June 22, 2026 9:40 pm

ਬੌਂਦਲੀ ਵੱਲੋਂ ਸਿਹਾਲਾ ਪਿੰਡ ਦੇ ਵੋਟਰਾਂ ਨਾਲ ਘਰ ਘਰ ਜਾ ਕੇ ਰਾਬਤਾ ਕਾਇਮ

ਸਮਰਾਲਾ 14 ਸਤੰਬਰ (ਕਮਲਜੀਤ)- ਗਹਿਲੇਵਾਲ ਜੋਨ ਨੰ: 2 ਤੋਂ ਸਭ ਦੇ ਹਰਮਨ ਪਿਆਰੇ ਅਤੇ ਸਾਂਝੇ ਉਮੀਦਵਾਰ ਦਰਸ਼ਨ ਸਿੰਘ ਬੌਂਦਲੀ ਨੇ ਆਪਣੇ ਪ੍ਰਚਾਰ ਵਿੱਚ ਤੇਜੀ ਲਿਆਉਂਦੇ ਹੋਏ ਆਪਣੇ ਜੋਨ ਅਧੀਨ ਆਉਂਦੇ ਪਿੰਡ ਸਿਹਾਲਾ ਦੇ ਵੋਟਰਾਂ ਨਾਲ ਘਰ ਘਰ ਜਾ ਕੇ ਰਾਬਤਾ ਕਾਇਮ ਕੀਤਾ। ਅੱਜ ਦਰਸ਼ਨ ਸਿੰਘ ਬੌਂਦਲੀ ਨੇ ਪਿੰਡ ਵਿੱਚ ਇੱਥ ਜਥੇ ਦੇ ਰੂਪ ਵਿੱਚ ਪਿੰਡ ਸਿਹਾਲਾ ਦੇ ਹਰੇਕ ਘਰ ਜਾ ਕੇ ਆਪਣੇ ਹੱਕ ਵਿੱਚ ਪ੍ਰਚਾਰ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਸ ਵਾਰ ਪੂਰੀ ਸੰਭਲ ਕੇ ਅਤੇ ਇਮਾਨਦਾਰੀ ਨਾਲ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨੀ ਚਾਹੀਦੀ ਹੈ ਉਨ੍ਹਾਂ ਪਿੰਡ ਵਾਸੀਆਂ ਨੂੰ ਪੂਰਨ ਭਰੋਸੇ ਦਿਵਾਉਂਦੇ ਹੋਏ ਕਿਹਾ ਕਿ ਜੇਕਰ ਪਿੰਡ ਨਿਵਾਸੀ ਉਨ੍ਹਾਂ ਨੂੰ ਇਹ ਬਲਾਕ ਸੰਮਤੀ ਦੀ ਸੀਟ ਬਖਸ਼ਣਗੇ ਤਾਂ ਆਪਣੇ ਅਧੀਨ ਆਉਂਦੇ ਪਿੰਡਾਂ ਦੇ ਵਸਨੀਕਾਂ ਨਾਲ ਹਰ ਦੁੱਖ ਸੁੱਖ ਅਤੇ ਪਿੰਡਾਂ ਦੇ ਵਿਕਾਸ ਲਈ ਦਿਨ ਰਾਤ ਇੱਕ ਕਰ ਦੇਣਗੇ, ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ 19 ਸਤੰਬਰ ਨੂੰ ਉਸਦੇ ਚੋਣ ਨਿਸ਼ਾਨ ਬੱਲੇਬਾਜ਼ (ਬੈਟਸਮੈਨ) ਤੇ ਮੋਹਰਾਂ ਲਾਉਣ। ਉਨ੍ਹਾਂ ਘਰ ਘਰ ਜਾ ਕੇ ਪਿੰਡ ਦੀਆਂ ਮਾਤਾਵਾਂ ਅਤੇ ਭੈਣਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਅਤੇ ਅਸ਼ੀਰਵਾਦ ਹਾਸਲ ਕੀਤਾ। ਇਸ ਮੌਕੇ ਪਿੰਡ ਦੀਆਂ ਬਜੁਰਗ ਔਰਤਾਂ ਨੇ ਅਸ਼ੀਰਵਾਦ ਦਿੰਦੇ ਹੋਏ ਹੋਏ ਦਰਸ਼ਨ ਸਿੰਘ ਬੌਂਦਲੀ ਦੀ ਜਿੱਤ ਦੀ ਕਾਮਨਾ ਕੀਤੀ। ਅੱਜ ਚੋਣ ਪ੍ਰਚਾਰ ਕਰਨ ਵਾਲਿਆਂ ਵਿੱਚ ਪ੍ਰਮੁੱਖ ਤੌਰ ਤੇ ਫੌਜੀ ਬਾਲਿਓਂ, ਗੇਲ ਟੋਡਰਪੁਰ, ਇਕਬਾਲਪ੍ਰੀਤ ਸਿੰਘ ਬੌਂਦਲੀ, ਗੁਰਬਚਨ ਸਿੰਘ ਬੌਂਦਲੀ, ਹਰਮਨ ਸਿੰਘ ਸਿਹਾਲਾ, ਕੁਲਜੀਤ ਸਿੰਘ ਸਿਹਾਲਾ, ਗੁਰਪ੍ਰੀਤ ਸਿੰਘ, ਜੱਗਾ ਸਿੰਘ, ਬਲਜੀਤ ਸਿੰਘ, ਹਰਦੀਪ ਸਿੰਘ, ਸੁਖਵਿੰਦਰ ਸਿੰਘ ਬੌਂਦਲੀ, ਰਾਮ ਬੌਂਦਲੀ, ਜੱਸਾ ਪੂਨੀਆਂ, ਜਗਤਾਰ ਸਿੰਘ, ਨਾਜਰ ਸਿੰਘ ਤੋਂ ਇਲਾਵਾ ਸਿਹਾਲਾ ਪਿੰਡ ਤੋਂ ਦਰਜਨ ਦੀ ਗਿਣਤੀ ਵਿੱਚ ਸਮੱਰਥਕ ਹਾਜਰ ਸਨ।

Send this to a friend