May 2, 2026 10:00 am

ਲੜਕੀ ਦੇ ਵਿਆਹ ’ਤੇ ਮੀਟ ਤੇ ਸ਼ਰਾਬ ਕਰਕੇ ਹੋਈ ਲੜਾਈ, 2 ਗੰਭੀਰ ਜ਼ਖ਼ਮੀ

ਭੋਗਪੁਰ, 6 ਸਤੰਬਰ (ਹਰਨਾਮ ਦਾਸ ਚੋਪੜਾ)- ਭੋਗਪੁਰ ਦੇ ਨੇੜੇ ਪੈਂਦੇ ਪਿੰਡ ਬੁਲੋਵਾਲ ਦੇ ਇਕ ਪਰਿਵਾਰ ਦੇ ਵਿਆਹ ਵਿਚ ਲੜਕੀ ਦੀ ਡੋਲੀ ਤੁਰਨ ਤੋਂ ਉਪਰੰਤ, ਅਮਰ ਪੈਲੇਸ
ਵਿਚ ਰੋਟੀ ਨੂੰ ਲੈ ਕੇ ਦਾਦਕੇ ਅਤੇ ਨਾਨਕੇ ਪਰਿਵਾਰ ‘ਚ ਝਗੜਾ ਹੋ ਗਿਆ। ਇਹ ਝਗੜਾ ਵਿਆਹ ‘ਚ ਮੀਟ-ਸ਼ਰਾਬ ਨੂੰ ਲੈ ਕੇ ਹੋਇਆ ਅਤੇ ਲੜਕੀ ਦੀ ਮਾਂ ਮੁਤਾਬਕ ਉਸ ਦੇ ਸ਼ਰੀਕੇ ਨੇ ਇਹ ਕਹਿੰਦਿਆਂ ਹੰਗਾਮਾ ਕਰ ਦਿਤਾ ਕਿ ਵਿਆਹ ‘ਚ ਮੀਟ ਤੇ ਸ਼ਰਾਬ ਕਿਉਂ ਨਹੀਂ ਚਲਾਈ ਗਈ। ਜਾਣਕਾਰੀ ਮੁਤਾਬਕ ਇਹ ਝਗੜਾ ਇਸ ਤਰ੍ਹਾਂ ਵਧ ਗਿਆ ਕਿ ਵਿਆਹੁਤਾ ਕੁੜੀ ਦੇ ਦਾਦਕਿਆਂ ਨੇ ਉਸ ਦੇ ਨਾਨਕਿਆਂ ‘ਤੇ ਹਮਲਾ ਕਰ ਦਿਤਾ ‘ਤੇ ਗੋਲੀ ਵੀ ਚਲਾਈ। ਝਗੜੇ ‘ਚ ਕੁੜੀ ਦੀ ਮਾਮੀ ਤੇ ਮਾਸੀ ਦਾ ਮੁੰਡਾ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਸੂਚਨਾ ਪਾ ਕੇ ਮੌਕੇ ‘ਤੇ ਪਹੁੰਚੀ ਪੁਲਸ ਨੇ ਜ਼ਖਮੀਆਂ ਤੇ ਮੌਕੇ ‘ਤੇ ਮੌਜੂਦ ਲੋਕਾਂ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।

Send this to a friend