Skip to content
Independent perspectives. Global stories.
BREAKING

ਸੰਕਟ ਮੋਚਨ ਮੰਦਰ ਕਮੇਟੀ ਨੇ ਲੋੜਵੰਦ ਲੜਕੀ ਨੂੰ ਮਸ਼ੀਨ ਦਿੱਤੀ

Share this story

ਬਰਨਾਲਾ, 17 ਜੁਲਾਈ (ਕੁਲਦੀਪ ਸੂਦ)- ਸ੍ਰੀ ਸੰਕਟ ਮੋਚਨ ਹਨੂੰਮਾਨ ਮੰਦਰ (ਰਜਿ:) ਬਰਨਾਲਾ ਦੀ ਪ੍ਰਬੰਧਕ ਕਮੇਟੀ ਵੱਲੋਂ ਲੋੜਵੰਦ ਲੜਕੀ ਮਨਪ੍ਰੀਤ ਕੌਰ ਨੂੰ ਨਵੀਂ ਸਿਲਾਈ ਮਸ਼ੀਨ ਭੇਂਟ ਕੀਤੀ ਗਈ ਤਾਂ ਜੋ ਉਹ ਸਿਲਾਈ ਦਾ ਕੰਮ  ਕਰਕੇ ਆਰਥਿਕ ਪੱਖੋਂ ਆਪਣੇ ਪੈਰਾਂ ਸਿਰ  ਖੜ੍ਹੀ ਹੋ ਸਕੇ
help
ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਕੁਲਦੀਪ ਸਹਿਗਲ, ਜਨਰਲ ਸਕੱਤਰ ਸੁਖਵਿੰਦਰ ਭੰਡਾਰੀ ਤੋਂ ਇਲਾਵਾ ਵੇਦ ਪ੍ਰਕਾਸ਼ ਬਬਲੀ, ਮਹੰਤ ਰਾਜਿੰਦਰ ਸਿੰਘ, ਮਹੰਤ ਇੰਦਰ ਦਾਸ, ਚਰਨ ਦਾਸ ਗੋਇਲ, ਅਸ਼ੋਕ ਸ਼ਰਮਾ, ਸੰਜੀਵ ਸ਼ਰਮਾ, ਸੁਰਜੀਤ ਕੌਰ, ਸੁਸ਼ੀਲ ਕੌਰ, ਰਜਨੀ ਸਹਿਗਲ, ਜਨਕ ਦੁਲਾਰੀ, ਪਰਮਿੰਦਰ ਸੰਧੂ, ਜਗਸੀਰ ਕੌਰ, ਪਰਵੀਨ ਰਾਣੀ, ਲਛਮੀ ਕੌਰ, ਰਕਸ਼ਾ ਸਾਗਰ, ਕਮਲੇਸ਼ ਰਾਣੀ ਆਦਿ ਹਾਜ਼ਰ ਸਨ। ਇਸ ਉਪਰੰਤ ਹੋਈ ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਜਿਹੜਾ ਵੀ ਮੈਂਬਰ ਬਿਨ੍ਹਾਂ ਦੱਸੇ ਲਗਾਤਾਰ ਤਿੰਨ ਮੀਟਿੰਗਾਂ ‘ਚੋਂ ਗੈਰ-ਹਾਜ਼ਰ ਹੋਇਆ ਕਰੇਗਾ ਉਸਦਾ ਆਹੁਦਾ ਆਪਣੇ-ਆਪ ਖ਼ਤਮ ਹੋ ਜਾਵੇਗਾ ਤੇ ਉਹ ਪ੍ਰਬੰਧਕ ਕਮੇਟੀ ਦਾ ਸਾਧਾਰਣ ਮੈਂਬਰ ਬਣ ਜਾਵੇਗਾ। ਮੀਟਿੰਗ ਦੌਰਨ ਹੁਣ ਤੱਕ ਦਾ ਹਿਸਾਬ ਕਿਤਾਬ ਪੇਸ਼ ਕੀਤਾ ਗਿਆ। ਇਹ ਵੀ ਫੈਸਲਾ ਕੀਤਾ ਗਿਆ ਕਿ ਮਹੀਨਾਵਾਰ ਮੀਟਿੰਗ ਹਰ ਮਹੀਨੇ ਦੇ ਦੂਸਰੇ ਮੰਗਲਵਾਰ ਨੂੰ 7 ਵਜੇ ਹੋਇਆ ਕਰੇਗੀ।

WRITTEN BY