ਖੰਨਾ, 28 ਅਗਸਤ (ਹਰਪ੍ਰੀਤ ਸਿੰਘ ਪ੍ਰਿੰਸ, ਮਨਦੀਪ ਸਿੰਘ)- ਖੰਨਾ ਪੁਲੀਸ ਨੇ ਇੱਕ ਕਾਰ ’ਚੋਂ 30 ਪੇਟੀਆਂ ਸ਼ਰਾਬ ਮਾਰਕਾ ਸੰਤਰਾ ਚੰਡੀਗੜ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲੀਸ ਜਿਲਾ ਖੰਨਾ ਦੇ ਐਸਐਸਪੀ ਧਰੁਵ ਦਹੀਆ ਨੇ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦੇ ਦੱਸਿਆ ਕਿ ਡੀਜੀਪੀ ਪੰਜਾਬ ਸੁਰੇਸ਼ ਅਰੋੜਾ ਅਤੇ ਡੀਆਈਜੀ ਲੁਧਿਆਣਾ ਰੇਂਜ ਰਣਬੀਰ ਸਿੰਘ ਖੱਟੜਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਜਸਵੀਰ ਸਿੰਘ, ਐਸਪੀ (ਆਈ) ਖੰਨਾ, ਜਗਵਿੰਦਰ ਸਿੰਘ, ਡੀਐਸਪੀ (ਆਈ) ਖੰਨਾ, ਹਰਸਿਮਰਤ ਸਿੰਘ ਡੀਐਸਪੀ ਸਮਰਾਲਾ, ਇੰਸਪੈਕਟਰ ਮਨਜੀਤ ਸਿੰਘ ਐਸਐਚਓ ਸਮਰਾਲਾ ਸਮੇਤ ਸਹਾਇਕ ਥਾਣੇਦਾਰ ਸੁਖਵੀਰ ਸਿੰਘ, ਹੌਲਦਾਰ ਹਰਜੀਤ ਸਿੰਘ, ਹੌਲਦਾਰ ਮਹਿੰਦਰ ਚੰਦ, ਹੌਲਦਾਰ ਸੁਖਵਿੰਦਰ ਸਿੰਘ, ਸਿਪਾਹੀ ਸੁਖਜੀਤ ਸਿੰਘ, ਪੀਐਚਜੀ ਗਿਆਨ ਸਿੰਘ ਅਤੇ ਜੁਝਾਰ ਸਿੰਘ ਵੱਲੋ ਚੌਂਕੀ ਹੇਡੋਂ ਦੇ ਸਾਹਮਣੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਸੀ ਕਿ ਚੰਡੀਗੜ ਸਾਈਡ ਵੱਲੋਂ ਆ ਰਹੀ ਇੱਕ ਤੇਜ ਰਫਤਾਰ ਕਾਰ ਮਾਰਕਾ ਆਈ-20 ਰੋਕਿਆ ਤਾਂ ਕਾਰ ਚਾਲਕ ਨੇ ਆਪਣਾ ਨਾਮ ਜੁਗਰਾਜ ਸਿੰਘ ਵਾਸੀ ਸੰਗਤਪੁਰਾ ਥਾਣਾ ਸਿਧਵਾਂ ਬੇਟ ਅਤੇ ਨਾਲ ਦੀ ਸੀਟ ’ਤੇ ਬੈਠੇ ਨੇ ਆਪਣਾ ਨਾਮ ਪਵਨ ਵਾਸੀ ਨਲਕਾ ਚੌਂਕ ਜਗਰਾਓਂ ਦੱਸਿਆ। ਐਸਐਸਪੀ ਧਰੁਵ ਦਹੀਆ ਮੁਤਾਬਕ ਗੱਡੀ ਦੀ ਤਲਾਸ਼ੀ ਲੈਣ ’ਤੇ ਗੱਡੀ ’ਚੋਂ 30 ਪੇਟੀਆਂ ਸ਼ਰਾਬ ਮਾਰਕਾ ਸੰਤਰਾ ਚੰਡੀਗੜ ਬ੍ਰਾਮਦ ਹੋਈਆਂ। ਪੁਲੀਸ ਨੇ ਇਸ ਸਬੰਧ ’ਚ ਆਬਕਾਰੀ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।