ਚੰਡੀਗੜ੍ – ਹਰਿਆਣਾ ਦੇ ਖੇਡ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਛੇਤੀ ਹੀ ਇਕ ਚਾਰਟ ਬਣਾਇਆ ਜਾਵੇਗਾ, ਜਿਸ ਨਾਲ ਖਿਡਾਰੀ ਆਪਣੀ ਯੋਗਤਾਨੁਸਾਰ ਨੌਕਰੀ ਦਾ ਪਤਾ ਲਗਾ ਸਕਣਗੇ. ਸ੍ਰੀ ਵਿਜ ਨੇ ਕਿਹਾ ਕਿ ਏਸ਼ਿਅਨ ਖੇਡਾਂ ਵਿਚ ਤਮਗਾ ਜੇਤੂ ਖਿਡਾਰੀਆਂ ਨੂੰ ਖੇਡ ਨੀਤੀ ਅਨੁਸਾਰ ਰਕਮ ਤੇ ਨੌਕਰੀ ਦਿੱਤੀ ਜਾਵੇਗੀ. ਇਸ ਲਈ ਯੋਗ ਕਦਮ ਚੁੱਕਣ ਦੇ ਆਦੇਸ਼ ਦਿੱਤੇ ਗਏ ਹਨ. ਸਾਡੀ ਸਰਕਾਰ ਵੱਲੋਂ ਬਣਾਈ ਗਈ ਖੇਡ ਨੀਤੀ ਅਨੁਸਾਰ ਏਸ਼ਿਅਨ ਖੇਡਾਂ ਵਿਚ ਸੋਨਾ ਤਮਗਾ ਜੇਤੂ ਨੂੰ 3 ਕਰੋੜ ਰੁਪਏ ਅਤੇ ਗਰੁੱਪ ਏ ਦੀ ਨੌਕਰੀ ਦਿੱਤੀ ਜਾਵੇਗੀ. ਇਸ ਤਰ੍ਹਾਂ ਚਾਂਦੀ ਤਗਮਾ ਜੇਤੂ ਖਿਡਾਰੀ ਨੂੰ 1.50 ਕਰੋੜ ਰੁਪਏ ਅਤੇ ਗਰੁੱਪ ਏ ਦੀ ਨੌਕਰੀ ਅਤੇ ਤਾਂਬਾ ਤਮਗਾ ਜੇਤੂ ਨੂੰ 75 ਲੱਖ ਰੁਪਏ ਦੀ ਰਕਮ ਅਤੇ ਗਰੁੱਪ ਬੀ ਦੀ ਨੌਕਰੀ ਦਾ ਪ੍ਰਵਧਾਨ ਕੀਤਾ ਗਿਆ ਹੈ. ਖੇਡ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਅਜੇ ਤਕ ਸਾਰੇ ਜੇਤੂਆਂ ਅਤੇ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ 15 ਅਗਸਤ ਨੂੰ ਇਨਾਮ ਦੇ ਦਿੱਤੇ ਹਨ. ਉਨ੍ਹਾਂ ਕਿਹਾ ਕਿ ਦੁਸ਼ਯੰਤ ਚੌਟਾਲਾ ਬਹਕੀ-ਬਹਕੀ ਗੱਲਾਂ ਕਰ ਰਹੇ ਹਨ. ਉਨ੍ਹਾਂ ਵੱਲੋਂ ਜੋ ਝੂਠੇ ਆਂਕੜੇ ਪੇਸ਼ ਕੀਤੇ ਜਾ ਰਹੇ ਹਨ ਉਹ ਚੌਟਾਲਾ ਪਰਿਵਾਰ ਦੇ ਨੇੜਲੇ ਆਈ.ਏ.ਐਸ. ਅਧਿਕਾਰੀਆਂ ਵੱਲੋਂ ਉਨ੍ਹਾਂ ਮਹੁੱਇਆ ਕਰਵਾਏ ਜਾ ਰਹੇ ਹਨ. ਇਨੈਲੋ ਨੇ ਸੇਵਾਮੁਕਤ ਅਧਿਕਾਰੀਆਂ ਦੀ ਇਕ ਬੈਕਅਪ ਟੀਮ ਰੱਖੀ ਹੋਈ ਹੈ, ਜੋ ਇੰਨ੍ਹਾਂ ਨੂੰ ਅਜਿਹੇ ਆਂਕੜੇ ਮਹੁੱਇਆ ਕਰਵਾਉਂਦੀ ਹੈ. ਸ੍ਰੀ ਵਿਜ ਨੇ ਗੁਰੂਗ੍ਰਾਮ ਵਿਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਰਾਬਰਟ ਵਾਡਰਾ ‘ਤੇ ਦਰਜ ਐਫ.ਆਈ.ਆਰ. ‘ਤੇ ਪੁੱਛੇ ਗਏ ਸੁਆਲ ‘ਤੇ ਟਿਪੱਣੀ ਦਿੰਦੇ ਹੋਏ ਕਿਹਾ ਕਿ ਇਸ ਮਾਮਲੇ ਨੂੰ ਮੈਂ ਪਿਛਲੇ 5 ਸਾਲਾਂ ਤੋਂ ਚੁੱਕਦਾ ਆ ਰਿਹਾ ਹਾਂ ਅਤੇ ਇਹ ਬਿਲਕੁਲ ਸਾਫ ਹੈ ਕਿ ਭੁਪਿੰਦਰ ਸਿੰਘ ਹੁੱਡਾ ਸਮੇਂ ਵਿਚ ਘੁਟਾਲੇ ਹੋਏ ਹਨ. ਕਾਨੂੰਨਾਂ ਦੀ ਅਨਦੇਖੀ ਹੋਈ ਹੈ. ਉਨ੍ਹਾਂ ਕਿਹਾ ਕਿ ਬਿਨਾਂ ਚੈਕ ਦਾ ਭੁਗਤਾਨ ਕੀਤੇ ਹੀ ਉਸ ਵੇਲੇ ਦੀ ਸਰਕਾਰ ਨੇ ਲਾਈਸੈਂਸ ਲੈ ਕੇ ਖਰੀਦੀ ਗਈ ਜਮੀਨ 58 ਕਰੋੜ ਰੁਪਏ ਵਿਚ ਵੇਚ ਦਿੱਤੀ. ਇਸ ਮਾਮਲੇ ਵਿਚ ਪੁਲਿਸ ਪੂਰੀ ਤਰ੍ਹਾਂ ਨਾਲ ਆਪਣੀ ਕਾਰਵਾਈ ਕਰ ਰਹੀ ਹੈ.