ਨਵੀਂ ਦਿਲੀ, 26 ਅਗਸਤ (ਪੀ.ਟੀ.)- ਰਾਜਧਾਨੀ ਦਿਲੀ ਸਮੇਤ ਦੇਸ਼ ਦੇ ਕਈ ਸ਼ਹਿਰਾਂ ’ਚ ਡੀਜ਼ਲ ਦੀਆਂ ਕੀਮਤਾਂ ਹੁਣ ਤਕ ਦੇ ਸਭ ਤੋਂ ਉਚ ਪਧਰ ’ਤੇ ਪਹੁੰਚ ਗਈਆਂ ਹਨ। ਦਿਲੀ ‘ਚ ਐਤਵਾਰ ਨੂੰ ਡੀਜ਼ਲ 14 ਪੈਸੇ ਮਹਿੰਗਾ ਹੋ ਕੇ 69.32 ਦੇ ਪ੍ਰਤੀ ਲੀਟਰ ‘ਤੇ ਪਹੁੰਚ ਗਿਆ।ਕੋਲਕਾਤਾ ‘ਚ ਇਸ ਦੀ ਕੀਮਤ 14 ਪੈਸੇ ਵਧ ਕੇ ਰਿਕਾਰਡ ਤੋੜ 72.16 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਈ। ਕੋਲਕਾਤਾ ‘ਚ ਅਜ ਪੈਟਰੋਲ 10 ਪੈਸੇ ਮਹਿੰਗਾ ਹੋ ਕੇ 80.71 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ।