ਜਲ ਸੈਨਿਕਾਂ ਦੀ ਰਿਹਾਈ ਲਈ ਇਟਲੀ ਵੱਲੋਂ ਸੰਯੁਕਤ ਰਾਸ਼ਟਰ ਤੋਂ ਮਦਦ ਦੀ ਅਪੀਲ

ਸੰਯੁਕਤ ਰਾਸ਼ਟਰ, 18 ਮਾਰਚ (ਪੀ.ਟੀ.)-ਆਪਣੇ ਦੋ ਜਲ ਸੈਨਿਕਾਂ ਨੂੰ ਭਾਰਤ ਤੋਂ ਰਿਹਾਅ ਕਰਵਾਉਣ ਲਈ ਇਟਲੀ ਨੇ ਸੰਯੁਕਤ ਰਾਸ਼ਟਰ ਤੋਂ ਮਦਦ ਦੀ ਅਪੀਲ ਕੀਤੀ ਹੈ। ਇਟਲੀ ਦੇ ਗ੍ਰਹਿ ਮੰਤਰੀ ਏਂਜਲਿਨੋ ਅਲਫਾਨੋ ਨੇ ਕਿਹਾ ਹੈ ਕਿ ਇਟਲੀ ਇਨ੍ਹਾਂ ਜਲ ਸੈਨਿਕਾਂ ਵਿਰੁੱਧ ਆਪਣੇ ਦੇਸ਼ ’ਚ ਮੁਕੱਦਮਾ ਚਲਾਉਣ ਲਈ ਤਿਆਰ ਹੈ ਪਰ ਇਸ ਦੌਰਾਨ ਉਹ ਉਨ੍ਹਾਂ ਦੀ ਰਿਹਾਈ ਦੀ ਮੰਗ ਕਰਦੇ ਹਨ। ਅਲਫਾਨੋ ਦੀ ਇਹ ਟਿੱਪਣੀ ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਬਾਨ-ਕੀ-ਮੂਨ ਨਾਲ ਉਨ੍ਹਾਂ ਦੀ ਬੈਠਕ ਤੋਂ ਪਹਿਲਾਂ ਆਈ ਹੈ। ਇਟਲੀ ਆਪਣੇ ਜਲ ਸੈਨਿਕਾਂ ਨੂੰ ਵਾਪਸ ਲਿਆਉਣ ਲਈ ਯੂਰਪੀ ਸੰਘ, ਅਮਰੀਕਾ ਤੇ ਨਾਟੋ ਦੇਸ਼ਾਂ ਸਮੇਤ ਅੰਤਰਰਾਸ਼ਟਰੀ ਸਮਰਥਨ ਜੁਟਾਉਣ ਦੀਆਂ ਜੁਗਤਾਂ ਵਰਤ ਰਿਹਾ ਹੈ।

Send this to a friend