April 29, 2026 11:40 pm

ਸਿੱਖਾਂ ਵੱਲੋਂ ਕੈਨੇਡਾ (ਵਿਕਟੋਰਿਆ) ’ਚ 100 ਸੌ ਸਾਲ ਪਹਿਲਾਂ ਵਸਾਏ ਪਿੰਡ ‘ਪਾਲਦੀ’ ਦੀ ਹੋਂਦ ਖਤਮ ਹੋਣ ਕਿਨਾਰੇ

 

ਪਿੰਡ ’ਚ 99 ਸਾਲ ਪੁਰਾਣਾ ਹੈ ਗੁਰਦੁਆਰਾ ਸਾਹਿਬ ਪਰ ਸਿੱਖਾਂ ਦੀ ਵਸੋਂ ਦਾ ਪਿੰਡ ’ਚੋਂ ਹੋਇਆ ਉਜਾੜਾ

ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਮਾਹਿਲਪੁਰ ਦੇ ਨੇੜੇ ਇਕ ਪਿੰਡ ਵਸਦਾ ਹੈ ਜਿਸਦਾ ਨਾਂਅ ਹੈ ‘ਪਿੰਡ ਪਾਲਦੀ‘ । ਉਥੋਂ ਦੇ 1888 ‘ਚ ਸਿਖ ਪਰਿਵਾਰ ‘ਚ ਜਨਮੇ ਮੀਆਂ ਸਿੰਘ ਸਪੁਤਰ ਬੂਲਾ ਸਿੰਘ ਆਪਣੇ ਦੋ ਸਾਥੀਆਂ ਕਪੂਰ ਸਿੰਘ ਅਤੇ ਦੁਮਣ ਸਿੰਘ ਨਾਲ ਰੋਜ਼ੀ ਰੋਟੀ ਕਮਾਉਣ ਲਈ 1906 ‘ਚ ਅਮਰੀਕਾ ਦੇ ਸ਼ਹਿਰ ਸਾਨ ਫਰਾਂਸਿਸਕੋ ਗਏ। ਜ਼ਿੰਦਗੀ ਦੇ ਨਿਰਵਾਹ ਦੇ ਚਲਦੇ ਸੰਘਰਸ਼ ਅਖੀਰ 1915-16 ‘ਚ ਕੈਨੇਡਾ ਦੇ ਵਿਕਟੋਰਿਆ ਦੇ ਆਈਲੈਂਡ ਵਿਚ ‘ਡੰਕਨ ਵੈਲੀ‘ ਕੋਲ ਰੇਲਵੇ ਲਾਈਨਾਂ ‘ਤੇ ਨੌਕਰੀ ਕਰਨ ਲਗੇ।
1914 ‘ਚ ਸ਼ੁਰੂ ਹੋਏ ਪਹਿਲੇ ਵਿਸ਼ਵ ਯੁਧ ਦੌਰਾਨ ਕੈਨੇਡਿਅਨ ਨੌਜਵਾਨਾਂ ‘ਚ ਫੌਜ ‘ਚ ਭਰਤੀ ਹੋਣ ਦਾ ਵਡਾ ਰੁਝਾਨ ਸੀ। ਉਸ ਵੇਲੇ ਕੈਨੇਡੀਅਨ ਗੋਰੇ ਵਡੀ ਗਿਣਤੀ ‘ਚ ਲਕੜ ਦੀ ਇਕ ‘ਸ਼ਾਹ ਮਿਲ‘ ‘ਚ ਕੰਮ ਕਰਦੇ ਸਨ ਅਤੇ ਕੈਨੇਡੀਅਨ ਨੌਜਵਾਨਾਂ ਦਾ ਰੁਝਾਨ ਫੌਜ ਵਲ ਨੂੰ ਹੋ ਗਿਆ। ਤਾਂ ਉਸੇ ਮਿਲ੍ਹ ‘ਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਪਾਲਦੀ ਦੇ ਮੀਆਂ ਸਿੰਘ ਅਤੇ ਉਸਦੇ ਸਾਥੀ ਕਪੂਰ ਸਿੰਘ ਤੇ ਦੁਮਣ ਸਿੰਘ ਅਤੇ ਹੋਰ 34 ਦੇ ਕਰੀਬ ਨੌਜਵਾਨਾਂ ਨੇ ਇਹ ਮਿਲ੍ਹ ਲੀਜ਼ ‘ਤੇ ਲੈ ਲਈ। ਪਾਲਦੀ ਪਿੰਡ ਵਾਲਾ ਮੀਆਂ ਸਿੰਘ ਤੋਂ ਮਾਇ? ਸਿੰਘ ਬਣ ਗਿਆ। ਇਸ ਮਿਲ੍ਹ ਦਾ ਨਾਂਅ ਵੀ ‘ਮਾਇ? ਬ੍ਰਦਰਜ਼ ਟਿੰਬਰ ਕੰਪਨੀ‘ ਰਖਿਆ ਗਿਆ। ਕੁਦਰਤ ਦੀ ਅਜਿਹੀ ਨਿਗ੍ਹਾ ਸਵਲੀ ਹੋਈ ਕਿ ਮਾਇ? ਬ੍ਰਦਰਜ਼ ਲਕੜ ਮਿਲ੍ਹ ਦੀ ਪੂਰੀ ਕੈਨੇਡਾ ਵਿਚ ਬਲੇ-ਬਲੇ ਹੋ ਗਈ। ਇਸ ਮਿਲ੍ਹ ਦਾ ਵਪਾਰ ਅਮਰੀਕਾ ਅਤੇ ਹੋਰ ਯੂਰਪੀਅਨ ਦੇਸ਼ਾਂ ਵਿਚ ਫੈਲ ਗਿਆ। ਮਾਇ? ਦੀ ਪਹਿਚਾਣ ਅਮਰੀਕਾ ਦੇ ਧਨਾਢ ਬੰਦਿਆਂ ਵਿਚ ਹੋ ਗਈ। ਅਖੀਰ ਇਹ ਮਿਲ੍ਹ ਇਕਲੇ ਮਾਇ? ਸਿੰਘ ਦੀ ਬਣ ਗਈ। ਇਸ ਦਾ ਨਾਂਅ ‘ਮਾਇ? ਬ੍ਰਦਰਜ਼‘ ਤੋਂ ਬਦਲ ਕੇ ‘ਮਾਇ? ਲੰਬਰ‘ ਕੰਪਨੀ ਰਖ ਲਿਆ ਗਿਆ। ਇਹ ਮਿਲ੍ਹ 14 ਹਜ਼ਾਰ ਏਕੜ ਵਿਚ ਫੈਲ ਗਈ । ਹਰ ਰੋਜ਼ 1 ਹਜ਼ਾਰ ਦੇ ਕਰੀਬ ਮੁਲਾਜ਼ਮ ਇਸ ਮਿਲ੍ਹ ‘ਚ ਕੰਮ ਕਰਦੇ ਸਨ। ਜਿੰਨ੍ਹਾਂ ਵਿਚ ਵਧੇਰੇ ਸਿਖ ਪਰਿਵਾਰਾਂ ਤੋਂ ਇਲਾਵਾ ਗੋਰੇ, ਜਪਾਨੀ ਅਤੇ ਚੀਨੀ ਲੋਕ ਮਾਇ? ਸਿੰਘ ਦੀ ਮਿਲ੍ਹ ‘ਚ ਕੰਮ ਕਰਦੇ ਸਨ।
ਉਸ ਤੋਂ ਬਾਅਦ ਇਸ ਮਿਲ੍ਹ ‘ਚ ਇਕ ਪਿੰਡ ਦੀ ਸਥਾਪਨਾ ਹੋਈ, ਜਿਸ ਦਾ ਨਾਂਅ ਮਾਇ? ਸਿੰਘ ਨੇ ਆਪਣੇ ਜਦੀ ਦੇ ਪਿੰਡ ਦੇ ਨਾਂਅ ‘ਤੇ ‘ਪਿੰਡ ਪਾਲਦੀ‘ ਰਖਿਆ। ਜਿਸ ‘ਚ ਸਿਖ ਭਾਈਚਾਰੇ ਦੇ ਲੋਕਾਂ ਤੋਂ ਇਲਾਵਾ ਜਪਾਨੀ ਲੋਕ ਵਸਣੇ ਸ਼ੁਰੂ ਹੋ ਗਏ। 1919 ‘ਚ ਉਥੇ ਵਸਦੇ ਸਿਖਾਂ ਨੇ ਕੈਨੇਡਾ ਦੇ ਇਸ ਪਿੰਡ ਪਾਲਦੀ ਵਿਚ ਇਕ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ। ਜਿਸਦਾ ਨਾਂਅ ਰਖਿਆ ਗਿਆ ‘ਪਾਲਦੀ ਸਿਖ ਟੈਂਮਪਲ‘। ਇਸਤੋਂ ਇਲਾਵਾ ਸਮੇਂ ਦੇ ਬੀਤਣ ਨਾਲ ਪਿੰਡ ਵਿਚ ਸਕੂਲ, ਪੋਸਟ ਆਫਿਸ, ਜਪਾਨੀ ਟੈਂਪਲ, ਸਟੋਰ ਆਦਿ ਸਥਾਪਿਤ ਹੋਏ। 1925 ‘ਚ ਮਾਇ? ਸਿੰਘ ਨੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਆਪਣਾ ਇਕ ਆਲੀਸ਼ਾਨ ਮਕਾਨ ਬਣਾਇਆ। ਉਸ ਵਕਤ ਜਦੋਂ ਆਮ ਬੰਦੇ ਲਈ ਇਕ ਸਾਈਕਲ ਖਰੀਦਣਾ ਵੀ ਇਕ ਵਡੀ ਚੁਣੌਤੀ ਸੀ ਤਾਂ ਮਾਇ? ਸਿੰਘ ਨੇ ਹਵਾਈ ਜਹਾਜ਼ ਰਖਿਆ ਸੀ ਅਤੇ ਉਸਨੇ ਆਪਣੇ ਘਰ ਹੈਲੀਪੈਡ ਬਣਾਇਆ ਸੀ। ਦੁਨੀਆ ਦੀ ਮਸ਼ਹੂਰ ਕੰਪਨੀ ਰੋਲਸ ਰਾਇਸ ਦੀਆਂ ਦੋ ਮਹਿੰਗੀਆਂ ਵਡੀਆਂ ਕਾਰਾਂ ਉਸ ਕੋਲ ਮੌਜੂਦ ਸਨ। ਮਾਇ? ਸਿੰਘ ਦਸਾਂ ਨੌਹਾਂ ਦੀ ਕਿਰਤ ‘ਚੋਂ ਯੂਨੀਵਰਸਿਟੀ ਆਫ ਵਿਕਟੋਰੀਆ ਨੂੰ ਦਾਨ ਦਿੰਦਾ ਸੀ। 1937 ‘ਚ ਇਥੇ 100 ਤੋਂ ਵਧ ਸਿਖਾਂ ਦੇ ਘਰ ਅਤੇ ਪਰਿਵਾਰ ਸਨ। ਜਿੰਨ੍ਹਾਂ ਦੀ ਵਸੋਂ 1500 ਤੋਂ 2000 ਦੇ ਕਰੀਬ ਸੀ। ਪਿੰਡ ਪਾਲਦੀ ਨੂੰ ਕੈਨੇਡਾ ਦੇ ਸਿਖਾਂ ਦਾ ਪਿੰਡ ਕਿਹਾ ਜਾਂਦਾ ਹੈ। ਪਿੰਡ ਦੀਆਂ ਗਲੀਆਂ ਦੇ ਨਾਮ ਜੋ ਅਜ ਵੀ ਉਥੋਂ ਦੀਆਂ ਗਲੀਆਂ ‘ਚ ਅਜ ਵੀ ਲਗੀਆਂ ਨੇਮ ਪਲੇਟਾਂ ਇਸ ਗਲ ਦਾ ਗਵਾਹ ਹਨ ਜਿਸ ਵਿਚ ਇਕ ਗਲੀ ਕਪੂਰ ਸਿੰਘ ਦੇ ਨਾਂਅ ‘ਤੇ, ਇਕ ਦਾ ਨਾਮ ਦੁਮਣ ਸਿੰਘ ਤੇ ਇਕ ਗਲੀ ਦਾ ਨਾਂਅ ਉਸਦੀ ਧਰਮਪਤਨੀ ਬਿਸ਼ਨ ਕੌਰ ਦੇ ਨਾਮ, ਜਦਕਿ ਇਕ ਹੋਰ ਗਲੀ ਦਾ ਨਾਮ ਉਸਦੀ ਬੇਟੀ ਜਿੰਦੋ (ਜੋਗਿੰਦਰ ਕੌਰ) ਦੇ ਨਾਮ ‘ਤੇ ਹੈ। ਇਹ ਪਾਲਦੀ ਪਿੰਡ, ਵਿਕਟੋਰੀਆ ਤੋਂ 74 ਕਿਲੋਮੀਟਰ ਦੂਰ ਅਤੇ ਡੰਕਨ ਵੈਲੀ ਤੋਂ 13 ਕਿਲੋਮੀਟਰ ਦੂਰ ਉਤਰ ਵਾਲੇ ਪਾਸੇ ਹੈ । 1948 ‘ਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਉਚੇਚੇ ਤੌਰ ‘ਤੇ ਮਾਇ? ਸਿੰਘ ਦੇ ਘਰ ਅਤੇ ਉਸਦੀ ਮਿਲ੍ਹ ਦੇਖਣ ਗਏ। ਮਾਇ? ਸਿੰਘ ਦੇ 7 ਬਚੇ ਸਨ। ਜਦੋਂ ਵੀ ਉਸਦੇ ਘਰ ਕੋਈ ਬਚਾ ਪੈਦਾ ਹੁੰਦਾ ਤਾਂ ਉਹ ਆਪਣੀ ਇਕ ਦਿਨ ਦੀ ਤਨਖਾਹ ਵਿਕਟੋਰੀਆ ਯੂਨੀਵਰਸਿਟੀ ਨੂੰ ਦਾਨ ਕਰਦੇ ਸਨ।
ਅਖੀਰ ਕੁਦਰਤ ਨੇ ਪਾਸਾ ਪਲਟਿਆ। 50ਵੇਂ ਦਹਾਕੇ ‘ਚ ਮਾਇ? ਸਿੰਘ ਦੀ ‘ਮਾਇ? ਲੰਬਰ ਕੰਪਨੀ‘ ਮਿਲ੍ਹ ਫੇਲ ਹੋਣ ਕਿਨਾਰੇ ਹੋ ਗਈ। ਉਸਦੇ ਸਾਥੀ ਕਪੂਰ ਸਿੰਘ ਵੈਨਕੂਵਰ ਚਲੇ ਗਏ। ਅਖੀਰ ਮਿਲ੍ਹ ਬੈਂਕ ਕੋਲ ਗਿਰਵੀ ਹੋ ਗਈ। ਸਿਖ ਪਰਿਵਾਰਾਂ ਨੇ ਪਿੰਡ ਪਾਲਦੀ ਛਡਣਾ ਸ਼ੂਰੂ ਕਰ ਦਿਤਾ। 1955 ‘ਚ ਮਾਇ? ਸਿੰਘ , 1952 ‘ਚ ਉਸਦੀ ਪਤਨੀ ਦੀ ਮੌਤ ਹੋ ਗਈ। ਸਿਖਾਂ ਦਾ ਪਿੰਡ ਪਾਲਦੀ ਵਿਚੋਂ ਉਜਾੜਾ ਸ਼ੁਰੂ ਹੋ ਗਿਆ। ਮਾਇ? ਸਿੰਘ ਦਾ ਆਲੀਸ਼ਾਨ ਮਕਾਨ ਖੰਡਰ ਬਣਾ ਕੇ ਤਬਾਹ ਹੋ ਗਿਆ। ਪਰਿਵਾਰ ਬਿਖਰ ਗਿਆ। ਉਸਦੇ ਪੋਤੇ ਪੋਤੀਆਂ ‘ਤੇ ਪਛਮੀ ਸਭਿਆਚਾਰ ਭਾਰੂ ਹੋਗਿਆ ਤੇ ਉਹ ਗੋਰੇ ਗੋਰਿਆਂ ਵਾਲਾ ਜੀਵਨ ਬਿਤਾਉਣ ਲਗ ਪਏ। ਮਾਇ? ਸਿੰਘ ਦੇ ਪਰਿਵਾਰ ਵਿਚੋਂ ਉਸਦੇ ਬਚੇ, ਪੋਤੇ ਪੋਤੀਆਂ, ਜਿੰਨ੍ਹਾਂ ਵਿਚ ਪੋਤ ਨੂੰਹ, ਜੌਨੀ ਟੇਲਰ, ਰੌਬਿਨ, ਦਵਿੰਦਰ, ਜੈਲੀ, ਡਾਰਸੀ, ਸ਼ੈਰੀ, ਵਗੈਰਾ ਸਿਖੀ ਸ੍ਵਰੂਪ ਤੋਂ ਦੂਰ ਆਪਣੀ ਹੋਰ ਜ਼ਿੰਦਗੀ ਵਿਚ ਹੀ ਮਘਨ ਹੋ ਗਏ।
ਮੇਰੀ ਕੈਨੇਡਾ ਯਾਤਰਾ ਦੌਰਾਨ ਮੈਨੂੰ ਇਹ ਜਗ੍ਹਾ ਸਿਖਾਂ ਦੇ ਉਜੜੇ ਬਾਗ ਨੂੰ ਨੇੜਿਉਂ ਦੇਖਣ ਦਾ ਮੌਕਾ ਮਿਲਿਆ। ਭਾਵੇਂ ਅਜ ਵੀ ਯੁਨੀਵਰਸਿਟੀ ਆਫ ਵਿਕਟੋਰੀਆ ‘ਚ ਮਾਇ? ਸਿੰਘ ਦੇ ਨਾਂਅ ‘ਤੇ ਸਕਾਲਰਸ਼ਿਪ ਦਿਤੀ ਜਾਂਦੀ ਹੈ। ਇੰਡੀਆ ਵਿਚ ਵੀ ਉਸਦੇ ਨਾਂਅ ‘ਤੇ ਇਕ ਹਸਪਤਾਲ ਤੇ ਆਡੀਟੋਰੀਅਮ ਬਣੇ ਹੋਏ ਹਨ। ਅਜ ਵੀ ਉਜੜੇ ਪਾਲਦੀ ਪਿੰਡ ‘ਚ ਮਾਇ? ਲੰਬਰ ਮਿਲ੍ਹ ਕੋਲ 94 ਏਕੜ ਜ਼ਮੀਨ ਬੈਂਕ ਕੋਲ ਗਿਰਵੀ ਹੈ। ਉਸ ‘ਤੇ 15 ਲਖ ਡਾਲਰ ਦਾ ਕਰਜ਼ਾ ਖੜ੍ਹਾ ਹੈ। ਪਿੰਡ ਪਾਲਦੀ ਵਿਚੋਂ ਸਿਖ ਕੂਚ ਕਰਕੇ ਡੰਕਨ ਵੈਲੀ ਅਤੇ ਹੋਰ ਥਾਵਾਂ ‘ਤੇ ਚਲੇ ਗਏ ਹਨ ਜੋ ਸਿਖਾਂ ਨੇ ਉਥੇ ਸਕੂਲ ਬਣਾਇਆ ਸੀ ਉਹ 1997 ਵਿਚ ਬੰਦ ਹੋ ਗਿਆ। ਮਾਇ? ਸਿੰਘ ਦਾ ਘਰ ਪੂਰੀ ਤਰ੍ਹਾਂ ਖੰਡਰ ਹੋਇਆ ਪਿਆ ਹੈ। ਸਿਰਫ ਦੋ ਕਮਰੇ ਖਸਤਾ ਹਾਲਤ ‘ਚ ਖੜ੍ਹੇ ਹਨ।
ਪਰ ਪਿੰਡ ਪਾਲਦੀ ਦਾ 99 ਸਾਲ ਪਹਿਲਾਂ ਬਣਿਆ ਗੁਰਦੁਆਰਾ ਸਹੀ ਸਲਾਮਤ ਹੈ। ਉਥੇ ਜਲੰਧਰ ਜ਼ਿਲ੍ਹਾ ਦਾ ਗ੍ਰੰਥੀ ਸੰਤੋਖ ਸਿੰਘ ਸੇਵਾ ਕਰਦਾ ਹੈ। ਗੁਰਦੁਆਰਾ ਸਾਹਿਬ ‘ਚ ਮਹਾਰਾਜ ਦਾ ਸਰੂਪ ਹਰ ਰੋਜ਼ ਪ੍ਰਕਾਸ਼ ਹੁੰਦਾ ਹੈ। ਦੀਵਾਨ ਹਾਲ, ਲੰਗਰ ਹਾਲ ਵਧੀਆ ਰੂਪ ‘ਚ ਹਨ। ਇਸ ਵਿਚ ਇਕ ਮਿਊਜ਼ੀਅਮ ਵੀ ਬਣਿਆ ਹੈ। ਜਿਥੇ ਮਾਇ? ਸਿੰਘ ਅਤੇ ਹੋਰ ਸਿਖਾਂ ਵਲੋਂ ਕੀਤੇ ਸੰਘਰਸ਼ ਅਤੇ ਉਨ੍ਹਾਂ ਦੀਆਂ ਜ਼ਿੰਦਗੀ ਦੀਆਂ ਪ੍ਰਾਪਤੀਆਂ ਦੀਆਂ ਤਸਵੀਰਾਂ ਲਗੀਆਂ ਹੋਈਆ ਹਨ। ਮਾਇ? ਸਿੰਘ ਦਾ ਪੋਤਾ ਮਿਸਟਰ ਰੌਬਿਨ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਹੈ। ਕੋਈ ਟਾਵਾਂ ਟਾਵਾਂ ਸਿਖ ਇਥੇ ਆਉਂਦਾ ਹੈ। ਗ੍ਰੰਥੀ ਸੰਤੋਖ ਸਿੰਘ ਦੇ ਦਸਣ ਮੁਤਾਬਕ ਨੇੜੇ ਪੈਂਦੀ ਡੰਕਨ ਵੈਲੀ ਵਿਚ ਰਹਿੰਦੇ ਸਿਖ ਪਰਿਵਾਰਾਂ ਦੀ ਕਦੇ ਕਦੇ ਇਥੇ ਇਕਤਰਤਾ ਹੁੰਦੀ ਹੈ। ਪਰ ਪਾਲਦੀ ਪਿੰਡ ਵਿਚ ਕੋਈ ਸਿਖ ਵੀ ਨਹੀਂ ਰਹਿੰਦਾ।
ਅਗਲੇ ਵਰ੍ਹੇ 2019 ‘ਚ ਪਿੰਡ ਪਾਲਦੀ ਦੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਦਾ 100ਵਾਂ ਵਰ੍ਹਾ ਹੈ। ਸਿਖੀ ਪ੍ਰਤੀ ਸਤਿਕਾਰ ਰਖਣ ਵਾਲੇ ਸਿਖਾਂ ਦੀ ਇਹ ਭਾਵਨਾ ਹੈ ਕਿ ਪਿੰਡ ਪਾਲਦੀ ਦੇ ਗੁਰੂਘਰ ਦਾ ਸਥਾਪਨਾ ਦਿਵਸ ਅਗਲੇ ਵਰ੍ਹੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾਵੇ । ਇਸ ਪਿੰਡ ਦੀ ਹੋਂਦ ਨੂੰ ਬਚਾਉਣ ਲਈ ਜੋ 15 ਲਖ ਦਾ ਬੈਂਕ ਦਾ ਕਰਜ਼ਾ ਖੜ੍ਹਾ ਹੈ, ਉਸਨੂੰ ਉਤਾਰ ਕੇ ਕਿਵੇਂ ਨਾ ਕਿਵੇਂ ਸਿਖਾਂ ਦੇ ਕੈਨੇਡਾ ਵਿਚ ਪਹਿਲੇ ਵਸਾਏ ਇਤਿਹਾਸਕ ਪਿੰਡ ਦੀ ਹੋਂਦ ਨੂੰ ਬਚਾਇਆ ਜਾਵੇ ਤੇ ਗੁਰੂ ਘਰ ਨੂੰ ਸੁਰਖਿਅਤ ਰਖਿਆ ਜਾਵੇ। ਜੇ ਸਿਖ ਸੰਸਥਾ ਇਹ ਉਪਰਾਲਾ ਕਰਦੀ ਹੈ ਤਾਂ ਇਕ ਵਧੀਆ ਕਦਮ ਹੋਵੇਗਾ, ਪਰ ਜੇ ਸਿਖਾਂ ਨੇ ਖਾਮੋਸ਼ੀ ਧਾਰ ਲਈ ਤਾਂ ਪਿੰਡ ਪਾਲਦੀ ਤੇ ਗੁਰੂ ਘਰ ਦੀ ਜ਼ਮੀਨ ਜੋ ਪਹਿਲਾਂ ਹੀ ਸਰਕਾਰ ਕੋਲ ਗਿਰਵੀ ਹੈ, ਦੀ ਹੋਂਦ ਕੈਨੇਡਾ ਦੇ ਕਾਨੂੰਨ ਮੁਤਾਬਕ ਨਸ਼ਟ ਹੋ ਜਾਵੇਗੀ। ਇਹ ਸਮਾਂ ਹੀ ਦਸੇਗਾ ਕਿ ਇਸ ਪਿੰਡ ਨੂੰ ਬਚਾਉਣ ਲਈ ਸਿਖ ਕੌਮ ਕਿਹੋ ਜਿਹੀ ਭੂਮਿਕਾ ਨਿਭਾਉਂਦੀ ਹੈ। ਜੇਕਰ ਨਹੀਂ ਤਾਂ ਕੈਨੇਡਾ ਸਰਕਾਰ ਦੀ ਭੂਮਿਕਾ ਨਾਲ ਇਸ ਪਿੰਡ ਦਾ ਉਜਾੜਾ ਯਕੀਨੀ ਹੈ।

Send this to a friend