ਕੋਟਕਪੂਰਾ, 12 ਮਾਰਚ (ਸੀ.ਸੀ.ਪੀ.ਚਮਚੜਿੱਕ)-ਆਪਣਾ ਘਰ ਬਿਰਧ ਆਸ਼ਰਮ ਕੋਟਕਪੂਰਾ ਜੋ ਕਿ ਵੀਰ ਜਲੰਧਰ ਸਿੰਘ ਦੀ ਯਾਦ ਨੂੰ ਸਮਰਪਿਤ ਹੈ ਅਤੇ ਜਿਸ ਨੂੰ ਸੈਂਟਰਲ ਕਲੱਬ ਕੋਟਕਪੂਰਾ ਵੱਲੋਂ ਚਲਾਇਆ ਜਾ ਰਿਹਾ ਸੀ ਅਤੇ ਸੈਂਟਰਲ ਕਲੱਬ ਦੇ ਪ੍ਰਧਾਨ ਰਿਸ਼ੀ ਪਲਤਾ ਤੇ ਸਮੂਹ ਮੈਂਬਰਾਂ ਦੀ ਸਹਿਮਤੀ ਤੋਂ ਬਾਅਦ ਇਸ ਦੀ ਦੇਖ ਰੇਖ ਅਤੇ ਸਾਂਝ ਸੰਭਾਲ ਤੇ ਜ਼ਿੰਮੇਵਾਰੀ ਬਾਬਾ ਯੋਧ ਸ਼ਹੀਦ ਐਜੂਕੇਸ਼ਨਲ ਅਤੇ ਪਬਲਿਕ ਵੈਲਫੇਅਰ ਸੁਸਾਇਟੀ ਕੋਟਕਪੂਰਾ ਨੂੰ ਸੌਂਪ ਦਿੱਤੀ ਗਈ ਹੈ। ਜ਼ਿੰਮੇਵਾਰੀ ਸੌਂਪਣ ਤੋਂ ਬਾਅਦ ਸੁਸਾਇਟੀ ਦੇ ਸਰਪ੍ਰਸਤ ਮਹੰਤ ਗਰੀਬ ਦਾਸ ਜੀ ਅਤੇ ਪ੍ਰਧਾਨ ਡਾ. ਐ¤ਚ. ਐ¤ਸ. ਧੁੰਨਾ ਨੇ ਸਮੂਹ ਮੈਂਬਰਾਂ ਦੀ ਸਹਿਮਤੀ ਨਾਲ ਇਸ ਸੇਵਾ ਨੂੰ ਪ੍ਰਵਾਨ ਕੀਤਾ ਅਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਜੋ ਬਿਰਧ ਆਸ਼ਰਮ ਸਿੱਖਾਂ
ਵਾਲੇ ਰੋਡ ’ਤੇ ਚਲਾਇਆ ਜਾ ਰਿਹਾ ਹੈ, ਉਸ ਵਿੱਚ ਤਨ ਮਨ ਧਨ ਨਾਲ ਸਹਿਯੋਗ ਦੇ ਕੇ ਇਸ ਨੇਕ ਕੰਮ ਵਿੱਚ ਆਪਣਾ ਯੋਗਦਾਨ ਪਾਉਣ ਅਤੇ ਬੇ-ਸਹਾਰਾ ਬਜ਼ੁਰਗਾਂ ਨੂੰ ਮਿਲ ਕੇ ਉਨ੍ਹਾਂ ਨਾਲ ਦੁੱਖ ਸੁੱਖ ਸਾਂਝਾ ਕਰਨ। ਇਥੇ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਆਪਣਾ ਘਰ ਬਿਰਧ ਆਸ਼ਰਮ ਜਿਸ ਨੂੰ ਪਿਛਲੇ ਕਈ ਸਾਲਾਂ ਤੋਂ ਸੈਂਟਰਲ ਕਲੱਬ ਕੋਟਕਪੂਰਾ ਵੱਲੋਂ ਚਲਾਇਆ ਜਾ ਰਿਹਾ ਸੀ ਪਰ ਸ਼ਹਿਰ ਨਿਵਾਸੀਆਂ ਦਾ ਪੂਰਨ ਸਹਿਯੋਗ ਨਾ ਹੋਣ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਚੱਲ ਰਿਹਾ ਹੈ ਤੇ ਵੀਰ ਜਲੰਧਰ ਸਿੰਘ ਰੰਧਾਵਾ ਦੀ ਯਾਦ ਵਿੱਚ ਬਣੇ ਇਸ ਬਿਰਧ ਆਸ਼ਰਮ ਨੂੰ ਰੰਧਾਵਾ ਪਰਿਵਾਰ ਤੇ ਥੋੜ੍ਹੇ ਜਿਹੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ।
ਬਿਰਧ ਆਸ਼ਰਮ ਦੇ ਸੰਚਾਲਕ ਮਹੰਤ ਗਰੀਬ ਦਾਸ ਜੀ ਅਤੇ ਪ੍ਰਧਾਨ ਡਾ. ਐ¤ਚ.ਐ¤ਸ. ਧੁੰਨਾ ਮੋਬਾਇਲ 99152-10008 ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਬਿਰਧ ਆਸ਼ਰਮ ਸਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਜੇਕਰ ਕੋਈ ਬਿਰਧ ਜਿਸਨੂੰ ਉਸ ਦੇ ਬੱਚੇ ਨਹੀਂ ਸੰਭਾਲਦੇ ਤਾਂ ਅਸੀਂ ਸੰਭਾਲਣ ਨੂੰ ਤਿਆਰ ਹਾਂ।