June 16, 2026 7:13 am

ਲੁਟੇਰਿਆਂ ਨੇ ਜਗਰਾਉਂ ਨੂੰ ਫਿਰ ਬਣਾਇਆ ਨਿਸ਼ਾਨਾ-30 ਹਜ਼ਾਰ ਲੈ ਕੇ ਫਰਾਰ

ਜਗਰਾਉਂ, 13 ਸਤੰਬਰ (ਪਰਮਜੀਤ ਸਿੰਘ ਗਰੇਵਾਲ)-ਲੁਟੇਰਿਆਂ ਨੇ ਇਕ ਵਾਰ ਫਿਰ ਜਗਰਾਉਂ ਨੂੰ ਨਿਸ਼ਾਨਾ ਬਣਾਉਂਦੇ ਨੌਜਵਾਨ ਤੋਂ 30 ਹਜ਼ਾਰ ਰੁਪਏ ਲੁੱਟ ਲਏ ਹਨ। ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ ਵਾਸੀ ਪਿੰਡ ਰਾਜੋਵਾਲ ਜ਼ਿਲ੍ਹਾ ਫਰੀਦਕੋਟ ਦਾ ਰਹਿਣਾ ਵਾਲਾ ਨੌਜਵਾਨ ਲੁਧਿਆਣਾ ਦੀ ਇਕ ਸੈਟਮੀ ਪ੍ਰਾਈਵੇਟ ਲਿਮ: ਕੰਪਨੀ ’ਚ ਦੇ ਪੈਸੇ ਇਕੱਠ ਕਰਨ ਦਾ ਕੰਮ ਕਰਦਾ ਸੀ ਤੇ ਅੱਜ ਦੁਪਹਿਰ ਉਹ ਬੋਦਲਵਾਲਾ ਤੋਂ ਮੀਟਿੰਗ ਕਰਕੇ ਪਿੰਡ ਮਲਕ ਨੂੰ ਜਾ ਰਿਹਾ ਸੀ, ਰਸਤੇ ’ਚ ਸ਼ਮਸ਼ਾਨਘਾਟ ਕੋਲ ਦੋ ਲੁਟੇਰੇ ਮੋਟਰਸਾਈਕਲ ’ਤੇ ਆਏ ਤੇ ਆਖਿਆ ਕਿ ਤੇਰੇ ਗੋਲੀ ਮਾਰ ਦੇਵਾਂਗੇ, ਬੈਗ ਸਾਨੂੰ ਫੜ੍ਹਾ ਦੇ। ਲੁਟੇਰਿਆਂ ਨੇ ਗੁਰਵਿੰਦਰ ਸਿੰਘ ਨਾਲ ਹੱਥੋਂ-ਪਾਈ ਕੀਤੀ ਤੇ ਬੈਗ ਖੋਹ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐਸ. ਪੀ. (ਇੰਨ:) ਅਮਨਦੀਪ ਸਿੰਘ ਬਰਾੜ ਭਾਰੀ ਪੁਲਿਸ ਫੋਰਸ ਸਮੇਤ ਮੌਕੇ ’ਤੇ ਪਹੁੰਚੇ ਤੇ ਘਟਨਾ ਸਬੰਧੀ ਜਾਣਕਾਰੀ ਇਕੱਤਰ ਕੀਤੀ। ਪੁਲਿਸ ਵੱਲੋਂ ਕਾਰਵਾਈ ਆਰੰਭਦਿਆਂ ਵੱਖ-ਵੱਖ ਥਾਵਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਦੇਖੀ।

Send this to a friend