ਅੰਮ੍ਰਿਤਸਰ, 15 ਮਾਰਚ (ਪ੍ਰਦੀਪ ਸ਼ਰਮਾ)-ਕਮਿਸ਼ਨਰ ਪੁਲਿਸ ਨੇ ਨਸ਼ੇ ਦੇ ਸੌਦਾਗਰਾਂ ਵਿਰੁਧ ਚਲਾਈ ਮੁਹਿਮ ਤਹਤ ਅੱਜ ਇੱਕ ਕਿੱਲੋ ਹੈਰੋਇਨ ਅਤੇ 5 ਲੱਖ ਰੁਪਏ ਸਹਿਤ ਪਰਮਵੀਰ ਸਿੰਘ ਉਰਫ ਰਾਜਾ ਵਾਸੀ ਪੈਰਿਸ ਐਵੀਨਿਊ ਛੇਹਰਟਾ ਨੂੰ ਗ੍ਰਿਫਤਾਰ ਕੀਤਾਇਸ ਸੰਬਧੀ ਪ੍ਰੈਸ ਕਾਨਫਰੰਸ ਨੂੰ ਸਬੋਧਨ ਕਰਦੇ ਹੋਏ ਜਤਿੰਦਰ ਸਿੰਘ ਔਲਖ (ਕਮੀਸ਼ਨਰ ਪੁਲੀਸ) ਨੇ ਦਸਿਆ ਕੀ ਪੁਲੀਸ ਪਾਰਟੀ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ਤੇ ਹਰਜੀਤ ਸਿੰਘ ਬਰਾੜ (ਏਡੀਸੀਪੀ ਸਪੈਸ਼ਲ) ਦੀ ਅਗਵਾਈ ਹੇਠ ਇੰਸ. ਅਰਵਿੰਦਰ ਸਿੰਘ, ਏ ਐਸ ਆਈ ਪਰਮਿੰਦਰ ਸਿੰਘ, ਕੁਲਵਿੰਦਰ ਸਿੰਘ ਅਤੇ ਜੋਗਿੰਦਰ ਸਿੰਘ ਨੇ ਸੁਚਨਾ ਦੇ ਆਧਾਰ ਤੇ ਉਕਤ ਦੋਸ਼ੀ ਨੁੰ ਪਲਸਰ ਮੋਟਰ ਸਾਈਕਲ ਤੇ ਗੁਮਾਨਪੂਰਾ ਪਿੰਡ ਲਾਗੇ ਰੇਲਵੇ ਫਾਟਕ ਛੇਹਰਟਾ ਤੌਂ ਕਾਬੂ ਕੀਤਾ ਉਸਦੇ ਬੈਗ ਵਿੱਚੋਂ ਇਕ ਕਿਲੋ ਹੇਰੋਇਨ ਅਤੇ 5 ਲੱਖ ਰੁਪਏ ਕੈਸ਼ ਬਰਾਮਦ ਕੀਤਾ
ਪੁਲੀਸ ਵਲੌਂ ਕੀਤੀ ਮੁਢਲੀ ਪੁਛਗਿਛ ਤੇ ਦੋਸ਼ੀ ਨੇ ਮੰਨਿਆ ਕੀ ਉਹ ਕਰੀਬ ਦੌ ਢਾਈ ਸਾਲ ਤੌਂ ਹੈਰੋਇਨ ਦਾ ਕੰਮ ਕਰਦਾ ਆ ਰਿਹਾ ਹੈ ਇਸ ਨੇ ਅਪਨੇ ਚਾਰ ਪੰਜ ਗ੍ਰਾਹਕ ਰਖੇ ਹੋਏ ਹਨ ਜਿਹਨਾ ਨੂੰ ਹਰ ਰੌਜ 200/250 ਗ੍ਰਾਮ ਹੈਰੌਇਨ ਵੇਚਦਾ ਹੈ ਪੁਲਿਸ ਨੇ ਦਸਿਆ ਕਿ ਇਸ ਦੋਸ਼ੀ ਦੇ ਵਿੱਰੂਧ ਪਹਿਲਾਂ ਵੀ ਸਰਹਾਲੀ ਵਿਖੇ ਦਰਜ ਹੋਇਆ ਹੈ ਜਿਸ ਤੇ ਇਹ ਜਮਾਨਤ ਤੇ ਬਾਹਰ ਆਇਆ ਹੋਇਆ ਸੀ। ਬਰਾਮਦ ਸ਼ੂਦਾ ਹੈਰੋਇਨ ਦੀ ਅੰਤਰਾਸ਼ਟਰੀ ਕੀਮਤ 5 ਕਰੌੜ ਰੁਪਏ ਹੈ ਮੁਡਲੀ ਪੁਛਗਿਛ ਤੇ ਦੌਸ਼ੀ ਨੇ ਦਸਿਆ ਬਰਾਮਦ ਪੈਸੇ ਹੇਰੋਇਨ ਸਮਗਲ ਕਰਕੇ ਬਨਾਏ ਗਏ ਸਨ ਪੁਲਿਸ ਨੇ ਦਸੀਆ ਕਿ ਦੋਸ਼ੀ ਦਾ ਰਿਮਾਂਡ ਹਾਸਲ ਕਰਕੇ ਹੈਰੋਇਨ ਦੇ ਮੁਖ ਸਪਲਾਇਰ ਨੂੰ ਗਿਰਫਤਾਰ ਕਰਨ ਦੀ ਹਰ ਸੰਭਵ ਕੌਸ਼ੀਸ਼ ਕੀਤੀ ਜਾਏਗੀ।