ਲਾਇਨਜ਼ ਕਲੱਬ ਮੁਕੰਦਪੁਰ ਦਾ ਉਪਰਾਲਾ
ਬੰਗਾ, 31 ਅਗਸਤ (ਨਵਕਾਂਤ ਭਰੋਮਜਾਰਾ)- ਲਾਇਨਜ਼ ਕਲੱਬ ਮੁਕੰਦਪੁਰ ਵੱਲੋਂ ਸਮਾਜ ਸੇਵੀ ਕਾਰਜਾਂ ਦੀ ਲੜੀ ਤਹਿਤ 270 ਵਿਦਿਆਰਥੀਆਂ ਦੀਆਂ ਅੱਖਾਂ ਦੀ ਮੁਫ਼ਤ ਜਾਂਚ ਕੀਤੀ ਗਈ। ਇਨ੍ਹਾਂ ’ਚ ਮੁਕੰਦਪੁਰ ਦੇ ਸਰਕਾਰੀ ਪ੍ਰਾਇਮਰੀ ਤੇ ਸੈਕੰਡਰੀ ਸਕੂਲ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲ ਤਲਵੰਡੀ ਫੱਤੂ ਦੇ ਵਿਦਿਆਰਥੀ ਸ਼ਾਮਲ ਸਨ। ਵਿਦਿਆਰਥੀਆਂ ਦੀਆਂ ਅੱਖਾਂ ਦੀ ਜਾਂਚ ਲਈ ਕਲੱਬ ਦੇ ਆਦਮਪੁਰ ਸਥਿਤ ਹਸਪਤਾਲ ਤੋਂ ਮੈਡੀਕਲ ਟੀਮ ਪੁਜੀ ਹੋਈ ਸੀ। ਕਲੱਬ ਦੇ ਪ੍ਰਧਾਨ ਚਰਨਜੀਤ ਤਲਵੰਡੀ ਫੱਤੂ ਨੇ ਵਿਦਿਆਰਥੀਆਂ ਨੂੰ ਚੰਗੀ ਸਿਹਤ ’ਚ ਹੀ ਚੰਗੇ ਦਿਮਾਗ ਦਾ ਵਾਸ ਹੋਣ ਦੀ ਉਦਾਹਰਣ ਦਿੰਦਿਆ ਦੱਸਿਆ ਕਿ ਸਾਦਾ ਖਾਣੇ ਨੂੰ ਪਹਿਲ ਅਤੇ ਸਮੇਂ ਸਮੇਂ ਸਿਹਤ ਦੀ ਜਾਂਚ ਜ਼ਰੂਰੀ ਹੈ। ਇਸ ਕਾਰਜ ਦੀ ਉਦਘਾਟਨੀ ਰਸਮ ਨਿਭਾਉਣ ਪੁਜੇ ਲਾਇਨ ਸਵਰਨ ਸਿੰਘ ਖਾਲਸਾ ਅਤੇ ਲਾਇਨ ਹਰਦੀਪ ਸਿੰਘ ਖੱਟੜਾ ਨੇ ਪ੍ਰਬੰਧਕਾਂ ਦੀ ਇਸ ਵਧੀਆ ਉੱਦਮ ਦੀ ਸ਼ਲਾਘਾ ਕੀਤੀ। ਇਸ ਮੌਕੇ ਪ੍ਰਿੰਸੀਪਲ ਅਮਰਜੀਤ ਸਿੰਘ ਖਟਕੜ, ਲੈਕਚਰਾਰ ਬਲਦੇਵ ਸਿੰਘ ਸਿੱਧੂ, ਬਲਦੀਸ਼ ¦ਗੇਰੀ, ਸੁਖਜ਼ਿੰਦਰ ਬਖਲੌਰ, ਅਰਜਨ ਦੇਵ, ਕਿਸ਼ਨ ਚੰਦ, ਪ੍ਰੇਮ ਕੁਮਾਰ ਪਰਹਾਰ ਆਦਿ ਸ਼ਾਮਲ ਸਨ।