ਰਾਜਪੁਰਾ, 18 ਸਤੰਬਰ (ਦਇਆ ਸਿੰਘ)- ਰਾਜਪੁਰਾ ਟਾਉਨ ਦੇ ਸਨਾਤਨ ਧਰਮ ਮੰਦਿਰ ਨੇੜੇ ਸੈਰ ਕਰਕੇ ਪੈਦਲ ਘਰ ਵਾਪਿਸ ਆ ਰਹੀ ਔਰਤ ਦੇ ਗਲੇ ਵਿਚੋ 2 ਐਕਟਿਵਾ ਸਵਾਰਾਂ ਨੇ ਝਪਟ ਮਾਰ ਕੇ ਸੋਨੇ ਦੀ ਚੈਨ ਲੁਟ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਦਕਿ ਉਨ੍ਹਾਂ ਚੋਰਾਂ ਦੀ ਨੇੜਲੀ ਦੁਕਾਨਾਂ ਵਿਚ ਲਗੇ ਸੀਸੀਟੀਵੀ ਕੈਮਰਿਆ ਵਿਚ ਵੀਡੀਓ ਰਿਕਾਰਡ ਹੋ ਗਈ ਹੈ।ਜਾਣਕਾਰੀ ਅਨੁਸਾਰ ਸਵੇਰੇ ਟਾਊਨ ਦੇ ਸਨਾਤਨ ਮੰਦਿਰ ਨੇੜੇ ਔਰਤ ਉਸ਼ਾ ਗਰੋਵਰ ਸੈਰ ਕਰਕੇ ਆਪਣੇ ਘਰ ਵਾਪਿਸ ਆ ਰਹੀ ਸੀ ਤਾਂ ਪਿਛੋ ਦੀ 2 ਨੋਜਵਾਨ ਆਏ ਤੇ ਧਕਾ ਮਾਰਕੇ ਡੇਡ ਤੋਲੇ ਸੋਨੇ ਦੀ ਚੈਨੀ ਗਲੇ ਵਿਚੋ ਖਿਚ ਕੇ ਫਰਾਰ ਹੋ ਗਏ ਹਨ।ਜਦਕਿ ਔਰਤ ਨੇ ਬਹੁਤ ਰੋਲਾ ਪਾਇਆ ਪਰ ਸਵੇਰ ਦਾ ਸਮਾਂ ਹੋਣ ਕਰਕੇ ਨੇੜਲੇ ਘਰਾਂ ਵਿਚੋ ਕੋਈ ਵੀ ਬਾਹਰ ਨਹੀ ਆਇਆ।ਇਸ ਸਬੰਧੀ ਕਸਤੂਰਬਾ ਚੋਕੀ ਇੰਚਾਰਜ ਸਮੇਤ ਪੁਲਿਸ ਪਾਰਟੀ ਨੇ ਨੇੜਲੀ ਦੁਕਾਨਾਂ ਤੋਂ ਸੀਸੀਟੀਵੀ ਦੀ ਫੁਟੇਜ ਕਡਵਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।ਦਸਣਯੋਗ ਹੈ ਕਿ ਸ਼ਹਿਰ ਅੰਦਰ ਚੈਨ ਸਨੈਚਿੰਗ ਮੋਟਰਸਾਇਕਲ ਸਵਾਰਾਂ ਦੀ ਦਹਿਸ਼ਤ ਫੈਲੀ ਹੋਈ ਹੈ ਪਿਛਲੇ ਦਿਨੀ ਸ਼੍ਰੀ ਗੁਰੁ ਅਰਜਨ ਦੇਵ ਕਲੋਨੀ ਵਿਖੇ ਦਿਨ ਦਿਹਾੜੇ ਘਰ ਦੇ ਬਾਹਰ ਬੈਠੀ ਔਰਤ ਭਜਨ ਕੋਰ ਦੀ ਮੋਟਰਸਾਇਕਲ ਸਵਾਰ ਵਾਲੀਆਂ ਖੋਹ ਕੇ ਫਰਾਰ ਹੋ ਗਏ ਸਨ। ਇਸੇ ਤਰਾਂ ਗੁਰੁ ਨਾਨਕ ਮੁਹਲਾ ਵਾਸੀ ਔਰਤ ਰਾਜ ਕੋਰ ਜੋ ਕਿ ਗੁਰਦੁਆਰਾ ਸਾਹਿਬ ਤੋਂ ਮਥਾ ਟੇਕ ਘਰ ਵਾਪਸ ਆ ਰਹੀ ਸੀ ਤਾਂ 2 ਮੋਟਰਸਾਇਕਲ ਸਵਾਰਾਂ ਨੇ ਉਸ ਦੀ ਵਾਲੀਆਂ ਖੋਹਣ ਵਿਚ ਕਾਮਯਾਬ ਹੋ ਗਏ ਸਨ।ਪਰ ਉਨ੍ਹਾਂ ਚੋਰਾਂ ਦੀ ਸੀਸੀਟੀਵੀ ਫੁਟੇਜ ਹੋਣ ਦੇ ਬਾਵਜੂਦ ਚੋਰ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ।ਜਿਸ ਕਰਕੇ ਸ਼ਹਿਰ ਵਾਸੀਆਂ ਵਿਚ ਸ਼ਹਿਮ ਦਾ ਮਾਹੋਲ ਬਾਣਿਆ ਹੋਇਆ ਹੈ।