June 19, 2026 4:36 pm

ਡੀ.ਏ.ਵੀ. ਕਾਲਜ ਵਿਖੇ ‘ਗਣਿਤ’ ਵਿਭਾਗ ਦੇ ਵਿਦਿਆਰਥੀਆਂ ਨੇ ‘ਪਿਓਰ ਮੈਥੇਮੈਟਿਕਸ’ ਵਿਸ਼ੇ ’ਤੇ ਕੀਤਾ ਵਿਚਾਰ-ਵਟਾਂਦਰਾ

ਬਠਿੰਡਾ, 18 ਸਤੰਬਰ (ਸੁਖਵਿੰਦਰ ਸਰਾਂ)- ਡੀ.ਏ.ਵੀ. ਕਾਲਜ, ਬਠਿੰਡਾ ਦੇ ਗਣਿਤ ਵਿਭਾਗ ਦੇ ਵਿਦਿਆਰਥੀਆਂ ਨੇ ‘ਪਿਓਰ ਮੈਥੇਮੈਟਿਕਸ‘ ਵਿਸ਼ੇ ’ਤੇ ਪ੍ਰੈਜੈਂਟੇਸ਼ਨ (ਪੇਸ਼ਕਾਰੀਆਂ) ਦਿਤੀਆਂ।ਇਸ ਵਿਚ ਐਮ.ਐਸ.ਸੀ. ਭਾਗ-ਪਹਿਲਾ ਅਤੇ ਦੂਜਾ ਦੇ ਵਿਦਿਆਰਥੀਆਂ ਦੀਆਂ 14 ਟੀਮਾਂ ਨੇ ਭਾਗ ਲਿਆ।‘ਗਣਿਤ’ ਵਿਭਾਗ ਦੇ ਮੁਖੀ ਪ੍ਰੋ. ਅਤੁਲ ਸਿੰਗਲਾ, ਵਿਭਾਗ ਦੇ ਬਾਕੀ ਪ੍ਰੋਫੈਸਰ ਸਹਿਬਾਨਾਂ ਅਤੇ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਵਿਚ ਪਹੁੰਚੇ ਪ੍ਰਿੰਸੀਪਲ ਡਾ. ਸੰਜੀਵ ਸ਼ਰਮਾਂ ਅਤੇ ਵਾਈਸ-ਪ੍ਰਿੰਸੀਪਲ ਪ੍ਰੋ. ਵਰੇਸ਼ ਗੁਪਤਾ ਦਾ ਫੁਲਾਂ ਦੇ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ।ਵਿਦਿਆਰਥੀਆਂ ਨੇ ਇਸ ਵਿਸ਼ੇ ’ਤੇ ਬੜੀਆਂ ਭਾਵਪੂਰਤ ਪੇਸ਼ਕਾਰੀਆਂ ਦਿਤੀਆਂ।ਪਹਿਲਾ ਸਥਾਨ ਹਾਸਿਲ ਕਰਨ ਵਾਲਾ ਵਿਦਿਆਰਥੀ ਸਚਿਨ, ਦੂਜੇ ਸਥਾਨ ’ਤੇ ਤਨਵੀ, ਤੀਜਾ ਸਥਾਨ ਬਬਲੂ ਅਤੇ ਚੌਥਾ ਸਥਾਨ ਸਿਮਰਜੀਤ ਕੌਰ ਨੇ ਹਾਸਿਲ ਕੀਤਾ।ਪ੍ਰਿੰਸੀਪਲ ਡਾ. ਸੰਜੀਵ ਸ਼ਰਮਾਂ ਨੇ ਵਿਦਿਆਰਥੀਆਂ ਦੀ ਮਿਹਨਤ ਅਤੇ ਉਤਸ਼ਾਹ ਦੀ ਪ੍ਰਸੰਸਾ ਕੀਤਾ।ਉਨ੍ਹਾਂ ਵਿਦਿਆਰਥੀਆਂ ਨੂੰ ‘ਗਣਿਤ‘ ਦੀ ਮਹਤਤਾ ਤੋਂ ਜਾਣੂੰ ਕਰਵਾਉਂਦਿਆਂ ਕਿਹਾ ਕਿ ਹਰ ਖੇਤਰ ਵਿਚ ਇਸ ਵਿਸ਼ੇ ਦੀ ਵਿਵਿਧਤਾ ਹੈ। ਉਹਨਾਂ ਵਿਦਿਆਰਥੀਆਂ ਨੂੰ ਸ਼ੁਭ ਇਛਾਵਾਂ ਦਿੰਦਿਆਂ ਸਫ਼ਲਤਾ ਹਾਸਿਲ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ। ਵਾਈਸ-ਪ੍ਰਿੰਸੀਪਲ ਪ੍ਰੋ. ਵਰੇਸ਼ ਗੁਪਤਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗਾਹੇ-ਬਗਾਹੇ ਉਹਨਾਂ ਨੂੰ ਅਜਿਹੇ ‘ਵਿਚਰ-ਵਟਾਂਦਰੇ‘ ਵਾਲੇ ਪ੍ਰੋਗਰਾਮਾਂ ਵਿਚ ਭਾਗ ਲੈਂਦੇ ਰਹਿਣਾ ਚਾਹੀਦਾ ਹੈ, ਜਿਸ ਨਾਲ ਉਹਨਾਂ ਵਿਚ ਲਗਨ, ਉਤਸ਼ਾਹ ਅਤੇ ਸ੍ਵੈ-ਵਿਸ਼ਵਾਸ਼ ਵਰਗੀਆਂ ਭਾਵਨਾਵਾਂ ਪੈਦਾ ਹੁੰਦੀਆਂ ਹਨ। ਇਸ ਸਮੇਂ ‘ਗਣਿਤ‘ ਵਿਭਾਗ ਦੇ ਪ੍ਰੋ. ਮੁਨੀਸ਼ ਕੁਮਾਰ, ਪ੍ਰੋ. ਹਰਪ੍ਰੀਤ ਸਿੰਘ, ਪ੍ਰੋ. ਜੋਤੀ ਬਾਂਸਲ, ਪ੍ਰੋ. ਪ੍ਰਿਆ ਸਿੰਗਲਾ, ਪ੍ਰੋ. ਕੁਸਮ ਅਤੇ ਪ੍ਰੋ. ਆਂਚਲ ਵੋਹਰਾ ਹਾਜ਼ਰ ਰਹੇ।

Send this to a friend