May 4, 2026 1:24 pm

ਅਮਰਜੀਤ ਸਿੰਘ ਬਣੇ ਪੁਲਿਸ ਇੰਸਪੈਕਟਰ

ਬਠਿੰਡਾ, 26 ਸਤੰਬਰ (ਸੁਖਵਿੰਦਰ ਸਰਾਂ)- ਬਠਿੰਡਾ ਦੇ ਪੁਲਿਸ ਲਾਇਨ ਵਿਚ ਡਿਊਟੀ ਨਿਭਾਅ ਰਹੇ ਅਮਰਜੀਤ ਸਿੰਘ ਇੰਚਾਰਚ ਸਪੈਸਲ ਵਿੰਗ ਸਬ ਇੰਸਪੈਕਟਰ ਨੂੰ ਪੁਲਿਸ ਵਿਭਾਗ ਦੁਆਰਾ ਬਤੌਰ ਤਰਕੀ ਦਿੰਦੇ ਹੋਏ ਇੰਸਪੈਕਟਰ ਪ੍ਰਮੌਟ ਕੀਤਾ ਗਿਆ ਹੈ।ਐਸ.ਐਸ.ਪੀ. ਸਾਹਿਬ ਨਾਨਕ ਸਿੰਘ ਅਤੇ ਐਸ ਪੀ ਹੈਡ ਕੁਆਰਟਰ ਸੁਰਿੰਦਰ ਪਾਲ ਸਿੰਘ ਦੁਆਰਾ ਅਮਰਜੀਤ ਸਿੰਘ ਨੂੰ ਤਿੰਨ ਸਟਾਰ ਲਗਾਏ ਗਏ।ਇਸ ਦੌਰਾਨ ਅਮਰਜੀਤ ਸਿੰਘ ਨੇ ਕਿਹਾ ਕਿ ਉਹ ਹਮੇਸ਼ਾ ਵਿਭਾਗ ਵਿਚ ਸਖਤ ਮਿਹਨਤ, ਲਗਨ ਅਤੇ ਇਮਾਨਦਾਰੀ ਦੀ ਡਿਊਟੀ ਕਰਦੇ ਹੋਏ ਆਮ ਲੋਕਾਂ ਨੂੰ ਵਧੀਆ ਵਿਵਹਾਰ ਕਰਦੇ ਆ ਰਹੇ ਹਨ।ਜਿਸ ਦਾ ਵਿਭਾਗ ਵਲੋਂ ਉਨ੍ਹਾਂ ਨੂੰ ਇਹ ਸਨਮਾਨ ਦਿਤਾ ਗਿਆ ਹੈ।ਉਹ ਅਗੇ ਵੀ ਇਸੇ ਤਰ੍ਹਾਂ ਸਮਾਜ ਵਿਚ ਮਿਹਨਤ ਨਾਲ ਡਿਊਟੀ ਕਰਦੇ ਹੋਏ ਹੋਰ ਤਰਕੀਆਂ ਹਾਸਲ ਕਰਨਗੇ।ਆਮ ਲੌਕਾ ਨੂੰ ਕਿਸੇ ਪ੍ਰਕਾਰ ਦੀ ਸਿਕਾਇਤ ਦਾ ਮੌਕਾ ਨਹੀ ਦੇਣਗੇ।ਇਸ ਮੌਕੇ ਵਿਭਾਗ ਦੇ ਕਰਮਚਾਰੀਆ ਵਲੋਂ ਉਨ੍ਹਾਂ ਨੂੰ ਵਧਾਈਆ ਦਿਤੀਆ ਗਈਆ।

Send this to a friend