ਬਰੇਟਾ, 23 ਅਗਸਤ (ਵਕੀਲ ਬਾਂਸਲ)- ਲਾਗੇ ਦੇ ਪਿੰਡ ਅਕਬਰਪੁਰ ਖੁਡਾਲ ਦੇ ਮੰਗਾ ਸਿੰਘ (85) ਦੀ ਕੈਂਸਰ ਨਾਲ ਮੌਤ ਹੋ ਜਾਣ ਜਾਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪੁੱਤਰ ਲਾਲ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਮੰਗਾ ਸਿੰਘ ਪਿਛਲੇ 6 ਮਹੀਨਿਆਂ ਤੋ ਇਸ ਬਿਮਾਰੀ ਨਾਲ ਪੀੜਤ ਸੀ। ਇਨ੍ਹਾਂ ਦਾ ਇਲਾਜ ਪੀ.ਜੀ.ਆਈ ਚੰਡੀਗੜ ਅਤੇ ਹੋਰ ਵੱਖ-ਵੱਖ ਹਸਪਤਾਲਾਂ ਵਿੱਚੋ ਚੱਲ ਰਿਹਾ ਸੀ ਪਰ ਫਿਰ ਵੀ ਇਨ੍ਹਾਂ ਦੀ ਮੋਤ ਹੋ ਗਈ।