ਸ਼ਹੀਦ ਬਾਬਾ ਅਕਾਲੀ ਫੂਲਾ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

image ਮੂਣਕ 13 ਮਾਰਚ(ਰਣਦੀਪ ਖੰਗੂੜਾ, ਕੁਲਵੰਤ ਦੇਹਲਾ)-ਕੌਮ ਦੇ ਮਹਾਨ ਜਰਨੈਲ ਸ਼ਹੀਦ ਬਾਬਾ ਅਕਾਲੀ ਫੂਲਾ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰਖਦਿਆ ਅੱਜ ਚੌਥੇ ਦਿਨ ਪੰਜ ਪਿਆਰਿਆਂ ਦੀ ਅਗੁਵਾਈ ਅਧੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁੰਦਰ ਪਾਲਕੀ ਵਿੱਚ ਸ਼ੁਸੋਬਿਤ ਕਰਕੇ ਪਿੰਡ ਦੇਹਲਾ ਸ਼ੀਹਾਂ ਵਿੱਖੇ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿੱਚ ਸੈਕੜਿਆ ਦੀ ਗਿਣਤੀ ਵਿੱਚ ਇਲਾਕੇ ਦੀਆ ਸੰਗਤਾ ਵੱਲੋ ਹਾਜਰੀ ਭਰੀ ਗਈ। ਨਗਰ ਕੀਰਤਨ ਸ੍ਰੀ ਗੁਰੂਦੁਆਰਾ ਸਾਹਿਬ ਚੋ ਚੱਲ ਕੇ ਮੈਂਬਰ ਬਲਾਕ ਸੰਮਤੀ ਜਸਪਾਲ ਸਿੰਘ ਦੇਹਲਾ ਦੇ ਵਾਰਡ , ਪ੍ਰਧਾਨ ਪੰਚਾਇਤ ਯੂਨੀਅਨ ਸਰਪੰਚ ਜਸਵੰਤ ਸਿੰਘ ਦੇਹਲਾ ਦੇ ਵਾਰਡ, ਮਾਸਟਰ ਰਾਮ ਸਿੰਘ ਦੇਹਲਾ ਦੇ ਵਾਰਡ , ਸਾਬਕਾ ਸਰਪੰਚ ਗੋਰਾ ਸਿੰਘ ਦੇ ਵਾਰਡ, ਸਾਬਕਾ ਸਰਪੰਚ ਰਾਮ ਸਿੰਘ

ਦੇ ਵਾਰਡਾ ਵਿੱਚ ਵੱਖ ਵੱਖ ਪੜਾਵਾ ਰਾਹੀ ਢਾਡੀ ਜੱਥੇ ਅਤੇ ਰਾਗੀ ਜੱਥੇ, ਕੀਰਤਨੀ ਜੱਥੇ ਨੇ ਗੁਰੂ ਸਾਹਿਬਾਨਾ ਦੀਆ ਬਾਰਾ ਅਤੇ ਕੀਰਤਨ ਰਾਹੀ ਸੰਗਤਾ ਨੂੰ ਨਿਹਾਲ ਕੀਤਾ। ਬਾਣੀ, ਬਾਣੇ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਦੀ ਪ੍ਰੇਰਨਾ ਦਿੱਤੀ। ਸਾਰੇ ਵਾਰਡਾ ਵਿੱਚ ਪ੍ਰਸ਼ਾਦੇ ਅਤੇ ਮਠਿਆਇਆ ਦੇ ਲੰਗਰ ਲਗਾਏ ਗਏ। ਇਸ ਮੋਕੇ ਜੱਥੇਦਾਰ ਰਾਮਪਾਲ ਸਿੰਘ ਬੈਹਣੀਵਾਲ, ਬੀਬੀ ਰਮਨਦੀਪ ਕੋਰ ਬਰਾੜ ਪੁੱਤਰੀ ਸੁਖਦੇਵ ਸਿੰਘ ਢੀਡਸਾ, ਸੁਖਵੰਤ ਸਿੰਘ ਸਰਾਓ, ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਸਮੇਤ ਇਲਾਕੇ ਦੀਆ ਰਾਜਨੀਤਿਕ ਅਤੇ ਧਾਰਮਿਕ ਸਖਸ਼ੀਅਤਾ ਨੇ ਆਪਣੀ ਹਾਜਰੀ ਲਗਾਈ।

Send this to a friend