ਸੰਗੀਤਕ ਦੁਨੀਆਂ ਵਿੱਚ ਹਰ ਇੱਕ ਸੰਗੀਤ ਪ੍ਰੇਮੀ ਕਲਾਕਾਰ ਤੋਂ ਚਾਹੁੰਦਾ ਹੈ ਕਿ ਉਹ ਪੰਜਾਬੀ ਸੱਭਿਆਚਾਰ ਚ ਗੜੁੱਚ ਹੋ ਕੇ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰੇ ਅਤੇ ਉਨਾਂ ਦੀਆਂ ਉਮੀਦਾ ਤੇ ਖਰਾ ਉਤਰੇ।ਅਜਿਹੀ ਹੀ ਇੱਕ ਸਖ਼ਸੀਅਤ ਹੈ ਜਿਸ ਨੇ ਆਪਣੀ ਮਿਹਨਤ ਨਾਲ ਸੰਗੀਤਕ ਦੁਨੀਆਂ ਵਿੱਚ ਇੱਕ ਖ਼ਾਸ ਰੁਤਬਾ ਹਾਸਲ ਕਰਨ ਵਿੱਚ ਕਾਮਯਾਬ ਹੋਇਆ ਅਤੇ ਉਹ ਹੈ ਹਰ ਇੱਕ ਨੂੰ ਨੱਚਣ ਲਈ ਮਜਬੂਰ ਕਰਨ ਵਾਲਾ ਕੀ ਬੋਰਡ ਉਪਰ ਸੁਰਾ ਦੀਆਂ ਤਰੰਗਾ ਨਾਲ ਮੰਤਰ-ਮੁਗਧ ਕਰਨ ਵਾਲਾ ਕੀ ਬੋਰਡ ਪਲੇਅਰ ਅਰੁਨ ਕੁਮਾਰ। ਪਿੰਡ ਨਵਾਂ ਗਰਾਮ ਤਹਿ.ਨਾਲਾਗ੍ਹੜ ਜਿਲ੍ਹਾ ਸੋਲਨ ਹਿਮਾਚਲ ਵਿੱਚ ਪਿਤਾ ਦੀਨਾ ਨਾਥ ਦੇ ਘਰ ਮਾਤਾ ਸਨੀਤਾ ਦੇਵੀ ਦੀ ਕੁੱਖੋ 29 ਜਨਵਰੀ 1989 ਨੂੰ ੳਰੁਨ ਕੁਮਾਰ ਨੇ ਜਨਮ ਲਿਆ। ਬਚਪਨ ਤੋਂ ਹੀ ਕੀ ਬੋਰਡ ਵਜਾਉਣ ਦਾ ਸ਼ੌਕ ਹੋਣ ਕਾਰਣ ਮੁੱਢਲੀ ਸਿੱਖਿਆ ਖਾਲਸਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਨੰਦਪੁਰ ਸਾਹਿਬ ਤੋਂ ਕੀਤੀ। ਬਾਅਦ ਕੀ ਬੋਰਡ ਵਜਾਉਣ ਦੇ ਸ਼ੌਕ ਨੂੰ ਅੱਗੇ ਵਧਾਉਂਦੇ ਹੋਏ ਅਰੁਨ ਨੇ ਰਾਜਿੰਦਰ ਰਿੰਕੂ (ਮਿਊਜਿਕ ਡਾਇਰੈਕਟਰ) ਨੂੰ ਉਸਤਾਦ ਧਾਰ ਕੇ ਅਭਿਆਸ ਜਾਰੀ ਰੱਖਿਆ ਤੇ ਹੋਲੀ ਹੋਲੀ ਸਟੇਜਾਂ ਤੇ ਗਾਇਕਾਂ ਨਾਲ ਕੰਮ ਕਰਕੇ ਅਪਣੀ ਸੰਗੀਤਕ ਦੁਨੀਆਂ ਵਿੱਚ ਅਲੱਗ ਪਹਿਚਾਣ ਬਣਾ ਲਈ। ਅਰੁਨ ਕੁਮਾਰ ਨੇ ਅੱਜ ਤੱਕ ਪ੍ਰਸਿੱਧ ਲੋਕ ਗਾਇਕ ਲਾਭ ਹੀਰਾ, ਹਰਮੀਤ ਜੱਸੀ, ਹੈਮੀ ਕਾਹਲੋ, ਸ਼ਲੀਨਾ ਸ਼ੈਲੀ, ਮੱਘਰ ਅਲੀ, ਬਲਵੀਰ ਚੋਟੀਆਂ, ਜੈਸਮੀਨ ਚੋਟੀਆਂ, ਮਨਮੋਹਨ ਸਿੱਧੂ, ਸੁਖਬੀਰ ਕੌਰ, ਹਿੰਮਤ ਸਿੰਘ ਗਿੱਲ, ਤੋਂ ਇਲਾਵਾ ਅਨੇਕਾਂ ਗਾਇਕਾ ਨਾਲ ਸਟੇਜਾਂ ਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ।
-ਮੱਖਣ ਸਿੰਘ ਬੁੱਟਰ
94173-24642