April 29, 2026 3:42 pm

ਹਲਕਾ ਇੰਚਾਰਜ ਕਲੇਰ ਨੇ ਐਸ.ਸੀ./ਬੀ.ਸੀ. ਵਿੰਗ ਦੇ ਪ੍ਰਧਾਨਾਂ ਦਾ ਕੀਤਾ ਐਲਾਨ

ਜਗਰਾਉਂ, 21 ਅਗਸਤ (ਪਰਮਜੀਤ ਸਿੰਘ ਗਰੇਵਾਲ)- ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਥਾਨਕ ਦਫ਼ਤਰ ਵਿਖੇ ਜ਼ਿਲ੍ਹਾ ਜੱਥੇਦਾਰ ਲੁਧਿਆਣਾ (ਦਿਹਾਤੀ) ਦਰਸ਼ਨ ਸਿੰਘ ਸ਼ਿਵਾਲਿਕ ਅਤੇ ਜ਼ਿਲ੍ਹਾ ਐਸ. ਸੀ. ਵਿੰਗ ਪ੍ਰਧਾਨ ਪ੍ਰੇਮ ਸਿੰਘ ਦੀ ਰਹਿਨੁਮਾਈ ਹੇਠ ਹਲਕਾ ਇੰਚਾਰਜ ਸ੍ਰੀ ਐਸ. ਆਰ. ਕਲੇਰ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਗਰਾਉਂ ਹਲਕੇ ਦੇ ਐਸ. ਸੀ. ਅਤੇ ਬੀ. ਸੀ. ਵਿੰਗ ਦੇ ਪ੍ਰਧਾਨਾਂ ਦਾ ਐਲਾਨ ਕੀਤਾ। ਹਲਕਾ ਇੰਚਾਰਜ ਕਲੇਰ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਐਸ. ਸੀ. ਵਿੰਗ ਸਰਕਲ ਸ਼ਹਿਰੀ ਦੇ ਸਤੀਸ਼ ਕੁਮਾਰ ਦੌਧਰੀਆ, ਸਰਕਲ ਗਿੱਦੜਵਿੰਡੀ ਦੇ ਪ੍ਰੇਮ ਸਿੰਘ ਸ਼ੇਰੇਵਾਲ, ਸਰਕਲ ਗਾਲਿਬ ਦੇ ਦਰਸ਼ਨ ਸਿੰਘ ਰਸੂਲਪੁਰ, ਸਰਕਲ ਜਗਰਾਉਂ ਦਿਹਾਤੀ ਗੁਰਪ੍ਰੀਤ ਸਿੰਘ ਰਾਜੂ ਕਾਉਂਕੇ, ਸਰਕਲ ਸਬ ਅਰਬਨ ਦੇ ਜਸਵੰਤ ਸਿੰਘ ਕੋਠੇ ਖੰਜੂਰਾ ਤੇ ਸਰਕਲ ਹਠੂਰ ਦੇ ਸੁਖਮੰਤਰ ਸਿੰਘ ਮਾਣੁੰਕੇ ਨੂੰ ਪ੍ਰਧਾਨ ਬਣਾਇਆ ਗਿਆ। ਇਸੇ ਤਰ੍ਹਾਂ ਸੁਰਵੇਸ਼ ਕੁਮਾਰ ਗੁਡਗੋ ਮਾਣੂੰਕੇ ਨੂੰ ਸੀਨੀਅਰ ਮੀਤ ਪ੍ਰਧਾਨ ਐਸ. ਸੀ. ਵਿੰਗ ਜ਼ਿਲ੍ਹਾ ਲੁਧਿਆਣਾ ਨਿਯੁਕਤ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਬੀ. ਸੀ. ਵਿੰਗ ’ਚ ਸਰਕਲ ਗਿੱਦੜਵਿੰਡੀ ਦਾ ਅਵਤਾਰ ਸਿੰਘ ਤਿਹਾੜਾ, ਸਰਕਲ ਗਾਲਿਬ ਦਾ ਬਲਜੀਤ ਸਿੰਘ ਸਿੱਧਵਾਂ ਕਲਾਂ, ਸਰਕਲ ਜਗਰਾਉਂ (ਦਿਹਾਤੀ) ਦਾ ਜਗਦੇਵ ਸਿੰਘ ਡਾਂਗੀਆਂ ਤੇ ਸਰਕਲ ਹਠੂਰ ਦਾ ਰਵਿੰਦਰਜੀਤ ਸਿੰਘ ਲੱਖਾ ਨੂੰ ਪ੍ਰਧਾਨ ਬਣਾਇਆ ਗਿਆ। ਇਸ ਮੌਕੇ ਸ੍ਰੀ ਕਲੇਰ ਨੇ ਦੱਸਿਆ ਕਿ ਪਾਰਟੀ ਨੇ ਉਨ੍ਹਾਂ ਵਰਕਰਾਂ ਨੂੰ ਅਹੁਦੇ ਦਿੱਤੇ ਹਨ, ਜੋ ਪਾਰਟੀ ਨੂੰ ਬੁ¦ਦੀਆਂ ’ਤੇ ਪਹੁੰਚਾਉਣ ਲਈ ਦਿਨ-ਰਾਤ ਮਿਹਨਤ ਕਰਦੇ ਆ ਰਹੇ ਹਨ ਤੇ ਅੱਗੋਂ ਵੀ ਕਰਨਗੇ। ਇਸ ਮੌਕੇ ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜੱਥੇਦਾਰ ਹਰਸੁਰਿੰਦਰ ਸਿੰਘ ਗਿੱਲ, ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਮੱਲ੍ਹਾ, ਐਡਵੋਕੇਟ ਇਕਬਾਲ ਸਿੰਘ ਗਿੱਲ, ਚਰਨਜੀਤ ਸਿੰਘ ਸਰਪੰਚ ਦਾਦ, ਜੱਥੇਦਾਰ ਗੁਰਦੀਪ ਸਿੰਘ ਗਿੱਦੜਵਿੰਡੀ, ਜੱਥੇਦਾਰ ਇੰਦਰਜੀਤ ਸਿੰਘ ਲਾਂਬਾ, ਜੱਥੇਦਾਰ ਜਸਦੇਵ ਸਿੰਘ ਲੀਲਾਂ, ਜੱਥੇਦਾਰ ਗੁਰਚਰਨ ਸਿੰਘ ਗਰੇਵਾਲ, ਜੱਥੇਦਾਰ ਮਲਕੀਤ ਸਿੰਘ ਹਠੂਰ, ਸਿਕੰਦਰ ਸਿੰਘ ਲੱਖਾ, ਜੱਗਾ ਸੇਖੋਂ ਕਾਉਂਕੇ, ਬਲਦੇਵ ਸਿੰਘ ਕੋਠੇ ਖੰਜੂਰਾ, ਸੁਖਵੀਰ ਸਿੰਘ ਰਾਜੂ ਸਰਪੰਚ ਡਾਂਗੀਆਂ, ਬਲਜੀਤ ਸਿੰਘ ਡਾਇਰੈਕਟਰ ਹਠੂਰ, ਸੁਖਵਿੰਦਰ ਸਿੰਘ ਹਠੁਰ ਤੇ ਸ਼ਨੀ ਪਾਠਕ ਹਠੂਰ ਆਦਿ ਹਾਜ਼ਰ ਸਨ।

Send this to a friend