May 4, 2026 8:30 am

ਪੰਜਾਬ ਵਿੱਚ ਹੜ੍ਹਾਂ ਦਾ ਖਤਰਾ ਭਾਰੀ-ਉਤਰੀ ਖੇਤਰ ’ਚ ਮੀਂਹ ਕਾਰਨ 22 ਦੀ ਮੌਤ

ਨਵੀਂ ਦਿਲੀ- ਪੰਜਾਬ, ਹਰਿਆਣਾ ਅਤੇ ਹਿਮਾਚਲ ‘ਚ ਭਾਰੀ ਮੀਂਹ ਕਾਰਨ 22 ਲੋਕਾਂ ਦੀ ਮੌਤ ਹੋ ਗਈ।ਪੰਜਾਬ ਵਿੱਚ ਹੜ੍ਹਾਂ ਦੇ ਹਾਲਾਤਾਂ ਕਾਰਨ ਰੈਡ ਅਲਰਟ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋਂ ਪੰਜਾਬ ਵਿੱਚ ਫੌਜ ਨੂੰ ਚੌਕਸ ਰਹਿਣ ਲਈ ਆਖਿਆ ਗਿਆ ਹੈ। ਪੰਜਾਬ ਦੇ ਨਾਲ-ਨਾਲ ਜੰਮੂ-ਕਸ਼ਮੀਰ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ‘ਚ ਬਹੁਤ ਸਾਰੇ ਇਲਾਕਿਆਂ ‘ਚ ਰੁਕ-ਰੁਕ ਕੇ ਭਾਰੀ ਬਾਰਿਸ਼ ਹੋਈ ਹੈ ।ਪਿਛਲੇ 2 ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਫਿਸਲਣ ਵਧਣ ਨਾਲ ਵਖ-ਵਖ ਸੜਕ ਹਾਦਸਿਆਂ ‘ਚ 18 ਲੋਕਾਂ ਦੀ ਮੌਤ ਹੋ ਗਈ। ਪ੍ਰਦੇਸ਼ ਦੇ ਰੋਹਤਾਂਗ ‘ਚ ਫਸੇ ਹੋਏ 20 ਲੋਕਾਂ ਨੂੰ ਐਤਵਾਰ ਨੂੰ ਬਚਾਇਆ ਗਿਆ। ਭਾਰੀ ਬਾਰਿਸ਼ ਦੇ ਚਲਦੇ ਪੰਜਾਬ ਅਤੇ ਹਿਮਾਚਲ ਦੇ ਸਕੂਲਾਂ ‘ਚ ਮੰਗਲਵਾਰ ਨੂੰ ਛੁਟੀ ਦਾ ਐਲਾਨ ਕੀਤਾ ਗਿਆ ਹੈ। ਹਰਿਆਣਾ ‘ਚ ਸਿਰਸਾ ‘ਚ ਡਬਵਾਲੀ ਦੇ ਪਿੰਡ ਨੀਲਾਂਵਾਲੀ ‘ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਅਜ ਇਕ ਮਕਾਨ ਦੀ ਛਡ ਢਠਣ ਨਾਲ ਮਾਂ-ਬੇਟੀ ਦੀ ਮੌਤ ਹੋ ਗਈ। ਪੰਜਾਬ ‘ਚ ਨਵਾਂ ਸ਼ਹਿਰ ਨੇੜੇ ਪਿੰਡ ਪੋਲਟਰੀ ਫਾਰਮ ਦੀ ਛਤ ਡਿਗ ਜਾਣ ਦੇ ਚਲਦੇ ਕਮਰੇ ‘ਚ ਸੌ ਰਹੇ ਪ੍ਰਵਾਸੀ ਮਜ਼ਦੂਰ ਦੇ ਪਰਿਵਾਰ ਦੇ 2 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਦੀ ਪਛਾਣ ਮੋਹਨ ਅਤੇ ਉਸ ਦੇ ਬੇਟੇ ਗਰਜੇਸ਼ ਦੇ ਤੌਰ ‘ਤੇ ਹੋਈ ਹੈ।ਪੰਜਾਬ ਦੇ ਦਰਿਆਵਾਂ ਵਿੱਚ ਹੜ੍ਹ ਆਉਣ ਦੇ ਸੰਕੇਤ ਹਨ। ਡੈਮਾਂ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਵਾਧੂ ਪਾਣੀ ਛੱਡਿਆ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਚੌਕਸ ਰਹਿਣ ਦੇ ਹੁਕਮ ਦਿੱਤੇ ਗਏ ਹਨ।

Send this to a friend