..ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ

ਸੰਤਾਂ ਦੇ ਬਚਨ…
ਕੇਸਰੀ ਦਸਤਾਰ ਸਜਾਉਣੀ
image ਕਈ ਭਾਈਆਂ ਨੇ ਪੁੱਛਿਆੰ, ‘ਬਾਬਾ ਜੀ, ਨੀਲੀ ਲਾਹ ਦਿੱਤੀ,ਖਾਲਿਸਤਾਨੀ ਬਣ ਗਿਆਂ।’’ ਮੈਂ ਉਨ੍ਹਾਂ ਨੂੰ ਪੁੱਛਿਆ ਕੀ ਗੱਲ ਭਾਈ? ਕਹਿੰਦੇ,‘ਖੱਟੀ ਪੱਗ ਬੰਨ੍ਹ ਲਈ, ਕੇਸਰੀ ਪੱਗ ਬੰਨ੍ਹ ਲਈ।’’ ਇਹਦੇ ਸੰਬੰਧ ’ਚ ਮੈਂ ਇਹ ਬੇਨਤੀ ਕਰਦਾਂ ਸੰਗਤ ਨੂੰ, ਕੋਈ ਬਜ਼ੂਰਗ ਆਪਣਏ ਮੁੰਡੇ ਨੂੰ ਵਿਆਹੁਣ ਜਾਵੇ, ਭੁਝੰਗੀ ਨੂੰ, ਉਹਦੇ ਕੇਸਰੀ ਪੱਗ ਬੰਨ੍ਹਦੇ ਆ। ਬੋਲ ਸੋ ਨਿਹਾਲ॥ ਸਤਿ ਸ੍ਰੀ ਅਕਾਲ॥
ਇਕ ਮਿੰਟ ਇਹ ਮੇਰੀ ਬੇਨਤੀ ਆ ਜੈਕਾਰੇ ਛੱਡਣ ਤੋਂ ਪਹਿਲਾਂ ਸਾਰਾ ਪ੍ਰੋਗਰਾਮ ਦੇਣ ਸੁਣ ਲਉ, ਨਹੀਂ ਤੇ ਰਸ ਵਿਚ ਫਰਕ ਪੈ ਜਾਂਦਾ ਕਈ ਵੇਰਾਂ। ਕੇਸਰੀ ਪੱਗ ਕੋਈ ਮੈਂ ਗੁਰਮਿਤ ਦੇ ਉਲਟ ਨਹੀਂ ਬੱਧੀ। ਖਾਲਸੇ ਦੇ ਪੰਜਾਂ ਪਿਆਰਿਆੰ ਵਿਚ ਲੱਗੀਆ। ਉਸ ਵੇਲੇ ਚਾਰ ਰੰਗ ਦੱਸੀਦੇ ਆ, ਕਾਲਾ, ਨੀਲਾ, ਚਿੱਟਾ ਖੱਟਾ, ਕੇਸਰੀ ਰੰਗ,ਉਹ ਚਾਰੇ ਰੰਗ ਮੈਂ ਬੱਧੇ ਆ। ਕਈ ਕਹਿੰਦੇ,‘‘ ਤੂੰ ਵਿਆਹਿਆ ਤਾਂ ਹੈ, ਹੁਣ ਦੁਬਾਰਾ ਕਰਾਉਣਾ।’’ ਮੈਂ ਬੇਨਤੀ ਕਰਦਾਂ, ਮੈਂ ਵਾਹਿਗੁਰੂ ਦੀ ਲਾਡਲੀ ਨੂੰ ਵਿਆਹੁਣ ਵਾਸਤੇ ਤਿਆਰ-ਬਰ-ਤਿਆਰ ਹੋਇਆਂ।  ਬੋਲੇ ਸੋ ਨਿਹਾ। ਸਤਿ ਸ੍ਰੀ ਅਕਾਲ॥

ਸੋ ਇਹ ਬੇਨਤੀ ਕਰਾਂ ਸੰਗਤ ਨੂੰ,‘‘ਦਰਬਾਰਾ ਸਿੰਹੂ ਦੇ ਕੋਲ ਜਾਂ ਮਾਂਗਟ ਦੇ ਕੋਲ ਜਾਂ ਐਸ.ਐਸ.ਪੀ. ਭੱਟੀ ਦੇ ਕੋਲ ਜਾਂ ਇੰਦਰਾਂ ਦੇ ਕੋਲ, ਜੇ ਕੋਈ ਗ੍ਰੰਥੀ ਲਾਵਾਂ ਪੜ੍ਹਨ ਵਾਲਾ ਹੈ ਤਾਂ ਉਹ ਮੇਰੀਆਂ ਲਾਵਾਂ ਜ਼ਰੂਰ ਪੜ੍ਹ ਦੇਵੇ, ਮੇਰੇ ਵੱਲੋਂ ਢਿੱਲ ਕੋਈ ਨਹੀਂ। ਮੈਂ ਤਾਂ ਉਸਦੀ ਲਾਡਲੀ ਨੂੰ ਵਿਆਹੁਣ ਲਈ ਤਿਆਰ ਆਂ’’ ਪਰ ਜੇ ਇਹਨ੍ਹਾਂ ਕੋਲ ਗ੍ਰੰਥੀ ਨਾ ਹੋਇਆ ਤਾਂ ਫਿਰ ਮੈਨੂੰ ਇਥੇ ਵਾਪਸ ਆਉਣ ਪਉ ਦੋਬਾਰਾਂ। ਬੋਲੇ ਸੋ ਨਿਹਾਲ॥ ਸਤਿ ਸ੍ਰੀ ਅਕਾਲੀ।।
ਇਹ ਬੇਨਤੀਆਂ ਤੁਹਾਡੇ ਚਰਨਾਂ ਵਿਚ ਰੰਗ ਬਾਰੇ ਕੀਤੀਆਂ, ਪੱਗ ਅੱਜ ਕਿਉਂ ਬੱਧੀ ਆ, ਇਹ ਲਿਬਾਸ ਮੈਂ ਇਸ ਵਾਸਤੇ ਪਾਇਆ।
ਸੋ ਪ੍ਰਧਾਨ ਸਾਹਿਬ ਜੀ ਹੋਰਾਂ ਦੋਹਾਂ ਵੱਲੋਂ, ਤਿੰਨਾ ਵੱਲੋਂ, ਬਲਕਿ ਚੌਹਾਂ ਵੱਲੋਂ ਹੁਕਮ ਕੀਤਾ ਗਿਆ, ਜੋ ਸੰਤ ਜੀ ਪ੍ਰੋਗਰਾਮ ਉਲੀਕਣਗੇ, ਸਾਨੂੰ ਉਹ ਮੰਨਜ਼ੂਰ ਹੋਵੇਗਾ।
ਅੱਜ ਦੇ ਪ੍ਰੋਗਰਾਮ ਵਿਚ ਅਗਲਾ ਜੋ ਪ੍ਰੋਗਰਾਮ ਗੁਰਮੁਖਾ ਵੱਲੋਂ ਦਿੱਤਾ ਗਆਿ, ਮੈਂ ਬੇਨਤੀ ਪਹਿਲਾਂ ਸੰਗਤ ਨੂੰ ਆਪਣੇ ਸੰਬੰਧ ਵਿਚ ਹੋਰ ਇਕ ਕਰ ਲਵਾਂ, 2.00 ਵੱਜਣ ਵਾਲ ਆ, ਮੈਂ ਇੱਥੋ 2.00 ਵਜੇ ਚੱਲਾਂਗਾ ਅਰਦਾਸ ਕਰਕੇ, ਹੁਕਮਨਾਮਾ ਲੈ ਕੇ। ਸੰਗਤ ਨੂੰ ਬੇਨਤੀ ਕਰਾਂਗਾ, ਜਿੰਨਾਂ ਤੁਸੀਂ ਪਿਆਰ ਦਿਖਾਇਆ, ਇਸ ਪਿਆਰ ਵਿਚ ਹੋਰ ਵੀ ਜਾਗ੍ਰਿਤੀ ਲਿਆਉਣ। ਜਦੋਂ ਅਰਦਾਸ ਹੋਵੇਗੀ, ਹੁਕਮਨਾਮਾ ਲਿਆ ਜਾਵੇਗਾ, ਉਸ ਤੋਂ ਪਿੱਛੋਂ ਸੰਗਤ ਇਸੇ ਤਰ੍ਹਾਂ ਇਥੇ ਬੈਠੀ ਰਹੇ। ਕੇਵਲ ਇਹ ਮਹਾਤਮਾਂ ਜਾਂ ਜਿਹੜੇ  ਦਾਸ ਨੂੰ ਉਥੇ ਗੱਡੀ ’ਚ ਬੈਨਾਅ ਦੇਣਗੇ। ਕਈ ਕਹਿੰਦੇ ਕਿ ਮਹਾਤਮਾਂ  ਨੂੰ ਕਿਤੇ ਕਲੰਕ ਨਾ ਲੱਗ ਜਾਵੇ, ਇਥੇ ਕੋਈ ਗੱਲ ਹੋਈ ਤਾਂ।ਭਾਈ ਕਲੰਕ ਤਾਂ ਲੱਗੂ ਜੇ ਮਹਾਤਮਾਂ ਕਲੰਕ…., ਮਹਾਤਮਾਂ ਦੀ ਅਸ਼ੀਰਵਾਦ ਹੈਤ ੇਉਨ੍ਹਾਂ ਦਾ ਸਤਿਕਾਰ ਹੈ ਤੇ ਗੁਰੂ ਦੀ ਸੰਗਤ ਨੇ ਵਾਹਿਗੁਰੂ ਦਾ ਜਾਪ ਕਰਨਾ, ਇਥੇ ਬੈਠੇ ਰਹਿਣਾ। ਜਿਸ ਜੀਪ ’ਚਮੈਂ ਬੈਠਣਾ, ਉਸ ਗੱਡੀ ਰੋੜਾ ਮਾਰਨਾ ਜਾਂ ਗਾਲ ਕੱਢਣੀ, ਇਸ ਤਰ੍ਹਾਂ ਸਮਝ ਲਉ, ਜਰਨੈਲ ਸਿੰਘ ਦੇ ਮਾਰਿਆ। ਇਹੋ ਜਿਹੀ ਕੋਈ ਹਰਕਤ ਨਹੀਂ ਕਰਨੀ।
ਸਤਿਗੁਰੂ ਸੱਚੇ ਪਾਤਿਸ਼ਾਹ ਜੀ ਆਪਾਂ  ਨੂੰ ਪਿਆਰ ਤੇ ਸ਼ਰਧਾ ਹੋਰ ਬਖਸ਼ਣ ਤੇ ਗੁਰੂ ਕੇ ਪਿਆਰਿਓ, ਜੋ ਪੁਰਾਤਨ ਗਰੰਥਾਂ ਤੇ ਇਤਿਹਾਸਾਂ ਵਿਚੋਂ ਮਿਲਦਾ, ਕਈ ਵੀਰ ਕਹਿੰਦੇ, ਇਹ ਕੌਮ ਦਾ ਸਰਮਾਇਆ ਹੈ। ਸਾਡਾ ਤੂੰ ਮੁਖੀ ਹੈ, ਸਾਡਾ ਤੇਰੇ ਨਾਲ ਪਿਆਰ ਹੈ। ਤੁਸੀਂ ਇਹ ਦੱਸੋਂ ਕਿ ਬਾਬਾ ਬੁੱਢਾ ਸਾਹਿਬ ਜੀ ਦਾ ਪਿਆਰ ਕੋਈ ਘੱਟ ਸੀ ਛੇਵੇਂ ਪਾਤਿਸ਼ਾਹ ਜੀ ਨਾਲ, ਜਦੋਂ ਗਵਾਲੀਅਰ ਨੂੰ ਮਹਾਰਾਜ ਦੀ ਗਏ ਟਆ, ਉਸ ਵੇਲੇ ਕਿੰਨਾ ਵੈਰਗਾ ਸੀ ਸੰਗਤਾਂ ਵਿਚ , ਪਰ ਸੰਗਤ ਵਿਚੋਂ ਬਾਬਾ ਬੱਢਾ ਜੀ ਨੇ ਬੇਨਤੀ ਕੀਤੀ ਕਿ ਮੈਂ ਵੀ ਨਾਲ ਜਾਣਾ। ਮਹਾਰਾਜ ਕਹਿਣ ਲੱਗੇ, ‘‘ਬਾਬਾ ਜੀ ਤੁਹਾਡਾ ਅਸੀਂ ਕਦੀ ਬਚਨ ਨਹੀਂ ਆਵੇਗਾ, ਤੁਹਾਨੂੰ ਦਰਸ਼ਨ ਹੋਣਗੇ। ਸੋ ਜੋ ਗੁਰੂ ਮਹਾਰਾਜ ਨੂੰ ਭਾਵੇਗਾ…।

Send this to a friend