ਮੈਂ ਬੋਲਾਂਗਾ ਤਾਂ ਕਈ ਚਿਹਰੇ ਹੋਣਗੇ ਬੇਨਕਾਬ : ਗਿਰੀਰਾਜ

ਨਵੀਂ ਦਿੱਲੀ, 15 ਮਾਰਚ (ਪੀ.ਟੀ.)- ਮਨਪਸੰਦ ਸੀਟ ਨਾ ਮਿਲਣ ਤੋਂ ਨਰਾਜ਼ ਚੱਲ ਰਹੇ ਬਿਹਾਰ ਭਾਜਪਾ ਦੇ ਨੇਤਾ ਗਿਰੀਰਾਜ ਸਿੰਘ ਦੀ ਨਰਾਜ਼ਗੀ ਖ਼ਤਮ ਹੁੰਦੀ ਨਹੀਂ ਦਿਖ ਰਹੀ। ਗਿਰੀਰਾਜ ਸਿੰਘ ਦੇ ਤੇਵਰ ਬਾਗੀ ਹੋ ਗਏ ਹਨ। ਗਿਰੀਰਾਜ ਸਿੰਘ ਨੇ ਕਿਹਾ ਹੈ ਕਿ ਸਮਰਥਕਾਂ ਨਾਲ ਗੱਲ ਕਰਨ ਤੋਂ ਬਾਅਦ ਉਹ ਜਦੋਂ ਬੋਲਣਗੇ ਤਾਂ ਕਈ ਲੋਕਾਂ ਦੇ ਚਿਹਰੇ ਬੇਨਕਾਬ ਹੋ ਜਾਣਗੇ। ਇਸ ਤੋਂ ਪਹਿਲਾਂ ਕੱਲ੍ਹ ਗਿਰੀਰਾਜ ਸਿੰਘ ਨੇ ਪਾਰਟੀ ਪ੍ਰਧਾਨ ਨਾਲ ਮੁਲਾਕਾਤ ਕਰ ਕੇ ਆਪਣੀ ਨਰਾਜ਼ਗੀ ਜਤਾਈ ਸੀ। ਕਿਹਾ ਜਾ ਰਿਹਾ ਹੈ ਕਿ ਗਿਰੀਰਾਜ ਸਿੰਘ ਨਵਾਦਾ ਤੋਂ ਟਿਕਟ ਦਿੱਤੇ ਜਾਣ ਤੋਂ ਨਰਾਜ ਸਨ। ਗਿਰੀਰਾਜ ਬੇਗੁਸਰਾਏ ਤੋਂ ਟਿਕਟ ਚਾਹੁੰਦੇ ਸਨ ਪਰ ਪਾਰਟੀ ਨੇ ਉ¤ਥੋਂ ਮੌਜੂਦਾ ਸੰਸਦ ਭੋਲਾ ਸਿੰਘ ਨੂੰ ਟਿਕਟ ਦੇ ਦਿੱਤੀ ਹੈ। ਟਿਕਟ ਦੇ ਐਲਾਨ ਤੋਂ ਬਾਅਦ ਗਿਰੀਰਾਜ ਨੇ ਕਿਹਾ ਸੀ ਕਿ ਜੇਕਰ ਪਾਰਟੀ ’ਚ ਉਨ੍ਹਾਂ ਨੂੰ ਸਨਮਾਨ ਨਾ ਮਿਲਿਆ ਤਾਂ ਉਹ ਦੂਜੇ ਵਿਕਲਪਾਂ ’ਤੇ ਵਿਚਾਰ ਕਰ ਸਕਦੇ ਹਨ।

Send this to a friend