ਬੰਗਾ, 13 ਮਾਰਚ (ਹਰਮਿੰਦਰ ਸਿੰਘ)-ਇਥੋ ਕੁਝ ਦੂਰ ਸਥਿਤ ਪਿੰਡ ਢਾਹਾਂ ਵਿਖੇ ਨਵਾਂ ਸ਼ਹਿਰ/ਫਗਵਾੜਾ ਮੁੱਖ ਮਾਰਗ ਤੇ ਸੜਕ ਹਾਦਸੇ ਚ ਸਾਇਕਲ ਸਵਾਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਪਿੰਡ ਜਤਸੋਮਜਾਰਾ ਵਾਸੀ ਬਹਾਰ ਸਿੰਘ ਵਜੋ ਹੋਈ । ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਿੰਡੀਕੇਟ ਕੰਪਨੀ ਦੀ ਬੱਸ (ਪੀ.ਬੀ. 10 ਸੀ. ਐਕਸ 2811) ਜਲੰਧਰ ਤੋ ਚੰਡੀਗੜ ਨੂੰ ਆ ਰਹੀ ਸੀ । ਬੱਸ ਜਿਊ ਹੀ ਊਕਤ ਸਥਾਨ ਤੇ ਪੁੱਜੀ ਤਾ ਸੜਕ ਨੂੰ ਪਾਰ ਕਰਦੇ ਸਾਇਕਲ ਸਵਾਰ ਨਾਲ ਟੱਕਰ ਤੋ ਬਾਅਦ ਬੇਕਾਬੂ ਹੋ ਗਈ । ਸਤੁੰਲਨ ਵਿਗੜਦਿਆ ਹੀ ਬੱਸ ਸੜਕ ਦੇ ਖੱਬੇ ਹੱਥ ਬਣੀਆ ਦੁਕਾਨਾ ਵੱਲ ਹੋ ਤੁਰੀ। ਜੇਕਰ ਬੱਸ ਨੂੰ ਸੜਕ ਕਿਨਾਰੇ ਬਣੀ ਥਮੜੀ ਦੀ ਰੋਕ ਨਾ ਲਗਦੀ ਤਾਂ ਭਾਰੀ ਜਾਨੀ ਨੁਕਸਾਨ ਹੋ ਜਾਣਾ ਸੀ। ਮੌਕੇ ਤੇ ਆਪਣੀ ਕਾਰਵਾਈ
ਕਰਨ ਪੁੱਜੇ ਸਥਾਨਕ ਥਾਣੇ ਦੇ ਏ.ਐਸ.ਆਈ ਜਾਗੀਰ ਸਿੰਘ ਨੇ ਦੱਸਿਆ ਕਿ ਬੱਸ ਚਾਲਕ ਵਿਰੁੱਧ ਪਰਚਾ ਦਰਜ ਕਰ ਲਿਆ ਗਿਆ ਹੈ । ਮ੍ਰਿਤਕ ਨੇੜਲੇ ਪਿੰਡ ਕਲੇਰਾਂ ਦੇ ਕਾਂਗਰਸ ਆਗੂ ਕੁਲਵਂਤ ਸਿੰਘ ਦੇ ਖੇਤਾ ਚ ਕੰਮ ਕਰਦਾ ਸੀ।