ਲੁਧਿਆਣਾ, 1 ਸਤੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਮਕੜ ਨੇ ਅਕਾਲੀ ਦਲ ਖਿਲਾਫ ਵਡਾ ਬਿਆਨ ਦਿਤਾ ਹੈ। ਨੇ ਕਿਹਾ ਕਿ ਜ਼ੋਰਾ ਸਿੰਘ ਕਮਿਸ਼ਨ ਨੇ ਬਰਗਾੜੀ ਮਾਮਲੇ ‘ਚ ਰਿਪੋਰਟ ਤਿਆਰ ਕੀਤੀ ਸੀ ਪਰ ਜ਼ੋਰਾ ਸਿੰਘ ਨੂੰ ਚੀਫ ਸੈਕਟਰੀ ਕਈ ਘੰਟਿਆਂ ਤਕ ਬਿਠਾਈ ਰਖਦਾ ਸੀ ਤੇ ਉਨ੍ਹਾਂ ਨਾਲ ਮਿਲਣ ਦਾ ਸਮਾਂ ਨਹੀਂ ਦਿਤਾ ਜਾਂਦਾ ਸੀ।ਜੱਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਤੋਂ ਉਸ ਸਮੇਂ ਵਡੀ ਗ਼ਲਤੀ ਹੋ ਗਈ ਜਿਸ ‘ਤੇ ਵਿਚਾਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਲਟਾ ਅਕਾਲੀ ਦਲ 20-25 ਬੰਦੇ ਨਾਲ ਲੈ ਕੇ ਪੁਤਲੇ ਫੂਕ ਰਿਹਾ ਹੈ ਜਿਸ ਨਾਲ ਪੰਥ ਨੂੰ ਹੀ ਠੇਸ ਪਹੁੰਚ ਰਹੀ ਹੈ।ਉਨ੍ਹਾਂ ਕਿਹਾ ਕਿ ਉਹ ਅਪੀਲ ਕਰਦੇ ਹਨ ਕਿ ਪਾਰਟੀ ਨੂੰ ਸਵੈ-ਚਿੰਤਨ ਕਰਨ ਦੀ ਲੋੜ ਹੈ ਕਿਉਂ ਕਿ ਅਕਾਲੀ ਦਲ ਖਿਲਾਫ ਪ੍ਰਦਰਸ਼ਨਾਂ ਨਾਲ ਪਾਰਟੀ ਨੂੰ ਢਾਹ ਲਗ ਰਹੀ ਹੈ। ਜੱਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਜੋ ਕੰਮ ਅਕਾਲੀ ਦਲ ਨੂੰ ਕਰਨਾ ਚਾਹੀਦਾ ਸੀ ਅਜ ਉਹ ਕੰਮ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਵਿਧਾਨ ਸਭਾ ‘ਚੋਂ ਵਾਕ ਆਊਟ ਨਹੀਂ ਕਰਨਾ ਚਾਹੀਦਾ ਸੀ।ਜੱਥੇਦਾਰ ਅਵਤਾਰ ਸਿੰਘ ਨੇ ਅਕਾਲੀ ਦਲ ਦੇ ਵਾਕਆਊਟ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਚੰਗਾ ਮੌਕਾ ਸੀ ਜੋ ਅਕਾਲੀ ਦਲ ਤੋਂ ਗ਼ਲਤੀ ਹੋਈ ਵਿਧਾਨ ਸਭਾ ‘ਚ ਉਸ ਦਾ ਪਸ਼ਚਾਤਾਪ ਕੀਤਾ ਜਾ ਸਕਦਾ ਸੀ।