਟਾ ਸਿੰਘ ਕਲਸੀ ਸੀਨੀਅਰ ਕਾਂਗਰਸੀ ਆਗੂ, ਪਵਨ ਅਗਰਵਾਲ ਐੱਮ.ਸੀ., ਕਮਲ ਨਾਹਰ ਐੱਮ.ਸੀ., ਵਿਕਾਸ ਨਾਹਰ ਯੂਥ ਕਾਂਗਰਸੀ ਆਗੂ, ਸੁਖਦੀਪ ਸਿੰਘ ਸੋਨੂੰ ਕੰਗ ਪੀਏ. ਲਾਡੀ ਸ਼ੇਰੋਵਾਲੀਆ, ਦਲਜੀਤ ਸਿੰਘ ਗੱਟੀ ਮੈਂਬਰ ਜਿਲ੍ਹਾਂ ਪ੍ਰੀਸ਼ਦ, ਜਸਵਿੰਦਰ ਸਿੰਘ ਰਾਮਪੁਰ ਮੈਂਬਰ ਬਲਾਕ ਸੰਮਤੀ, ਬਾਬਾ ਮਲਕੀਤ ਸਿੰਘ ਸਰਪੰਚ ਬਾਊਪੁਰ ਅਤੇ ਡਰੇਨਜ਼ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਐੱਮ.ਪੀ. ਚੌਧਰੀ ਸੰਤੋਖ ਸਿੰਘ ਅਤੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਜਿਥੇ ਬੰਨ੍ਹ ਦੀ ਸਥੀਤੀ ਦਾ ਜਾਇਜ਼ਾ ਲਿਆ, ਉਥੇ ਹੀ ਨਾਜ਼ੁਕ ਸਥੀਤੀ ਵਿੱਚ ਪ੍ਰਸਾਸ਼ਨ ਅਤੇ ਪਿੰਡਾਂ ਦੇ ਲੋਕਾਂ ਵੱਲੋਂ ਕੀਤੇ ਗਏ ਕਾਰਜ ਦੀ ਸ਼ਲਾਘਾ ਕੀਤੀ। ਇਸ ਮੌਕੇ ਨਵਨੀਤ ਕੌਰ ਬੱਲ ਐੱਸ.ਡੀ.ਐੱਮ. ਸ਼ਾਹਕੋਟ, ਡਰੇਨਜ਼ ਵਿਭਾਗ ਦੇ ਐਕਸੀਅਨ ਰਾਮ ਰਤਨ ਅਤੇ ਪਿੰਡ ਵਾਸੀਆਂ ਨੇ ਬੰਨ੍ਹ ਦੀ ਨਾਜ਼ੁਕ ਸਥੀਤੀ ਬਾਰੇ ਐੱਮ.ਪੀ. ਚੌਧਰੀ ਸੰਤੋਖ ਸਿੰਘ ਨੂੰ ਜਾਣੂ ਕਰਵਾਇਆ, ਜਿਨਾਂ ਡਰੇਨਜ਼ ਵਿਭਾਗ ਦੇ ਐਕਸੀਅਨ ਨੂੰ ਬੰਨ੍ਹ ਦੀ ਮਜ਼ਬੂਤੀ ਲਈ ਆਉਣ ਵਾਲੇ ਖਰਚ ਬਾਰੇ ਪ੍ਰਪੋਜਲ ਬਣਾਉਣ ਲਈ ਕਿਹਾ ਅਤੇ ਪਿੰਡਾਂ ਦੇ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਜਲਦੀ ਹੀ ਬੰਨ੍ਹ ਨੂੰ ਮਜ਼ਬੂਤ ਕਰਵਾਇਆ ਜਾਵੇਗਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਦਰਿਆ ਵਿੱਚ ਪਾਣੀ ਵੱਧਣ ਨਾਲ ਪਿੰਡ ਬਾਊਪੁਰ ਵਿਖੇ ਬੰਨ੍ਹ ਨੂੰ ਢਾਅ ਲੱਗਣ ਕਰਕੇ ਕਾਫੀ ਗੰਭੀਰ ਸਮੱਸਿਆ ਆ ਗਈ ਸੀ, ਜਿਸ ਨੂੰ ਪ੍ਰਸਾਸ਼ਨ ਅਤੇ ਪਿੰਡਾਂ ਦੇ ਲੋਕਾਂ ਨੇ ਆਪਸ ਵਿੱਚ ਮਿਲ ਕੇ ਕੰਟਰੋਲ ਕੀਤਾ ਹੈ। ਉਨਾਂ ਕਿਹਾ ਕਿ ਇਸ ਮਸਲੇ ਨੂੰ ਲੈ ਕੇ ਸਰਕਾਰ ਬੜੀ ਗੰਭੀਰ ਹੈ ਅਤੇ ਹੁਣ ਸਥੀਤੀ ’ਤੇ ਕਾਬੂ ਪਾਉਣ ਲਈ ਆਰਜ਼ੀ ਤੌਰ ’ਤੇ 12 ਲੱਖ ਰੁਪਏ ਸਰਕਾਰ ਵੱਲੋਂ ਮੰਜ਼ੂਰ ਕੀਤੇ ਗਏ ਹਨ, ਜਿਸ ਨਾਲ ਰੇਤਾਂ ਦੇ ਬੋਰੇ ਭਰਕੇ ਸਟੱਡ ਬਣਾਏ ਜਾ ਰਹੇ ਹਨ। ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਬੰਨ੍ਹ ਦੀ ਮਜ਼ਬੂਤੀ ਲਈ 4 ਕਰੋੜ ਰੁਪਏ ਮੰਜ਼ੂਰ ਕੀਤੇ ਗਏ ਸਨ ਅਤੇ ਹੁਣ ਵੱਡੀ ਪ੍ਰਪੋਜਲ ਬਣ ਰਹੀ ਹੈ। ਉਨਾਂ ਕਿਹਾ ਕਿ ਸਬੰਧਤ ਮਹਿਕਮੇ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਪ੍ਰਪੋਜਲ ਬਣਾਉਣ ਤਾਂ ਜੋ ਬੰਨ੍ਹ ਨੂੰ ਪੱਕਾ ਕੀਤਾ ਜਾ ਸਕੇ। ਇਸ ਦੌਰਾਨ ਇਹ ਵੀ ਦੇਖਿਆ ਗਿਆ ਕਿ ਸਟੱਡ ਬਣਾਉਣ ਲਈ ਜੋ ਬੋਰੇ ਭਰੇ ਜਾ ਰਹੇ ਸਨ, ਉਸ ਲਈ ਮਿੱਟੀ ਨਹੀਂ ਸੀ ਮਿਲ ਰਹੀ, ਜਿਸ ਨੂੰ ਪਿੰਡ ਦੇ ਇੱਕ ਵਿਅਕਤੀ ਵੱਲੋਂ ਆਪਣੇ ਖੇਤਾਂ ਵਿੱਚੋ ਮਿੱਟੀ ਦਿੱਤੀ ਗਈ, ਜਿਸ ਤੋਂ ਬਾਅਦ ਬੰਨ੍ਹ ਨੂੰ ਆਰਜ਼ੀ ਤੌਰ ’ਤੇ ਮਜਬੂਤ ਕਰਨ ਲਈ ਡਰੇਨਜ਼ ਵਿਭਾਗ ਵੱਲੋਂ ਜੰਗੀ ਪੱਧਰ ’ਤੇ ਕੰਮ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲਾਲ ਚੰਦ, ਅਮਰਜੀਤ, ਡਰੇਨਜ਼ ਵਿਭਾਗ ਦੇ ਐੱਸ.ਡੀ.ਓ. ਅਮਰਜੀਤ ਸਿੰਘ, ਐੱਸ.ਡੀ.ਓ. ਪ੍ਰਵੀਨ ਸ਼ਰਮਾ, ਸਹਾਇਕ ਇੰਜੀਨਿਅਰ ਸੁਖਵਿੰਦਰ ਸਿੰਘ, ਸਹਾਇਕ ਇੰਜੀਨਿਅਰ ਰਜਿੰਦਰ ਸਿੰਘ, ਸਹਾਇਕ ਇੰਜੀਨਿਅਰ ਰਵਿੰਦਰ ਸਿੰਘ, ਜੇ.ਈ. ਦਿਨੇਸ਼ ਕੁਮਾਰ, ਜੇ.ਈ. ਅਭਿਸ਼ੇਕ ਸ਼ਰਮਾ, ਜੇ.ਈ. ਅਜੇ ਬੜਦੇ ਆਦਿ ਸਮੇਤ ਵੱਡੀ ਗਿਣਤੀ ’ਚ ਲੋਕ ਹਾਜ਼ਰ ਸਨ।