ਬੋਹਾ, 24 ਅਗਸਤ (ਸੰਤੋਖ ਸਾਗਰ)- ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮਹਿਲਾ ਵਿੰਗ ਦੇ ਸੂਬਾ ਪ੍ਰਧਾਨ ਬੀਬੀ ਜੰਗੀਰ ਕੌਰ ਦੇ ਦਿਸ਼ਾ ਨਿਰਦੇਸ਼ਾ ਉਪਰ ਸਰਪੰਚ ਜਸਵਿੰਦਰ ਕੌਰ ਹਾਕਮਵਾਲਾ ਨੂੰ ਸਰਕਲ ਬੋਹਾ ਦੇ ਮਹਿਲਾ ਵਿੰਗ(ਦਿਹਾਤੀ) ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।ਇਸ ਨਿਯੁਕਤੀ ਨਾਲ ਪਿੰਡ ਹਾਕਮਵਾਲਾ ਦੇ ਨਾਲ ਨਾਲ ਪੂਰੇ ਖੇਤਰ ਦੇ ਅਕਾਲੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਸਮੂਹ ਵਰਕਰਾਂ ਨੇ ਇਸ ਨਿਯੁਕਤੀ ਲਈ ਪਾਰਟੀ ਹਾਈ ਕਮਾਂਡ ਦੇ ਨਾਲ ਜਿਲਾ ਪ੍ਰਧਾਨ ਗੁਰਮੇਲ ਸਿੰਘ ਫਫੜੇ,ਮਹਿਲਾ ਵਿੰਗ ਦੇ ਪ੍ਰਧਾਨ ਬੀਬੀ ਬਲਵੀਰ ਕੌਰ ਬੁਢਲਾਡਾ,ਮਹਿਲਾ ਵਿੰਗ ਦੇ ਸੀਨੀਅਰ ਆਗੂ ਸਿਮਰਜੀਤ ਕੌਰ ਸਿੰਮੀ,ਹਲਕਾ ਸੇਵਾਦਾਰ ਡਾ.ਨਿਸ਼ਾਨ ਸਿੰਘ ਕੌਲਧਾਰ,ਜਿਲਾ ਜਨਰਲ ਕੌਂਸਲ ਮੈਂਬਰ ਬੱਲਮ ਸਿੰਘ ਕਲੀਪੁਰ, ਸਰਕਲ ਬੁਢਲਾਡਾ ਦੇ ਪ੍ਰਧਾਨ ਅਮਰਜੀਤ ਸਿੰਘ ਕੁਲਾਣਾਂ, ਸਰਕਲ ਬੋਹਾ ਪ੍ਰਧਾਨ ਮਹਿੰਦਰ ਸਿੰਘ ਸੈਦੇਵਾਲਾ,ਸਾਬਕਾ ਪ੍ਰਧਾਨ ਨਗਰ ਕੌਂਸਲ ਬੋਹਾ ਸੀਨੀਅਰ ਅਕਾਲੀ ਆਗੂ ਜਥੇਦਾਰ ਜੋਗਾ ਸਿੰਘ ਧੰਨਵਾਦ ਕੀਤਾ ਹੈ।