May 2, 2026 7:17 pm

ਜੇਤੂ ਕਾਂਗਰਸੀ ਉਮੀਦਵਾਰ ਮਾ.ਦਰਸ਼ਨ ਸਿੱਧੂ ਵੱਲੋਂ ਗੁਰੂਘਰ ਨਤਮਸਤਕ ਹੋਣ ਉਪਰੰਤ ਧੰਨਵਾਦੀ ਦੌਰਾ

ਰਾਮਪੁਰਾ ਫੂਲ, 26 ਸਤੰਬਰ (ਮਨਦੀਪ ਢੀਂਗਰਾ, ਸੁਖਮੰਦਰ ਰਾਮਪੁਰਾ)- ਰਾਮਪੁਰਾ ਬਲਾਕ ਦੇ ਸੰਮਤੀ ਜ਼ੋਨ ਨੰਦਗੜ੍ਹ ਕੋਟੜਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਉਘੇ ਸਮਾਜ ਸੇਵੀ ਮਾ.ਦਰਸ਼ਨ ਸਿੰਘ ਸਿੱਧੂ ਵੱਲੋਂ ਚੋਣਾਂ ਵਿੱਚ ਸ਼ਾਨਦਾਰ ਜਿੱਤ ਦਰਜ ਕਰਨ ਉਪਰੰਤ ਗੁਰਦੁਆਰਾ ਸ੍ਰੀ ਸਿੱਧ ਬਾਬਾ ਭੂੰਦੜ ਨੰਦਗੜ੍ਹ ਕੋਟੜਾ ਵਿਖੇ ਆਪਣੇ ਪਰਿਵਾਰ ਅਤੇ ਸਮਰਥਕਾਂ ਸਮੇਤ ਨਤਮਸਤਕ ਹੁੰਦਿਆ ਸ਼ੁਕਰਾਨੇ ਵਜੋਂ ਅਰਦਾਸ ਕਰਵਾਈ ਗਈ ਅਤੇ ਪਿੰਡਾਂ ਵਿੱਚ ਧੰਨਵਾਦੀ ਦੌਰਾ ਕੀਤਾ। ਪ੍ਰਧਾਨ ਸਿਟੀ ਕਾਂਗਰਸ ਰਾਮਪੁਰਾ ਸੰਜੀਵ ਢੀਂਗਰਾ ਟੀਨਾ ਨੇ ਜਿੱਤ ਦੀ ਖੁਸ਼ੀ ਵਿੱਚ ਉਨ੍ਹਾਂ ਦਾ ਸਨਮਾਨ ਕੀਤਾ ਅਤੇ ਪਾਰਟੀ ਆਗੂਆਂ ਨਾਲ ਲੱਡੂ ਵੰਡੇ। ਇਸ ਉਪਰੰਤ ਦਰਸ਼ਨ ਸਿੱਧੂ ਵੱਲੋਂ ਆਪਣੇ ਸਮਰਥਕਾਂ ਅਤੇ ਪਾਰਟੀ ਵਰਕਰਾਂ ਨਾਲ਼ ਵੱਡੇ ਕਾਫ਼ਲੇ ਸਮੇਤ ਜ਼ੋਨ ਵਿੱਚ ਪੈਂਦੇ ਚਾਰੇ ਪਿੰਡਾਂ ਨੰਦਗੜ੍ਹ ਕੋਟੜਾ, ਦੌਲਤਪੁਰਾ, ਮੰਡੀ ਖੁਰਦ ਅਤੇ ਹਰਕਿਸ਼ਨਪੁਰਾ ਵਿਖੇ ਜਾ ਕੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਜਿਲ੍ਹਾ ਬਠਿੰਡਾ (ਦਿਹਾਤੀ) ਕਾਂਗਰਸ ਪ੍ਰਧਾਨ ਨਰਿੰਦਰ ਭੁਲੇਰੀਆ ਅਤੇ ਸਮੁੱਚੀ ਪਾਰਟੀ ਹਾਈਕਮਾਨ ਦੇ ਮੋਢੇ ਨਾਲ ਮੋਢਾ ਜੋੜਕੇ ਜ਼ੋਨ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਲਈ ਭਰਪੂਰ ਯਤਨ ਕਰਨਗੇ। ਉਨ੍ਹਾਂ ਵਿੱਚ ਵਿਸ਼ਵਾਸ ਪ੍ਰਗਟਾਉਣ ਅਤੇ ਸਹਿਯੋਗ ਲਈ ਉਨ੍ਹਾਂ ਸਮੂਹ ਵੋਟਰਾਂ ਅਤੇ ਵਿਸ਼ੇਸ਼ ਤੌਰ ਤੇ ਸਮੂਹ ਕਾਂਗੜ ਅਤੇ ਭੁਲੇਰੀਆ ਪਰਿਵਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਸਭਨਾਂ ਨੂੰ ਇੱਕ ਮੰਚ ਤੇ ਇਕੱਠੇ ਕਰਕੇ ਵਿਕਾਸ ਕਾਰਜ ਕਰਵਾਉਣਗੇ। ਇਸ ਮੌਕੇ ਬਲਾਕ ਪ੍ਰਧਾਨ ਕਾਂਗਰਸ ਸੁਰਜੀਤ ਖੋਖਰ, ਜਨਰਲ ਸਕੱਤਰ ਬਲਵਿੰਦਰ ਗੋਸਲ, ਸੁਖਦੇਵ ਸਿੱਧੂ ਨੰਦਗੜ੍ਹ ਕੋਟੜਾ, ਸਰਨਜੀਤ ਬਿੱਲਾ, ਨਿਰਮਲ ਸਿੰਘ, ਸੈਂਬਰ ਸਿੰਘ, ਜਸਵਿੰਦਰ ਸਿੰਘ, ਜੱਸੀ ਪੰਚ, ਗੁਰਮੀਤ ਕਿਸ਼ਨਪੁਰਾ, ਗੁਰਮੇਲ ਸਿੰਘ, ਜੋਗਿੰਦਰ ਸਿੰਘ ਸੀ.ਮੀਤ ਪ੍ਰਧਾਨ, ਮੀਡੀਆ ਇੰਚਾਰਜ ਬੂਟਾ ਸਿੰਘ, ਤਿੱਤਰ ਮਾਨ ਸੱਕਤਰ, ਅਮਰਿੰਦਰ ਰਾਜਾ ਯੂਥ ਪ੍ਰਧਾਨ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਦੇ ਆਗੂ, ਵਰਕਰ ਅਤੇ ਸਮਰਥਕ ਮੌਜੂਦ ਸਨ।

Send this to a friend