ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਦੇ ਬਰਨਾਲਾ ਵਿਖੇ ਆਉਣ ’ਤੇ ਪਾਰਟੀ ਵਰਕਰਾਂ ਵਿੱਚ ਭਾਰੀ ਉਤਸ਼ਾਹ

image ਬਰਨਾਲਾ,  12 ਮਾਰਚ (ਕੁਲਦੀਪ ਸੂਦ, ਪ੍ਰਮੋਦ ਕਾਂਸਲ)-ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਦਾ ਬਰਨਾਲਾ ਕਚਹਿਰੀ ਚੌਕ ਵਿਖੇ ਪਾਰਟੀ ਦਫ਼ਤਰ ਵਿਖੇ ਪਹੁੰਚਣ ’ਤੇ ਜ਼ਿਲ੍ਹਾ ਕਨਵੀਨਰ ਨਰਿੰਦਰ ਬਿੱਟਾ ਅਤੇ ਹੋਰ ਆਹੁਦੇਦਾਰਾਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਉਸ ਤੋਂ ਬਾਅਦ ਜ਼ਿਲ੍ਹਾ ਕਨਵੀਨਰ ਦੇ ਘਰ ਵਿਖੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਮੈਂ ਆਪਣੇ ਅਸੂਲਾਂ ਕਰਕੇ ਹੀ ਇਸ ਪਾਰਟੀ ਵਿੱਚ ਆਇਆ ਹਾਂ। ਮੈਨੂੰ ਐਮ.ਪੀ. ਬਣਨ ਦੀ ਕੋਈ ਚਾਹਤ ਨਹੀਂ। ਮੈਂ ਲੋਕਾਂ ਦੇ ਦੁੱਖ ਵੰਡਾਉਣ ਲਈ ਆਇਆ ਹਾਂ ਕਿਉਂਕਿ ਲੋਕ ਅਕਾਲੀ ਅਤੇ ਕਾਂਗਰਸ ਤੋਂ ਪੂਰੀ ਤਰ੍ਹਾਂ ਦੁਖੀ ਹੋ ਚੁੱਕੇ ਹਨ। ਅੱਜ ਦੇ ਸਿਆਸੀ ਲੀਡਰ ਆਪਣੇ ਨੂੰਹਾਂ ਤੇ ਘਰਵਾਲੀਆਂ ਨੂੰ ਵੀ ਅੱਗੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਉ

ਹ ਸਿਆਸਤ ਨੂੰ ਪਿਤਾ ਪੁਰਖੀ ਸਮਝਦੇ ਹਨ। ਮੈਂ ਨਾ ਤਾਂ ਪੈਸਾ ਵੰਡਾਂਗਾ ਅਤੇ ਨਾ ਹੀ ਨਸ਼ੇ ਵੰਡਾਂਗਾ, ਮੈਂ ਲੋਕਾਂ ਦੇ ਪਿਆਰ ਦਾ ਸਦਕਾ ਹੀ ਜਿੱਤ ਪ੍ਰਾਪਤ ਕਰਾਂਗਾ। ਨਾ ਹੀ ਮੈਂ ਵੱਡੀਆਂ-ਵੱਡੀਆਂ ਰੈਲੀਆਂ ਕਰਾਂਗਾ। ਸਗੋਂ ਮੁਹੱਲਿਆਂ ਵਿੱਚ ਜਾ ਕੇ ਹੀ ਲੋਕਾਂ ਨੂੰ ਮਿਲਾਂਗਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਾਗਾ। ਅਤੇ ਤਨੋ ਮਨੋ ਹਲਕੇ ਦੇ ਲੋਕਾਂ ਦੀ ਸੇਵਾ ਕਰਾਂਗਾ। ਲੋਕ ਅੱਜ ਬਦਲ ਚਾਹੁੰਦੇ ਹਨ ਇਸ ਸਮੇਂ ਆਮ ਪਾਰਟੀ ਤੋਂ ਵਧੀਆ ਕੋਈ ਬਦਲ ਨਹੀਂ ਹੋ ਸਕਦਾ ਇਸ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿੱਤਾ ਕੇ ਭ੍ਰਿਸ਼ਟਾਚਾਰ ਮੁਕਤ ਪ੍ਰਸਾਸ਼ਨ ਦੇਸ਼ ਵਿੱਚ ਸਥਾਪਤ ਕਰਨਾ ਹੈ।
ਇਸ ਮੌਕੇ ਉਨ੍ਹਾਂ ਨਾਲ ਡਾ. ਦਵਿੰਦਰ ਗਰੇਵਾਲ, ਇੰਦਰਪਾਲ ਸਿੰਘ, ਕ੍ਰਿਸ਼ਨ ਤਿਵਾੜੀ, ਕੁਲਦੀਪ ਸਹਿਗਲ ਸ਼ਹਿਰੀ ਪ੍ਰਧਾਨ, ਅਜੀਤ ਕੌਸ਼ਲ, ਸਾਇਲ ਕਰਨ ਗਰਗ, ਅਚਲ ਬੈਂਸ, ਗੁਰਜੰਟ ਸਿੰਘ, ਮਾਸਟਰ ਪ੍ਰੇਮ ਕੁਮਾਰ, ਲਖਵੀਰ ਕੌਸ਼ਲ, ਰਾਜਪਾਲ ਮਾਨ, ਹਜ਼ਾਰੀ ਲਾਲ ਸਿੰਗਲਾ, ਸਰਜੰਗ ਸਿੰਘ, ਇੰਦਰਜੀਤ ਸ਼ਰਮਾ ਆਦਿ ਭਾਰੀ ਗਿਣਤੀ ਵਿੱਚ ਪਾਰਟੀ ਵਰਕਰ ਸ਼ਾਮਿਲ ਸਨ।

Send this to a friend