May 1, 2026 6:30 pm

ਆਰੀਅਨਜ਼, ਚੰਡੀਗੜ ਦੇ ਇੰਜਨੀਅਰਿੰਗ ਵਿਦਿਆਰਥੀਆਂ ਵੱਲੋਂ ‘‘ਆਰੀਅਨਜ਼ ਸ਼ਿਕਾਰਾ ਐਪ’’ ਲਾਂਚ

ਮੋਹਾਲੀ – ਲੇਹ ਅਤੇ ਲੱਦਾਖ ਵਿੱਚ 3 ਇੰਡੀਅਟਸ ਦੇ ਫੁੱਨਸੁੱਖ ਵਾਂਗੜੂ ਵੱਲੋਂ ਲਿਆਂਦੇ ਗਏ ਸਿੱਖਿਅਕ ਸੁਧਾਰਾਂ ਦੀ ਤਰਾਂ, ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੁਰਾ ਨੇੜੇ ਚੰਡੀਗੜ ਵਿੱਚ ਆਪਣੇ ਵਿਦਿਆਰਥੀਆਂ ਵੱਲੋਂ ਕੀਤੀਆਂ ਗਈਆਂ ਖੌਜਾਂ ਦੇ ਨਾਲ ਹਰ ਰੋਜ਼ ਪ੍ਰਸਿੱਧੀ ਹਾਸਿਲ ਕਰ ਰਿਹਾ ਹੈ।
ਪਹਿਲੀ ਸੌਲਰ ਕਿਸ਼ਤੀ ਦੀ ਸਫਲ ਲਾਂਚ ਤੋ ਬਾਅਦ, ਹੁਣ ਆਰੀਅਨਜ਼ ਦੇ ਇੰਜਨੀਅਰਿੰਗ ਦੇ ਵਿਦਿਆਰਥੀ, ਡਲ ਝੀਲ ਸ਼੍ਰੀਨਗਰ ਵਿੱਚ ਸ਼ਿਕਾਰਾ ਸਵਾਰੀ ਦੀ ਬੁਕਿੰਗ ਦੀ ਨਵੀਂ ਖੌਜ ਐਂਡਰੋਇਡ ਐਪ ਦੇ ਨਾਲ ਅੱਗੇ ਆਏ ਹਨ। ‘‘ਆਰੀਅਨਜ਼ ਸ਼ਿਕਾਰਾ ਐਪ’’ ਨਾਮ ਦੀ ਇਸ ਐਪ ਨੂੰ ਆਰੀਅਨਜ਼ ਕਾਲੇਜ ਆਫ ਇੰਜਨੀਅਰਿੰਗ ਦੇ 8 ਵਿਦਿਆਰਥੀ ਰਿਆਜ਼ ਰਸੂਲ, ਇਰਫਾਨ ਅਹਿਮਦ ਮਲਿਕ, ਆਬਿਦ ਮੁਸ਼ਤਾਕ ਨੇ ਆਕਿਬ ਸ਼ਕੀਰ, ਆਸਿਫ ਅਹਿਮਦ, ਮਹਿਬੂਬਾ ਬਾਨੋ, ਬਿਲਾਲ, ਮੇਹਜ਼ਬੀਨ ਅਤੇ ਸਬਰੀਨਾ ਵੱਲੋਂ ਵਿਕਸਿਤ ਕੀਤਾ ਗਿਆ ਹੈ ਜੋ ਸ਼ਿਕਾਰਾ ਮਾਲਿਕਾਂ ਅਤੇ ਸਵਾਰੀਆਂ ਦੇ ਵਿੱਚ ਦੇ ਅੰਤਰ ਨੂੰ ਘੱਟ ਕਰੇਗੀ। ਡਾ.ਅੰਸ਼ੂ ਕਟਾਰੀਆ ਨੇ ਵਿਦਿਆਰਥੀਆਂ ਦੇ ਛੋਟੇ ਜਿਹੇ ਯਤਨਾਂ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੇ ਇੱਕ ਮੰਚ ਬਣਾਇਆ ਹੈ ਜਿੱਥੇ ਗੇਟ ਨੰਬਰ 1 ਤੋਂ 20 ਤੱਕ ਦੇ ਸਾਰੇ ਸ਼ਿਕਾਰਾ ਮਾਲਿਕਾਂ ਦਾ ਵੇਰਵਾ ਇਸ ਐਪ ਵਿੱਚ ਉਪਲੱਬਧ ਕੀਤਾ ਗਿਆ ਹੈ। ਇਸ ਨਾਲ ਸੈਲਾਨੀ ਪਹਿਲਾਂ ਤੋ ਸ਼ਿਕਾਰਾ ਦੇ ਗੇਟ ਅਤੇ ਮਾਲਿਕ ਦੀ ਚੋਣ ਕਰ ਸਕਦਾ ਹੈ ਜਿੱਥੇ ਉਹ ਸਵਾਰੀ ਸ਼ੁਰੂ ਕਰਨਾ ਚਾਹੁੰਦਾ ਹੈ। ਦੂਜੇ ਪਾਸੇ , ਸ਼ਿਕਾਰਾ ਦੇ ਮਾਲਿਕ ਕੋਲ ਰਾਈਡ ਪੇਸ਼ਕਸ਼ ਨੂੰ ਸਵੀਕਾਰ ਕਰਨ ਜਾਂ ਅਸਵੀਕਾਰ ਕਰਨ ਦਾ ਵਿਕਲਪ ਵੀ ਹੈ। ਆਰੀਅਨਜ਼ ਗਰੁੱਪ ਦੇ ਬੀ.ਟੈੱਕ (ਸੀਐਸਈ) 6 ਸਮੈਸਟਰ ਦੇ ਸ਼ਕੀਰ ਅਹਿਮਦ ਨੇ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ‘‘ ਅਸੀ ਉਬਰ, ਔਲਾ, ਜੋਮੈਟੋ, ਫਲੀਪਕਾਰਟ, ਅਮੈਜਨ ਅਤੇ ਹੋਰ ਸਟਾਰਟਅੱਪ ਦੇ ਬਾਰੇ ਵਿੱਚ ਸੁਣਿਆ ਹੈ। ਫਿਰ ਸ਼ਿਕਾਰਾ ਬੁਕਿੰਗ ਦੀ ਐਪ ਨੂੰ ਵਿਕਸਿਤ ਕਰਨ ਦੀ ਯੋਜਨਾ ਸਾਡੇ ਦਿਮਾਗ ਵਿੱਚ ਆਈ ਅਤੇ ਸਾਡੇ ਚੈਅਰਮੈਨ , ਡਾ.ਅੰਸ਼ੂ ਕਟਾਰੀਆ ਨੇ ਇਸ ਯੋਜਨਾ ਦੇ ਲਈ ਸਾਨੂੰ ਪ੍ਰੇਰਿਤ ਕੀਤਾ। ਰਿਆਜ਼ ਰਸੂਲ ਨੇ ਕਿਹਾ ਕਿ ਅਸੀ ਹਮੇਸ਼ਾਂ ਆਪਣੇ ਅਧਿਆਪਕਾਂ ਦੁਆਰਾ ਬਾਕਸ ਤੋ ਬਾਹਰ ਸੋਚਣ ਦੇ ਲਈ ਪ੍ਰੇਰਿਤ ਅਤੇ ਪ੍ਰੋਤਸਾਹਿਤ ਕਰਦੇ ਹਨ। ਸਾਡੇ ਸੀਨੀਅਰ ਸਾਥਿਆਂ ਨੇ ਵੀ ਕਈ ਖੋਜਾਂ ਕੀਤੀਆ ਹਨ ਜਿਵੇਂ ਕਿ ‘‘ ਆਰੀਅਨਜ਼ ਐਂਡਰੋਇਡ ਐਪ’’, ‘‘ਆਰੀਅਨਜ਼ ਸੇਵ ਕਸ਼ਮੀਰ ਐਪ’’, ‘‘ ਆਰੀਅਨਜ਼ ਲਾਈਫ ਸੇਵਿੰਗ ਗਲੱਵਸ’’, ‘‘ ਆਰੀਅਨਜ਼ ਸੇਫਟੀ ਹੈਲਮੇਟ’’, ‘‘ਰਮਦਾਨ ਐਪ’’, ‘‘ ਈ-ਮੁੰਸ਼ੀ-ਐਡਵੋਕੈਟ ਡਾਇਰੀ’’, ‘‘ ਆਰੀਅਨਜ਼ ਸੋਲਰ ਬੋਟ’’ ਆਦਿ ਨੂੰ ਲਾਂਚ ਕੀਤਾ ਗਿਆ ਅਤੇ ਵਿਆਪਕ ਤੋਰ ਤੇ ਪ੍ਰਸਿੱਧੀ ਪ੍ਰਾਪਤ ਕੀਤੀ ।

Send this to a friend