June 22, 2026 4:48 am

ਚੋਣਾਂ ਦੌਰਾਨ ਹੋਈ ਲੜਾਈ ਦੇ ਕਥਿੱਤ ਦੋਸ਼ੀਆਂ ’ਤੇ ਕਾਰਵਾਈ ਦਾ ਭਰੋਸਾ

ਰਾਮਪੁਰਾ ਫੂਲ, 20 ਸਤੰਬਰ (ਮੱਖਣ ਬੁੱਟਰ, ਮਨਦੀਪ ਢੀਂਗਰਾ)- ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਵੱਖ ਵੱਖ ਪਿੰਡਾਂ ਵਿੱਚ ਅਕਾਲੀ ਵਰਕਰਾ ਉੱਪਰ ਹੋਏ ਹਮਲਿਆਂ ਖਿਲਾਫ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਮੋਰਚਾ ਖੋਲਦਿਆਂ ਪੁਲਿਸ ਨੂੰ ਦੋ ਦਿਨ ਦਾ ਸਮਾਂ ਦਿੱਤਾ ਹੈ। ਡੀ.ਐਸ.ਪੀ ਫੂਲ ਦਫਤਰ ਵਿਖੇ ਬੋਲਦਿਆਂ ਸ਼ਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਚੋਣਾਂ ਦੌਰਾਨ ਕਾਂਗਰਸੀ ਵਰਕਰਾਂ ਵੱਲੋਂ ਅਕਾਲੀ ਵਰਕਰਾਂ ਨਾਲ ਕੁੱਟਮਾਰ ਕਰਨ ਸਮੇਤ ਜਾਅਲੀ ਵੋਟਾਂ ਭੁਗਤਾਉਣ ਦੀ ਕੋਸ਼ਿਸ ਕੀਤੀ ਗਈ ਤੇ ਪੁਲਿਸ ਅਜੇ ਵੀ ਦੋਸ਼ੀਆਂ ਨੂੰ ਬਚਾਉਣ ਵਿਚ ਲੱਗੀ ਹੋਈ ਹੈ ਜਦਕਿ ਸਾਰੀਆਂ ਘਟਨਾਵਾਂ ਸੋਸ਼ਲ ਮੀਡੀਆਂ ਤੇ ਵਾਇਰਲ ਹੋ ਚੁੱਕੀਆਂ ਹਨ। ਉਨਾਂ ਪੁਲਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਦੋ ਦਿਨਾਂ ਤੱਕ ਮਾਮਲੇ ਵਿੱਚ ਨਾਮਜਦ ਵਿਆਕਤੀਆਂ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਉਹ ਆਪਣੇ ਵਰਕਰਾ ਨਾਲ ਇਨਸਾਫ ਲੈਣ ਲਈ ਧਰਨਾ ਲਗਾਉਣਗੇ। ਸਿਕੰਦਰ ਸਿੰਘ ਮਲੂਕਾ ਨੇ ਸਥਾਨਕ ਸਿਵਲ ਹਸਪਤਾਲ ਵਿਖੇ ਪੁੱਜ ਕੇ ਕੱਲ ਦੀਆਂ ਘਟਨਾਵਾਂ ਵਿੱਚ ਜ਼ਖ਼ਮੀ ਹੋਏ ਅਕਾਲੀ ਵਰਕਰਾ ਦਾ ਹਾਲ-ਚਾਲ ਪੁੱਛਿਆ। ਉਨਾਂ ਕਿਹਾ ਕਿ ਪੰਜਾਬ ਵਿਚ ਸਰਕਾਰ ਅਤੇ ਪੁਲਸ ਤੋਂ ਲੋਕਾਂ ਦਾ ਭਰੋਸਾ ਉੱਠ ਚੁੱਕਾ ਹੈ ਕਿਉਕਿ ਜਿਸ ਤਰਾਂ ਅਕਾਲੀ ਵਰਕਰਾਂ ਨੂੰ ਚੋਣਾ ਦੌਰਾਨ ਸਰੇਆਮ ਕੁੱਟਿਆ ਹੈ ਪੰਜਾਬ ਵਿਚ ਲਾਅ ਐਡ ਆਰਡਰ ਦੀ ਸਥਿਤੀ ਕੰਟਰੋਲ ਤੋ ਬਾਹਰ ਹੋ ਚੁੱਕੀ ਹੈ। ਇਸ ਮੋਕੇ ਉਨਾਂ ਸ਼ਹਿਰੀ ਪ੍ਰਧਾਨ ਸੱਤਪਾਲ ਗਰਗ, ਹਰਿੰਦਰ ਸਿੰਘ ਹਿੰਦਾ, ਸੁਨੀਲ ਬਿੱਟਾ, ਜਥੇਦਾਰ ਸਤਨਾਮ ਸਿੰਘ, ਜਥੇਦਾਰ ਭਰਪੂਰ ਸਿੰਘ ਢਿੱਲੋਂ, ਸੁਖਮੰਦਰ ਸਿੰਘ ਮਾਨ, ਨਰੇਸ਼ ਸੀ. ਏ, ਜਸਵੰਤ ਭਾਈਰੂਪਾ, ਜਸਵਿੰਦਰ ਸਿੰਘ, ਸੁਰਿੰਦਰ ਗਰਗ, ਸੰਦੀਪ ਭੁੱਲਰ, ਹਰਮਨ ਢਿਪਾਲੀ, ਜਗਤਾਰ ਸੰਧੂ, ਭੋਲਾ ਢਿਪਾਲੀ ਆਦਿ ਭਾਰੀ ਗਿਣਤੀ ਵਿੱਚ ਅਕਾਲੀ ਵਰਕਰ ਸ਼ਾਮਲ ਸਨ।

Send this to a friend