ਚੰਡੀਗੜ੍ਹ, 24 ਸਤੰਬਰ (ਨਾਗਪਾਲ)- ਲਾਇਨਜ਼ ਕਲਬ ਨਾਈਟਿੰਗਗੇਲ ਚੰਡੀਗੜ੍ਹ ਵਲੋਂ ਹੋਟਲ ਸੀਪ ਐਨ ਡਾਇਨ ਪਿੰਡਾਂ ਵਿਖੇ 23ਵਾਂ ਤਾਜਪੋਸ਼ੀ ਸਮਾਰੋਹ ਮਨਾਇਆ ਗਿਆ। ਜਿਸ ਵਿਚ ਲਾਇਨ ਕਲਬ ਨਾਈਟਿੰਗਏਲ ਚੰਡੀਗੜ੍ਹ ਦੀ ਨਵੀਂ ਪ੍ਰਧਾਨ ਐਮ.ਜੇ.ਐਫ. ਲਾਇਨ ਸੁਦਰਸ਼ਨ ਬਾਬਾ ਅਤੇ ਸਮੁਚੀ ਟੀਮ ਨੂੰ ਸਾਲ 2018-2019 ਸੈਸ਼ਨ ਲਈ ਡਿਸਟਿਕ 3216 ਦੇ ਗਵਰਨਰ ਸ੍ਰੀ ਬਰਿੰਦਰ ਸਿੰਘ ਸੋਹਲ, ਪਹਿਲੇ ਡਿਸਟਿਕ ਗਵਰਨਰ ਗੋਪਾਲ ਕ੍ਰਿਸ਼ਨ ਸ਼ਰਮਾ ਅਤੇ ਦੂਜੇ ਡਿਸਟਿਕ ਵਰਨਰ ਜੈਰਥ ਵਲੋ ਸਾਰੇ ਕਲਬ ਮੈਂਬਰਾਂ ਦੀ ਹਾਜ਼ਰੀ ਵਿਚ ਨਵੀਂ ਟੀਮ ਦੀ ਤਾਜਪੋਸ਼ੀ ਕੀਤੀ ਗਈ । ਤਾਜਪੋਸ਼ੀ ਸਮਾਰੋਹ ਤੋ ਪਹਿਲਾਂ ਕਲੱਬ ਵਲੌ 8 ਗਰੀਬ ਪਰਿਵਾਰਾ ਦੀ ਕੁੜਂੀਆਂ ਨੂੰ ਸਿਲਾਈ ਮਸ਼ੀਨ ਅਤ 200 ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ। ਲਾਇਨ ਸੁਰਜੀਤ ਪਖਰੇਜ਼ਾਂ ਅਤੇ ਲਾਇਨ ਦਵਿੰਦਰ ਬੇਦੀ ਵਲੋਂ ਪ੍ਰੋਗਰਾਮ ਵਿਚ ਆਏ ਮੁੱਖ ਮਹਿਮਾਨਾਂ ਅਤੇ ਸਾਰੇ ਲਾਇਨ ਮੈਂਬਰਾਂ ਦਾ ਜੀ ਆਇਆ ਕੀਤਾ ਗਿਆ। ਇਸ ਤਾਜਪੋਸ਼ੀ ਸਮਾਰੋਹ ਦੌਰਾਨ ਐਮ.ਜੇ.ਐਫ. ਲਾਇਨ ਪਰਮਜੀਤ ਪੁਰੀ ਵਲੋ ਪਿਛਲੇ ਸਾਲ ਦੌਰਾਨ ਕਲਬ ਦੁਆਰਾ ਕੀਤੇ ਗਏ ਪ੍ਰੋਜੈਕਟਾਂ ਬਾਰੇ ਮਹਿਮਾਨਾਂ ਨੂੰ ਜਾਣੂ ਕਰਵਾਇਆ ਗਿਆ ਅਤੇ ਨਵੇਂ ਬਣੇ ਪ੍ਰਧਾਨ ਨੂੰ ਵੀ ਸੈਸ਼ਨ 2018-2019 ਦੌਰਾਨ ਵਧੀਆ ਪ੍ਰੋਜੈਕਟ ਕਰਨ ਲਈ ਵਧਾਈ ਦਿਤੀ ਗਈ । ਇਸ ਪਿੱਛੋ ਐਮ.ਜੇ.ਐਫ. ਲਾਇਨ ਸੁਦਰਸ਼ਨ ਬਾਬਾ ਵਲੋਂ ਐਮ.ਜੇ.ਐਫ. ਲਾਇਨ ਸੁਸ਼ਮਾ ਮਲਹੋਤਰਾ ਅਤੇ ਐਮ.ਜੇ.ਐਫ. ਲਾਇਨ ਸਿਮਰੀਤ ਜੋਸਨ ਵਲੋਂ ਇਸ ਤਾਜਪੋਸ਼ੀ ਸਮਾਰੋਹ ਨੂੰ ਸਹੀ ਤਰੀਕੇ ਨਾਲ ਨੇਪਰੇ ਚੜ੍ਹਾਉਣ ਲਈ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਪ੍ਰੋਗਰਾਮ ਦੌਰਾਨ ਐਮ.ਜੇ.ਐਫ. ਲਾਇਨ ਰਣਵੀਰ ਉਪਲ, Êਪੀ.ਐਮ.ਜੇ.ਐਫ. ਲਾਇਨ ਐਸ ਖਹਿਰਾ,ਆਰ ਕੇ ਮਹਿਤਾ ਅਤੇ ਲਾਇਨ ਕਲੱਬ ਮੋਹਾਲੀ ਦੇ ਪੀ ਆਰ ਓ ਲਾਇਨ ਤਿਲਕ ਰਾਜ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਅੰਤ ਡਿਸਟਿਕ ਗਵਰਨਰ ਸ੍ਰੀ ਵਰਿੰਦਰ ਸਿੰਘ ਸੋਹਲ ਵਲੋਂ ਪਿਛਲੇ ਸੈਸ਼ਨ ਦੌਰਾਨ ਕਲਬ ਦੁਆਰਾ ਕੀਤੇ ਪ੍ਰਾਜੈਕਟਾਂ ਦੀ ਸਾਲਘਾ ਕੀਤੀ ਗਈ ਅਤੇ ਨਵੀਂ ਚੁਣੀ ਗਈ ਟੀਮ ਨੂੰ ਹੋਰ ਵਧੀਆ ਪ੍ਰੋਜੈਕਟ ਕਰਨ ਦੀ ਵਧਾਈ ਦਿਤੀ ।