ਵੱਖ-ਵੱਖ ਸਪੋਰਟਸ ਕਲੱਬਾਂ ਵੱਲੋਂ ਕਬੱਡੀ ਦੇ ਦੋ-ਰੋਜ਼ਾ ਮੈਚ ਸ਼ੁਰੂ

image ਸ੍ਰੀ ਅਨੰਦਪੁਰ ਸਾਹਿਬ, 15 ਮਾਰਚ (ਦਵਿੰਦਰਪਾਲ ਸਿੰਘ)-ਗੁਰੂ ਸਾਹਿਬਾਨ ਵੱਲੋਂ ਬਖਸ਼ੀਆਂ ਵਿਰਾਸਤੀ ਖੇਡਾਂ ਨੂੰ ਹੋਰ ਪ੍ਰਫੁਲਤ ਕਰਨ ਅਤੇ ਵੱਖੋ-ਵੱਖਰੀਆਂ ਖੇਡਾਂ ਦੇ ਖਿਡਾਰੀਆਂ ਦੀ ਵਿਸੇਸ ਤੌਰ ਤੇ ਹੌਸਲਾ ਅਫਜਾਈ ਕਰਨ ਦੇ ਮਨੋਰਥ ਨਾਲ ਸ੍ਰੀ ਅਨੰਦਪੁਰ ਸਾਹਿਬ ਸਪੋਰਟਸ ਕਲੱਬ ਯੂ.ਕੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਘੇ ਸਹਿਯੋਗ ਨਾਲ ਅੱਜ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੂਰੀ ਸਾਨੋ ਸੌਕਤ ਦੇ ਨਾਲ 11ਵਾਂ ਹੋਲਾ ਮਹੱਲਾ ਸਰਕਲ ਕਬੱਡੀ ਚੈਪੀਅਨਸਿਪ ਅਤੇ ਕੁਸਤੀਆਂ ਦੇ ਮੁਕਾਬਲੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਤੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨਾਂ ਵਿੱਚ ਅਰੰਭ ਹੋਏ।ਉਦਾਘਟਨੀ ਸਮਾਗਮ ਮੌਕੇ ਉਚੇਚੇ ਤੌਰ ਤੇ ਪੁੱਜੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ

ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਦਾ ਵਿਕਸਤ ਹੋਣਾ ਬਹੁਤ ਲਾਜ਼ਮੀ ਹੈ। ਨੌਜਵਾਨਾਂ ਅੰਦਰ ਸਹਿਣ-ਸੀਲਤਾ, ਸਦਭਾਵਨਾ, ਆਪਸੀ ਪ੍ਰੇਮ ਪਿਆਰ ਬਣਾਈ ਰੱਖਣ ਵਿੱਚ ਖੇਡਾਂ ਵੱਡਾ ਯੋਗਦਾਨ ਪਾਉਦੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਇਹ ਭਰਪੂਰ ਯਤਨ ਹੈ ਕਿ ਨੌਜਵਾਨਾਂ ਵਿੱਚ ਖੇਡਾਂ ਦੀ ਰੁਚੀ ਪੈਦਾ ਕਰਕੇ ਉਨ੍ਹਾਂ ਨੂੰ ਸਿੱਖੀ ਸਰੂਪ ਵੱਲ ਮੋੜਿਆ ਜਾਵੇ। ਉਨ੍ਹਾਂ ਦਿਲੀ ਤਮੰਨਾ ਜਾਹਿਰ ਕਰਦਿਆਂ ਕਿਹਾ ਕਿ ਨਿਕਟ ਭਵਿੱਖ ਵਿੱਚ ਤੁਸੀ ਖੇਡਾਂ ਦੇ ਮੈਦਾਨਾਂ ਵਿੱਚ ਦੇਖੋਗੇ ਕਿ ਹਾਕੀ, ਕਬੱਡੀ ਦੇ ਨੌਜਵਾਨ ਖਿਡਾਰੀ ਮੁਕੰਮਲ ਰੂਪ ਵਿੱਚ ਸਿੱਖੀ ਸਰੂਪ ’ਚ ਹੋਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ ਸਾਬਤ ਸੂਰਤ ਕਬੱਡੀ ਖਿਡਾਰੀਆਂ ਦੀ ਟੀਮ ਦੇ ਨਾਲ-ਨਾਲ ਹੁਣ ਪੰਜਾਬ ਦੀ ਹਰਮਨ ਪਿਆਰੀ ਖੇਡ ਹਾਕੀ ਨੂੰ ਮੁੜ ਬੁਲੰਦ ਉਚਾਈਆਂ ਤੇ ਪਹੁੰਚਾਉਣ ਲਈ ਉੱਚਕੋਟੀ ਦੀ ਹਾਕੀ ਦੀ ਟੀਮ ਤਿਆਰੀ ਕੀਤੀ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਅਨੰਦਪੁਰ ਸਾਹਿਬ ਸਪੋਰਟਸ ਕਲੱਬ ਯੂ.ਕੇ., ਸ੍ਰੀ ਅਨੰਦਪੁਰ ਸਾਹਿਬ ਸਪੋਰਟਸ ਐਂਡ ਕਲਚਰ ਕਲੱਬ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਕਲਚਰ ਕਲੱਬ ਦੇ ਪ੍ਰਬੰਧਕਾਂ ਦੇ ਇਸ ਵਧੀਆ ਉਪਰਾਲੇ ਲਈ ਧੰਨਵਾਦ ਕਰਦਿਆਂ ਵਧਾਈ ਦਿੱਤੀ। ਇਸ ਮੌਕੇ ਸ.ਅਮਰਜੀਤ ਸਿੰਘ ਚਾਵਲਾ ਮੈਂਬਰ ਸ਼੍ਰੋਮਣੀ ਕਮੇਟੀ, ਸ.ਦਲਮੇਘ ਸਿੰਘ ਸਕੱਤਰ, ਸ.ਦਿਲਜੀਤ ਸਿੰਘ ਬੇਦੀ ਤੇ ਸ.ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ, ਸ.ਸੁਖਦੇਵ ਸਿੰਘ ਭੂਰਾਕੋਹਨਾ ਮੀਤ ਸਕੱਤਰ, ਸ.ਰਣਜੀਤ ਸਿੰਘ ਖਾਲਸਾ, ਸ.ਪਰਮਦੀਪ ਸਿੰਘ, ਸ.ਸੁਖਵਿੰਦਰ ਸਿੰਘ ਮੈਨੇਜਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਰਾਜਬੀਰ ਸਿੰਘ ਮਾਣਕ, ਸੁਰਿੰਦਰ ਸਿੰਘ ਮਾਣਕ, ਸ.ਰਛਪਾਲ ਸਿੰਘ ਅਟਵਾਲ, ਸ.ਅਮਰੀਕ ਸਿੰਘ ਸਹੋਤਾ, ਸ.ਹਰਵਿੰਦਰ ਸਿੰਘ, ਸ.ਕੇਵਲ ਸਿੰਘ ਰੰਧਾਵਾ, ਪਹਿਲਵਾਨ ਸ.ਕਰਤਾਰ ਸਿੰਘ, ਸ.ਮਹਿੰਦਰ ਸਿੰਘ, ਬਹਾਦਰ ਸ਼ੇਰ ਗਿੱਲ, ਸੁਰਜਨ ਢੱਡਾ, ਪ੍ਰਿੰਸੀਪਲ ਕਸ਼ਮੀਰ ਸਿੰਘ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਖਾਲਸਾ ਕਾਲਜ, ਸ.ਗੁਰਮੀਤ ਸਿੰਘ ਮਾਛੀਵਾੜਾ, ਸ.ਪਰਮਦੀਪ ਸਿੰਘ ਖੱਟੜਾ ਤੋਂ ਇਲਾਵਾ ਕਈ ਪਤਵੰਤੇ ਹਾਜ਼ਰ ਸਨ।

Send this to a friend