ਨਵੀਂ ਦਿੱਲੀ, 14 ਮਾਰਚ (ਵਿਸ਼ਵ ਵਾਰਤਾ) : ਚੋਣ ਕਮਿਸ਼ਨ ਵੱਲੋਂ ਆਮ ਚੋਣਾਂ 2014 ਲਈ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਵਿੱਚ ਮਤਦਾਨ ਕਰਮਚਾਰੀਆਂ, ਸਮਗਰੀ ਦੀ ਸੁਰੱਖਿਆ, ਮਤਦਾਨ ਕੇਂਦਰਾਂ ਦੀ ਸੁਰੱਖਿਆ ਅਤੇ ਪੂਰੇ ਚੋਣ ਪ੍ਰਕਿਰਿਆ ਦੀ ਸੁਰੱਖਿਆ ਵੀ ਸ਼ਾਮਲ ਹੈ। ਵੋਟਰਾਂ ਵਿੱਚ ਖਾਸਕਰਕੇ ਅਨੁਸੂਚਿਤ ਜਾਤੀ–ਅਨੁਸੂਚਿਤ ਕਬੀਲਿਆਂ, ਕਮਜ਼ੋਰ ਵਰਗਾਂ ਤੇ ਘੱਟ ਗਿਣਤੀ ਆਦਿ ਦੇ ਵੋਟਰਾਂ ਵਿੱਚ ਵਿਸ਼ਵਾਸ ਪੈਦਾ ਕਰਨ ਲਈ ਕੇਂਦਰੀ ਸ਼ਸਤਰ ਪੁਲਿਸ ਬੱਲ ਦੀ ਖੇਤਰ ਵਿੱਚ ਨਿਗਰਾਨੀ ਦੇ ਉਦੇਸ਼ ਨਾਲ ਤੈਨਾਤੀ ਕੀਤੀ ਜਾਂਦੀ ਹੈ। ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਮਤਦਾਨ ਪ੍ਰੋਗਰਾਮ, ਮਤਦਾਨ ਦਿਨਾ ਦਾ ਨਿਰਧਾਰਨ ਅਤੇ ਸੰਸਦੀ ਚੋਣ ਖੇਤਰਾਂ ਲਈ ਜਿਸ ਦਿਨ ਮਤਦਾਨ ਹੁੰਦਾ ਹੈ। ਸੁਰੱਖਿਆ ਬਲਾਂ ਦੀ ਉਪਲੱਬਧਤਾ ਅਤੇ ਪ੍ਰਬੰਧ ਕੀਤੇ ਜਾਂਦੇ ਹਨ।