June 22, 2026 11:22 am

ਰੇਲ ਗੱਡੀ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ

ਰਾਮਪੁਰਾ ਫੂਲ, 6 ਸਤੰਬਰ (ਮਨਦੀਪ ਢੀਂਗਰਾ, ਲੱਖਾ ਹਰੀ)- ਬਠਿੰਡਾ-ਅੰਬਾਲਾ ਰੇਲ ਮਾਰਗ ਤੇ ਸਥਿਤ ਪਿੰਡ ਲਹਿਰਾ ਧੂਰਕੋਟ ਵਿਖੇ ਰੇਲਵੇ ਲਾਈਨਾਂ ਤੇ ਇੱਕ ਨੌਜਵਾਨ ਦੀ ਲਾਸ਼ ਮਿਲਣ ਦੀ ਖਬਰ ਹੈ। ਸਹਾਰਾ ਗਰੁੱਪ ਪੰਜਾਬ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਪਿੰਡ ਲਹਿਰਾ ਧੂਕਰੋਟ ਵਿਖੇ ਇੱਕ ਨੌਜਵਾਨ ਜਿਸ ਦੀ ਉਮਰ ਕਰੀਬ 30 ਸਾਲ ਹੈ ਉਸ ਨੇ ਫਿੱਕੇ ਹਰੇ ਰੰਗ ਦਾ ਕੁੜਤਾ ਤੇ ਚਿੱਟਾ ਪਜ਼ਾਮਾ ਪਾਇਆ ਹੋਇਆ ਹੈ, ਦੀ ਲਾਸ਼ ਮਿਲੀ ਹੈ। ਰੇਲਵੇ ਚੌਂਕੀ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਸਵੇਰ ਕਰੀਬ 9 ਵਜੇ ਅੰਬਾਲਾ ਤੋ ਬਠਿੰਡਾ ਜਾਣ ਵਾਲੀ ਰੇਲ ਗੱਡੀ ਥੱਲੇ ਆ ਗਿਆ ਸੀ ਜਿਸ ਦੀ ਸੂਚਨਾ ਸਹਾਰਾ ਵਰਕਰਾਂ ਨੂੰ ਦਿੱਤੀ। ਸਹਾਰਾ ਵਰਕਰ ਗੁਰਤੇਜ਼ ਸਿੰਘ ਤੇ ਅਰੁਣ ਕੁਮਾਰ ਨੇ ਲਾਸ਼ ਦੀ ਸ਼ਨਾਖਤ ਲਈ 72 ਘੰਟਿਆਂ ਤੱਕ ਸਿਵਲ ਹਸਪਤਾਲ ਦੇ ਮੋਰਚਰੀ ਰੂਮ ਵਿਖੇ ਰਖਵਾ ਦਿੱਤਾ ਹੈ।

Send this to a friend