ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਪਰਿਯੋਜਨਾ ਨੂੰ ਮੰਜੂਰੀ ਦਿੱਤੇ ਜਾਣ ਨਾਲ ਕੁਰੂਕਸ਼ੇਤਰ-ਨਰਵਾਨਾ ਰੇਲਵੇ ਲਾਇਨ ’ਤੇ ਕੁਰੂਕਸ਼ੇਤਰ ਸ਼ਹਿਰ ਵਿਚ ਐਲੀਵੇਟਿਡ ਰੇਲਵੇ ਲਾਇਨ ਦੇ ਨਿਰਮਾਣ ਦਾ ਰਸਤਾ ਸਾਫ਼ ਹੋ ਗਿਆ ਹੈ ਜਿਸ ਨਾਲ ਇਸ ਪਵਿੱਤਰ ਸ਼ਹਿਰ ਵਿਚ ਆਵਾਜਾਈ ਦਬਾਅ ਘੱਟ ਹੋਵੇਗਾ।ਇਸ ਐਲੀਵੇਟਿਡ ਰੇਲਵੇ ਲਾਇਨ ਦਾ ਨਿਰਮਾਣ ਹਰਿਆਣਾ ਰੇਲ ਬੁਨਿਆਦੀ ਢਾਂਚਾ ਵਿਕਾਸ ਨਿਗਮ (ਐਚ.ਆਰ.ਆਈ.ਡੀ.ਸੀ.) ਵੱਲੋਂ 224.58 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ। ਕੁੱਲ ਪਰਿਯੋਜਨਾ ਲਾਗਤ ਵਿੱਚੋਂ ਰੇਲ ਮੰਤਰਾਲੇ ਵੱਲੋਂ 100 ਕਰੋੜ ਰੁਪਏ ਦੀ ਰਕਮ ਸਾਂਝੀ ਕੀਤੀ ਜਾਵੇਗੀ। ਐਲੀਵੇਟਿਡ ਰੇਲਵੇ ਲਾਇਨ ਨਾਲ ਸ਼ਹਿਰ ਵਿਚ 5 ਲੇਵਲ ਕ੍ਰਾਸਿੰਗ ਬੰਦ ਹੋ ਜਾਵੇਗੀ ਜਿਸ ਨਾਲ ਆਵਾਜਾਈ ਜਾਮ ਘੱਟ ਹੋਵਗਾ। ਰਾਜ ਵਿਚ ਦੂਜੀ ਐਲੀਵੇਟਿਡ ਰੇਲਵੇ ਲਾਇਨ ਹੋਵੇਗੀ, ਕਿਉਂਕਿ ਮੁੱਖ ਮੰਤਰੀ ਮਨੋਹਰ ਲਾਲ ਨੇ ਹਾਲ ਹੀ ਵਿਚ ਰੋਹਤਕ ਸ਼ਹਿਰ ਵਿਚ ਰੇਲਵੇ ਟ੍ਰੈਕ ਦੇ ਰੋਹਤਕ-ਗੋਹਾਨਾ-ਪਾਣੀਪਤ ਬਲਾਕ ’ਤੇ ਦੇਸ਼ ਦੀ ਪਹਿਲੀ ਐਲੀਵੇਟਿਡ ਰੇਲਵੇ ਟ੍ਰੈਕ ਪਰਿਯੋਜਨਾ ਦਾ ਉਦਘਾਟਨ ਕੀਤਾ ਹੈ, ਜਿਸ ਨੂੰ 315.71 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਉਨਾਂ ਨੇ ਕਿਹਾ ਕਿ ਕੁਰੂਕਸ਼ੇਤਰ ਵਿਚ ਐਲੀਵੇਟਿਡ ਰੇਲਵੇ ਲਾਇਨ ਦੇ ਨਿਰਮਾਣ ਨਾਲ ਨਾ ਸਿਰਫ਼ ਆਵਾਜਾਈ ਦਬਾਅ ਘੱਟ ਹੋਵੇਗਾ ਸਗੋ ਲੇਵਲ ਕ੍ਰਾਸਿੰਗ ਦੇ ਬੰਦ ਹੋ ਜਾਣ ਨਾਲ ਜਨਤਾ ਦੇ ਸਮੇਂ ਅਤੇ ਫ਼ਿਊਲ ਦੀ ਬਚੱਤ ਵੀ ਹੋਵੇਗੀ। ਉਨਾਂ ਨੇ ਦਸਿਆ ਕਿ ਥਾਨੇਸਰ ਹਾਲਟ ਸਟੇਸ਼ਨ ਦੇ ਪਲੇਟਫ਼ਾਰਮ ਨੂੰ ਮੈਟਰੋ ਸਟੇਸ਼ਨ ਵਰਗੇ ਉ¤ਪਰ ਚੁੱਕ ਕੇ ਬਣਾਇਆ ਜਾਵੇਗਾ। ਉਨਾਂ ਨੇ ਦਸਿਆ ਕਿ ਜਮੀਨ ਐਕਵਾਇਰ ਨਹੀਂ ਕੀਤਾ ਜਾਵੇਗਾ ਅਤੇ ਮੌਜੂਦਾ ਰੇਲਵੇ ਸਟੇਸ਼ਨਾਂ ’ਤੇ ਹੀ ਪੂਰਾ ਕੰਮ ਕੀਤਾ ਜਾਵੇਗਾ। ਪਰਿਯੋਜਨਾ ਦੀ ਕੁੱਲ ¦ਬਾਈ 5.18 ਕਿਲੋਮੀਟਰ ਹੋਵੇਗੀ ਜਿਸ ਵਿਚ 4.511 ਕਿਲੋਮੀਟਰ ਦਾ ਐਲੀਵੇਟਿਡ ਟ੍ਰੇਕ ਹੋਵੇਗਾ। ਉਨਾਂ ਨੇ ਦਸਿਆ ਕਿ ਇਹ ਪਰਿਯੋਜਨਾ ਚੌਗਿਰਦਾ ਅਨੁਕੂਲ ਹੋਵੇਗਾ ਅਤੇ ਪੁਰਾਣੇ ਸ਼ਹਿਰ ਨੂੰ ਨਵੇਂ ਸ਼ਹਿਰ ਦੇ ਨਾਲ ਏਕੀਕ੍ਰਿਤ ਕਰੇਗੀ। ਇਸ ਪਰਿਯੋਜਨਾ ਦੇ ਨਿਰਮਾਣ ਨਾਲ 5 ਲੇਵਲ ਕ੍ਰਾਸਿੰਗ ਸਥਾਈ ਤੌਰ ’ਤੇ ਬੰਦ ਹੋ ਜਾਵੇਗਾ, ਜਿਸ ਦੇ ਨਤੀਜੇ ਵੱਜੋਂ ਮਨੁੱਖੀ ਸ਼ਕਤੀ, ਬਿਜਲੀ ਅਤੇ ਰੱਖ-ਰਖਾਓ ਲਾਗਤ ਦੀ ਬਚੱਤ ਹੋਵਗੀ। ਇਸ ਨਾਲ ਸੜਕ ਓਵਰਬ੍ਰਿਜ (ਆਰ.ਓ.ਬੀ.) ਦੀ ਨਿਰਮਾਣ ਲਾਗਤ ਦੀ ਹੀ ਬਚੱਤ ਨਹੀਂ ਹੋਵੇਗੀ ਸਗੋ ਜੱਲਦੀ ਰੇਲ ਗੱਡੀਆਂਦੀ ਸੁਰੱਖਿਆ ਵੀ ਵਧੇਗੀ।