ਸ੍ਰੀ ਗੁਰੂ ਤੇਗ ਬਹਾਦਰ ਅਜਾਇਬ ਘਰ ਸੰਗਤਾਂ ਦੇ ਦਰਸ਼ਨਾਂ ਲਈ ਖੋਲ੍ਹਿਆ

image ਸ੍ਰ੍ਰੀ ਅਨੰਦਪੁਰ ਸਾਹਿਬ 13  ਮਾਰਚ(ਦਵਿੰਦਰਪਾਲ ਸਿੰਘ)-ਸ੍ਰੀ ਗੁਰੂ ਤੇਗ ਬਹਾਦਰ ਅਜਾਇਬ ਘਰ ਅੱਜ ਸੰਗਤਾਂ ਦੇ ਦਰਸ਼ਨਾਂ ਲਈ ਖੋਲ੍ਹ ਦਿੱਤਾ ਗਿਆ ਹੈ। ਕੁੱਝ ਸਮਾਂ ਪਹਿਲਾਂ ਇਹ ਅਜਾਇਬ ਘਰ ਸਾਫ ਸਫਾਈ ਮੁਰੰਮਤ ਆਦਿ ਲਈ ਬੰਦ ਕੀਤਾ ਗਿਆ ਸੀ। ਇਹ ਜਾਣਕਾਰੀ ਪੰਜਾਬ ਟੂਰਇਜਮ ਦੇ ਡਾਇਰੈਕਟਰ ਐਨ.ਐਸ. ਰੰਧਾਵਾ ਨੇ ਅੱਜ ਇਸ ਅਜਾਇਬ ਘਰ ਵਿਖੇ ਦਿੱਤੀ। ਉਨ੍ਹਾ ਨੇ ਕਿਹਾ ਕਿ ਇਸ ਅਜਾਇਬ ਘਰ ਵਿੱਚ ਗੁਰੂ ਸਾਹਿਬ ਦੇ ਜੀਵਨ ਨੂੰ ਦਰਸਾਉਦੇ ਚਿੱਤਰ ਅਤੇ ਉਸ ਸਮੇਂ ਦੀਆਂ ਧਰੋਹਰਾਂ ਰੱਖੀਆਂ ਹੌਈਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਅਜਾਇਬ ਘਰ ਵਿੱਚ ਤੋਪ,ਗੋਲਾ, ਬਰਛੇ, ਕਿਰਪਾਨ ਢਾਲ ਆਦਿ ਮੌਜੂਦ ਹਨ। ਇਸ ਅਜਾਇਬ ਘਰ ਦੀ ਸਫਾਈ ਦਾ ਕੰਮ ਬਹੁਤ ਹੀ ਮੱਠੀ ਰਫਤਾਰ ਅਤੇ ਧੀਰਜ ਨਾਲ ਕਰਨਾ ਪਿਆ ਹੈ ਤਾਂ ਜੋ

ਕਿਸੇ ਵੀ ਧਰੋਹਰ ਨੂੰ ਨੁਕਸਾਨ ਨਾ ਪੁੱਜੇ। ਸ਼੍ਰੀ ਰੰਧਾਵਾ ਨੇ ਕਿਹਾ ਕਿ ਹੋਲੇ-ਮਹੁੱਲੇ ਦੌਰਾਨ ਸੰਗਤਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਰਾਸਤ-ਏ-ਖਾਲਸਾ ਨੂੰ ਵੀ 17 ਮਾਰਚ ਸੋਮਵਾਰ ਨੂੰ ਆਮ ਦਿਨਾ ਦੀ ਤਰਾਂ ਖੋਲਿਆ ਜਾਵੇਗਾ।

Send this to a friend