ਇੱਕ ਕਾਰ ਅਤੇ ਇੱਕ ਵਿਅਕਤੀ ਗ੍ਰਿਫਤਾਰ, ਇੱਕ ਫਰਾਰ
ਬੋਹਾ, 26 ਸਤੰਬਰ (ਸੰਤੋਖ ਸਾਗਰ)- ਐਸ.ਐਸ.ਪੀ ਮਾਨਸਾ ਸ਼੍ਰੀ ਮਨਧੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡੀ.ਐਸ.ਪੀ ਬੁਢਲਾਡਾ ਜਸਪ੍ਰੀਤ ਸਿੰਘ ਜੀ ਦੀ ਯੋਗ ਅਗਵਾਹੀ ਸਦਕਾ ‘ਨਸ਼ਾ ਮੁਕਤ ਪੰਜਾਬ’ ਦੀ ਸਿਰਜਣਾ ਤਹਿਤ ਬੋਹਾ ਖੇਤਰ ਵਿੱਚੋਂ ਗੈਰ ਕਨੂੰਨੀ ਧੰਦਿਆਂ ਨੂੰ ਨਿਕੇਲ ਕਸੀ ਜਾ ਰਹੀ ਹੈ।ਥਾਨਾ ਮੁੱਖੀ ਗੁਰਦੀਪ ਸਿੰਘ ਨੇ ਦੱਸਿਆ ਬੋਹਾ ਪੁਲੀਸ ਨੇ 600 ਬੋਤਲ ਹਰਿਆਣਾ ਮਾਰਕਾ ਸ਼ਰਾਬ ਅਤੇ 5 ਕਿਲੋਗਰਾਮ ਡੋਡੇ ਪੋਸਤ ਨਸ਼ਾ ਤਸਕਰਾਂ ਤੋਂ ਬਰਾਮਦ ਕੀਤੇ ਹਨ। ਉਹਨਾਂ ਦੱਸਿਆ ਕਿ ਮੁੱਖਬਰ ਦੀ ਪੱਕੀ ਇਤਲਾਹ ਮਿਲਣ ਤੇ ਏ.ਐਸ.ਆਈ ਨਛੱਤਰ ਸਿੰਘ ਨੇ ਉਡਤ ਸੈਦੇਵਾਲਾ ਦੇ ਨਜਦੀਕ ਇੱਕ ਜਿੰਨ ਕਾਰ ਡੀ.ਐਲ.6 ਏ.ਸੀ 9147 ਤੇ ਸਵਾਰ ਕਾਲੂ ਸਿੰਘ ਪੁੱਤਰ ਦਲਵਾਰਾ ਸਿੰਘ ਵਾਸੀ ਨਰਿੰਦਰਪੁਰਾ (ਮਾਨਸਾ) ਨੂੰ ਰੋਕਿਆ ਤਾਂ ਕਾਰ ਵਿੱਚੋਂ 600 ਬੋਤਲ ਹਰਿਆਣਾ ਮਾਰਕਾ ਦੇਸ਼ੀ ਸ਼ਰਾਬ ਡੱਬਿਆਂ ਵਿੱਚੋਂ ਕੱਢਕੇ ਖੁੱਲੀ ਖਲਾਰੀ ਹੋਈ ਮਿਲੀ।ਦੋਸ਼ੀ ਇਹਨਾਂ ਹੁਸ਼ਆਿਰ ਸੀ ਕਿ ਪੁੱਛਗਿੱਛ ਦੌਰਾਨ ਪੁਲੀਸ ਨੂੰ ਚਕਮਾਂ ਦੇਕੇ ਖੇਤਾ ਵਿੱਚੋਂ ਦੀ ਫਰਾਰ ਹੋ ਗਿਆ।ਕਾਲੂ ਸਿੰਘ ਤੇ ਮੁੱਕਦਮਾਂ ਨੂੰ 146 ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।ਉਹਨਾਂ ਦੱਸਿਆ ਕਿ ਏ.ਐਸ.ਆਈ ਲੱਖਾ ਸਿੰਘ ਅਤੇ ਹੌਲਦਾਰ ਸੁਖਦਰਸ਼ਨ ਕੁਮਾਰ ਨੇ ਰਿਉਂਦ ਕੈਂਚੀਆਂ ਤੇ ਗਸ਼ਤ ਦੌਰਾਨ ਇੱਕ ਵਿਅਕਤੀ ਸਵਰਨ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਜੀਵਨ ਨਗਰ ਰਿਉਂਦ ਨੂੰ ਸ਼ੱਕ ਦੇ ਅਧਾਰ ਤੇ ਰੋਕਿਆ ਤਾਂ ਉਸ ਕੋਲੋਂ 5 ਕਿੱਲੋਂ ਡੋਡੇ ਪੋਸਤ ਬਰਾਮਦ ਕਰ ਲਏ ਅਤੇ ਦੋਸ਼ੀ ਤੇ ਮੁੱਕਦਮਾਂ ਨੰ. 147 ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਥਾਨਾ ਮੁੱਖੀ ਗੁਰਦੀਪ ਸਿੰਘ ਨੇ ਸਾਡੇ ਪੱਤਰਕਾਰ ਨੂੰ ਦੱਸਿਆ ਕਿ ਬੋਹਾ ਬੱਸ ਸਟੈਂਡ ਅਤੇ ਰਤੀਆ ਰੋਡ ਉਪਰ ਦੁਕਾਨਦਾਰਾਂ ਵੱਲੋਂ ਬਜਰੀ ਬਰੇਤੀ,ਕਬਾੜ ਦੇ ਸਮਾਨ ਅਤੇ ਹੋਰ ਕਈ ਤਰਾਂ ਦੇ ਸਮਾਨ ਸ਼ੜਕ ਦੇ ਕਿਨਾਰੇ ਰੱਖਕੇ ਕੀਤੇ ਨਜਾਇਜ ਕਬਜੇ ਨਗਰ ਪੰਚਾਇਤ ਦੀ ਮੱਦਦ ਨਾਲ ਜਲਦੀ ਛੱਡਵਾਏ ਜਾਣਗੇ ਤਾਂ ਕੇ ਮੁੱਖ ਸ਼ੜਕ ਤੇ ਆਵਾਜਾਈ ਵਿੱਚ ਵਿਘਨ ਨਾ ਪੈ ਸਕੇ।ਇਸ ਮੌਕੇ ਐਸ.ਐਚ.ਓ ਗੁਰਦੀਪ ਸਿੰਘ, ਏ.ਐਸ.ਆਈ ਲੱਖਾ ਸਿੰਘ, ਏ.ਐਸ.ਆਈ ਨਛੱਤਰ ਸਿੰਘ, ਏ.ਐਸ.ਆਈ ਬਲਵੀਰ ਸਿੰਘ, ਮੁੱਖ ਮੁਨਸ਼ੀ ਹਰਵਿੰਦਰ ਸਿੰਘ, ਹੌਲਦਾਰ ਗਮਦੂਰ ਸਿੰਘ, ਹੌਲਦਾਰ ਕੁਲਦੀਪ ਸਿੰਘ ਮੋਫਰ, ਹੌਲਦਾਰ ਪਰਮਜੀਤ ਸਿੰਘ, ਹੌਲਦਾਰ ਪਾਲ ਸਿੰਘ,ਹੌਲਦਾਰ ਸੱਤਪਾਲ ਗਰਚਾ, ਸ਼ਿਪਾਹੀ ਮਨਦੀਪ ਸਿੰਘ,ਸ਼ਿਪਾਹੀ ਤਰਲੋਕ ਸਿੰਘ,ਸ਼ਿਪਾਹੀ ਗਗਨਦੀਪ ਸਿੰਘ,ਭੁਰਾ ਸਿੰਘ,ਹਰੀ ਸਿੰਘ ਆਦਿ ਪੁਲੀਸ ਦੇ ਜਵਾਨ ਹਾਜਰ ਸਨ।