ਬੈਂਕ ’ਚੋਂ ਕੈਸ਼ ਲੈਣ ਆਈ ਗੱਡੀ ਦੇ ਗਾਰਡ ਨੇ ਚਲਾਈ ਗੋਲੀ

image ਅੰਮ੍ਰਿਤਸਰ, 12 ਮਾਰਚ (ਦਵਾਰਕਾ ਨਾਥ ਰਾਣਾ)-ਅੱਜ ਸਾਸ਼ਤਰੀ ਮਾਰਕੀਟ ਚੌਕ ਵਿਖ਼ੇ ਬੈਂਕ ’ਚੋਂ ਕੈਸ਼ ਲੈਣ ਆਈ ਗੱਡੀ ਦੇ ਗਾਰਡ ਨੇ  ਗੱਡੀ ਨੂੰ ਮੰਦਿਰ ਦੇ ਅੱਗੇ ਖੜ੍ਹੀ ਕਰਨ ਤੋਂ ਮਨ੍ਹਾ ਕਰਣ ’ਤੇ ਗੋਲੀ ਚਲਾ ਦਿਤੀ, ਪਰ ਇਲਾਕਾ ਨਿਵਾਸੀਆਂ ਦੀ ਹਿੰਮਤ ਅਤੇ ਦਲੇਰੀ ਦੇ ਨਾਲ ਕੋਈ ਵੀ ਜਾਨੀ ਅਤੇ ਮਾਲੀ ਨੁਕਸਾਨ ਨਹੀਂ ਹੋਇਆ। ਇਸ ਮੌਕੇ ’ਤੇ ਇਲਾਕਾ ਨਿਵਾਸੀਆਂ ਨੇ ਦਸਿਆ ਕਿ ਬੈਂਕ ’ਚੋਂ ਕੈਸ਼ ਲੈਣ ਆਈ ਗੱਡੀ ਨੂੰ ਮੰਦਿਰ ਦੇ ਸੇਵਾਦਾਰ ਨੇ ਡਰਾਇਵਰ ਨੂੰ ਗੱਡੀ ਮੰਦਿਰ ਦੇ ਬੁੱਹੇ ਅੱਗੇ ਗੱਡੀ ਨੂੰ ਖੜ੍ਹੀ ਕਰਨ ਤੋਂ ਮਨ੍ਹ ਕਰਨ ’ਤੇ ਗਾਰਡ ਨੇ ਗੋਲੀ ਚਲਾ ਦਿੱਤੀ। ਇਲਾਕਾ ਨਿਵਾਸੀਆਂ ਨੇ ਗੱਡੀ ਦੇ ਨਾਲ ਆਏ ਤਿੰਨ ਮੁਲਾਜ਼ਮਾਂ ਵਿੱਚੋ ਜਗਤਾਰ ਸਿੰਘ ਨੂੰ ਮੌਕੇ ’ਤੇ ਪਕੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ

ਇਲਾਕਾ ਨਿਵਾਸੀਆਂ ਨੂੰ ਵਿਸ਼ਵਾਸ਼ ਦਿਲਾਇਆ ਕਿ ਦਸ਼ੀਆਂ ਦੇ ਖ਼ਿਲਾਫ ਕਾਨੂੰਨੀ ਕਰਵਾਈ ਕੀਤੀ ਜਾਏਗੀ ਅਤੇ ਬਾਕੀ ਦਸ਼ੀਆਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਪਾਰਟੀ ਭੇਜ ਦਿੱਤੀ ਹੈ।

Send this to a friend