April 29, 2026 3:43 pm

ਲੜਕੀਆਂ ਦੀ ਹਾਕੀ ਦਾ ਪਿਤਾਮਾ ਹਰਫਨਮੌਲਾ ਖਿਡਾਰੀ ਓ¦ਪੀਅਨ ਬਾਲਕ੍ਰਿਸ਼ਨ ਸਿੰਘ

ਪਟਿਆਲਾ ਰਿਆਸਤ ਦੇ ਮਹਾਰਾਜਿਆਂ ਦੀ ਸਰਪ੍ਰਸਤੀ ਹੇਠ ਪਟਿਆਲਾ ਦੇ ਖਿਡਾਰੀਆਂ ਨੇ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰੀਆਂ ਹਨ। ਪਟਿਆਲਾ ਅਜਿਹਾ ਸ਼ਹਿਰ ਹੈ, ਜਿਸਨੇ ਬਹੁਪੱਖੀ ਖਿਡਾਰੀ ਪੈਦਾ ਕੀਤੇ ਹਨ ਕਿਉਂਕਿ ਪਟਿਆਲਾ ਰਿਆਸਤ ਦੇ ਮਹਾਰਾਜੇ ਖੇਡਾਂ ਵਿਚ ਵਿਸ਼ੇਸ਼ ਦਿਲਚਸਪੀ Ñਲੈਂਦੇ ਸਨ। ਖਿਡਾਰੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਸੀ ਅਤੇ ਖ਼ੁਰਾਕ ਲਈ ਵੱਖਰੀ ਰਾਸ਼ੀ ਮਿਲਦੀ ਸੀ। ਕੋਚ ਵੀ ਵਿਦੇਸਾਂ ਤੋਂ ਮੰਗਵਾਏ ਜਾਂਦੇ ਸਨ। ਹਾਕੀ, ਕਰਿਕਟ, ਗੋਲਫ, ਅਥਲੈਟਿਕਸ ਅਤੇ ਪਹਿਲਵਾਨੀ ਦੇ ਖੇਤਰ ਵਿਚ ਪੈਪਸੂ ਦੇ ਖਿਡਾਰੀਆਂ ਨੇ ਸੰਸਾਰ ਵਿਚ ਪ੍ਰਸਿਧੀ ਪ੍ਰਾਪਤ ਕੀਤੀ ਹੈ। ਬਾਲਕ੍ਰਿਸ਼ਨ ਸਿੰਘ ਉਨ੍ਹਾਂ ਖਿਡਾਰੀਆਂ ਵਿਚੋਂ ਇਕ ਅਜਿਹਾ ਖਿਡਾਰੀ ਸੀ, ਜਿਸਨੂੰ ਹਰਫਨ ਮੌਲਾ ਖਿਡਾਰੀ ਕਿਹਾ ਜਾ ਸਕਦਾ ਹੈ। ਉਸਨੇ ਹਾਕੀ ਦਾ ਫੁਲ ਬੈਕ ਹੁੰਦਿਆਂ ਕਦੀਂ ਵੀ ਭਾਰਤੀ ਟੀਮ ਦੀ ਪਿਠ ਨਹੀਂ ਲੱਗਣ ਦਿੱਤੀ। ਜਦੋਂ ਇਕ ਵਾਰ ਗੇਂਦ ਉਸਦੇ ਕੋਲ ਆ ਜਾਂਦੀ ਸੀ ਤਾਂ ਦੂਜੀ ਟੀਮ ਦੀ ਡੀ ਤੱਕ ਮਿੰਟਾਂ ਸਕਿੰਟਾਂ ਵਿਚ ਹੀ ਪਹੁੰਚਾ ਦਿੰਦਾ ਸੀ। ਉਹ ਕਦੀਂ ਵੀ ਗੇਂਦ ਨੂੰ ਆਪਣੀ ਟੀਮ ਵਾਲੇ ਪਾਸੇ ਨਹੀਂ ਆਉਣ ਦਿੰਦਾ ਸੀ। ਬਾਲਕ੍ਰਿਸ਼ਨ ਸਿੰਘ ਵਰਗਾ ਫੁੱਲ ਬੈਕ ਹੋਰ ਕੋਈ ਪੈਦਾ ਨਹੀਂ ਹੋ ਸਕਿਆ। ਬਾਲਕ੍ਰਿਸ਼ਨ ਸਿੰਘ ਨੂੰ ਇਸ ਗੱਲ ਦਾ ਵੀ ਮਾਣ ਜਾਂਦਾ ਹੈ ਕਿ ਉਸਨੂੰ ਹਾਕੀ ਦੇ ਜਾਦੂਗਰ ਧਿਆਨ ਚੰਦ, ਸੀਨੀਅਰ ਬਲਬੀਰ ਸਿੰਘ ਅਤੇ ਊਧਮ ਸਿੰਘ ਵਰਗੇ ਹਾਕੀ ਦੇ ਖਿਡਾਰੀਆਂ ਤੋਂ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ। ਇਸੇ ਤਰ੍ਹਾਂ ¦ਮੀ ਛਾਲ ਵਿਚ ਵੀ ਉਸਦਾ ਕੋਈ ਮੁਕਾਬਲਾ ਨਹੀਂ ਸੀ। ਦਰਮਿਆਨਾ ਕੱਦ ਪ੍ਰੰਤੂ ਫੁਰਤੀ ਇਤਨੀ ਕਿ ਅੱਖ ਝਮਕਣ ਦੇ ਸਮੇਂ ਵਿਚ ਹੀ ਛਾਲ ਮਾਰਕੇ ਜਿੱਤ ਪ੍ਰਾਪਤ ਕਰ ਲੈਂਦਾ ਸੀ। ਟ੍ਰਿਪਲ ਜੰਪ ਦਾ ਵੀ ਉਹ ਮਾਹਿਰ ਸੀ। ਇਸ ਕਰਕੇ ਉਸਨੂੰ ਸਰਬਕਲਾ ਸੰਪੂਰਨ ਖਿਡਾਰੀ ਕਿਹਾ ਜਾਂਦਾ ਸੀ। ਨਮਰਤਾ ਇਤਨੀ ਕਿ ਜਿੱਤ ਦਾ ਕੋਈ ਗੁਮਾਨ ਨਹੀਂ। ਫ਼ੌਜੀ ਪਰਿਵਾਰ ਦੀ ਵਿਰਾਸਤ ਕਰਕੇ ਠਰੰਮੇ ਵਾਲਾ ਦੇਸ਼ ਭਗਤ ਸੀ।
ਖੇਡ ਸਰਗਰਮੀਆਂ ਦੀ ਨਰਸਰੀ ਪਟਿਆਲਾ ਵਿਖੇ ਹੀ ਖੇਡ ਪ੍ਰੇਮੀ ਦੇਸ਼ ਭਗਤ ਪਰਿਵਾਰ ਵਿਚ ਬਾਲਕ੍ਰਿਸ਼ਨ ਸਿੰਘ ਦਾ ਜਨਮ ਬ੍ਰੀਗੇਡੀਅਰ ਦਲੀਪ ਸਿੰਘ ਦੇ ਘਰ 10 ਮਾਰਚ 1933 ਨੂੰ ਹੋਇਆ। ਆਪ ਦੇ ਪਿਤਾ ਬ੍ਰਗੇਡੀਅਰ ਦਲੀਪ ਸਿੰਘ ਵੀ ਆਪਣੇ ਜ਼ਮਾਨੇ ਦੇ ਦੋਹਰੇ ਓ¦ਪੀਅਨ ਸਨ, ਜਿਨ੍ਹਾਂ ਨੇ 1924 ਦੀਆਂ ਪੈਰਿਸ ਓ¦ਪਿਕ ਖੇਡਾਂ ਵਿਚ ਸਾਢੇ 23 ਫੁਟ ¦ਮੀ ਛਾਲ ਮਾਰਕੇ ਸੰਸਾਰ ਵਿਚ ਆਪਣਾ ਨਾਮ ਚਮਕਾਇਆ ਅਤੇ 1928 ਦੀਆਂ ਐਮਸਟਰਡਮ ਖੇਡਾਂ ਸਮੇਂ ਬਤੌਰ ਅਥਲੀਟ ਭਾਰਤ ਦੀ ਪ੍ਰਤੀਨਿਧਤਾ ਕੀਤੀ। ਖੇਡਾਂ ਵਿਚ ਰੁਚੀ ਬਾਲਕ੍ਰਿਸ਼ਨ ਸਿੰਘ ਨੂੰ ਗੁੜ੍ਹਤੀ ਦੇ ਰੂਪ ਵਿਚ ਆਪਣੇ ਪਰਿਵਾਰ ਵਿਚੋਂ ਹੀ ਵਿਰਾਸਤ ਵਿਚ ਮਿਲੀ। ਪਰਿਵਾਰ ਖੇਡ ਪ੍ਰੇਮੀ ਹੋਣ ਕਰਕੇ ਘਰ ਦਾ ਮਾਹੌਲ ਬਾਲਕ੍ਰਿਸ਼ਨ ਸਿੰਘ ਲਈ ਬੜਾ ਸੁਹਿਰਦ ਅਤੇ ਸੁਚਾਰੂ ਰਿਹਾ। ਇਸ ਕਰਕੇ 13 ਸਾਲ ਦੀ ਉਮਰ ਵਿਚ ਹੀ ਬਾਲਕ੍ਰਿਸ਼ਨ ਸਿੰਘ ਨੇ , ਜਿਸ ਨੂੰ ਬਚਪਨ ਵਿਚ ਬਾਲ ਦੇ ਨਾਂ ਨਾਲ ਜਾਣਿਆਂ ਜਾਂਦਾ ਸੀ, ਅਥਲੈਟਿਕਸ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਸਕੂਲ ਪੱਧਰ ਦੀ ਪੜ੍ਹਾਈ ਆਪ ਨੇ 1948 ਵਿਚ ਪਟਿਆਲਾ ਤੋਂ ਹੀ ਪ੍ਰਾਪਤ ਕੀਤੀ ਅਤੇ ਸਭ ਤੋਂ ਪਹਿਲਾਂ ਇੱਕ ਪੈਰ ਨਾਲ ਤੁਰਨ ਦੀ ਪ੍ਰੈਕਟਿਸ ਕੀਤੀ। ਪੰਜਾਬ ਯੂਨੀਵਰਸਿਟੀ ਤੋਂ ਆਪ ਨੇ ਗ੍ਰੈਜੂਏਸ਼ਨ ਪਾਸ ਕੀਤੀ। 1949 ਵਿਚ ਆਪ ਨੇ ਪੰਜਾਬ ਯੂਨੀਵਰਸਿਟੀ ਦਾ ਟ੍ਰਿਪਲ ਜੰਪ ਦਾ ਰਿਕਾਰਡ ਤੋੜਿਆ ਅਤੇ ਫਿਰ 1950 ਵਿਚ ਬੰਗਲੌਰ ਵਿਖੇ ਸਰਬ ਭਾਰਤੀ ਇੰਟਰ ਯੂਨੀਵਰਸਿਟੀ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਸੋਨੇ ਦਾ ਤਮਗਾ ਪ੍ਰਾਪਤ ਕੀਤਾ। 1951 ਵਿਚ ਆਪ ਨੇ ਪੰਜਾਬ ਯੂਨੀਵਰਸਿਟੀ ਦੇ ਟ੍ਰਿਪਲ ਜੰਪ ਅਤੇ ਹਾਈ ਜੰਪ ਦੇ ਮੈਡਲ ਜਿੱਤੇ। ਇਸ ਦੇ ਨਾਲ ਹੀ ਆਪ 1950 ਤੋਂ 54 ਤੱਕ ਲਗਾਤਾਰ ਪੰਜਾਬ ਯੂਨੀਵਰਸਿਟੀ ਦੀ ਹਾਕੀ ਦੀ ਟੀਮ ਦੇ ਮੈਂਬਰ ਰਹੇ। 1955 ਵਿਚ ਓ¦ਪੀਅਨ ਊਧਮ ਸਿੰਘ ਦੀ ਅਗਵਾਈ ਵਿਚ ਪੋਲੈਂਡ ਵਿਚ ਵਾਰਸਾ ਵਿਖੇ ਕੌਮਾਂਤਰੀ ਹਾਕੀ ਫੈਸਟੀਵਲ ਵਿਚ ਹਿੱਸਾ ਲਿਆ ਅਤੇ ਜਿੱਤ ਪ੍ਰਾਪਤ ਕੀਤੀ। ਫਿਰ 1955 ਵਿਚ ਹੀ ਆਪ ਭਾਰਤੀ ਰੇਲਵੇ ਵਿਚ ਭਰਤੀ ਹੋ ਗਏ ਅਤੇ ਰੇਲਵੇ ਦੀ ਹਾਕੀ ਟੀਮ ਦੇ ਫੁਲ ਬੈਕ ਦੇ ਤੌਰ ਤੇ ਖੇਡਦੇ ਰਹੇ। ਫਿਰ ਆਪ ਨੂੰ ਭਾਰਤੀ ਦੀ ਹਾਕੀ ਟੀਮ ਵਿਚ ਫੁਲ ਬੈਕ ਦੇ ਤੌਰ ਤੇ ਚੁਣ ਲਿਆ ਗਿਆ। 1956 ਦੀਆਂ ਮੈਲਬੌਰਨ ਓ¦ਪਿਕ ਖੇਡਾਂ ਵਿਚ ਬਲਬੀਰ ਸਿੰਘ ਸੀਨੀਅਰ ਦੀ ਅਗਵਾਈ ਵਿਚ ਹਿੱਸਾ ਲਿਆ ਅਤੇ ਭਾਰਤ ਨੂੰ ਸੋਨੇ ਦਾ ਤਮਗਾ ਜਿੱਤਣ ਦਾ ਮਾਣ ਹਾਸਲ ਹੋਇਆ। ਬਾਲਕ੍ਰਿਸ਼ਨ ਸਿੰਘ ਨੇ ਫੁਲ ਬੈਕ ਦੇ ਤੌਰ ਤੇ ਖੇਡਦਿਆਂ, ਇਨ੍ਹਾਂ ਖੇਡਾਂ ਵਿਚ ਭਾਰਤ ਸਿਰ ਇੱਕ ਵੀ ਗੋਲ ਨਹੀਂ ਹੋਣ ਦਿੱਤਾ। ਫੁਰਤੀਲਾ ਇਤਨਾ ਸੀ ਕਿ ਗੇਂਦ ਲੈ ਕੇ ਇਉਂ ਭੱਜਦਾ ਸੀ ਕਿ ਵਿਰੋਧੀ ਟੀਮ ਦਾ ਖਿਡਾਰੀ ਉਸ ਨਾਲ ਭੱਜਕੇ ਰਲ ਨਹੀਂ ਸਕਦਾ ਸੀ, ਵਿਰੋਧੀ ਨੂੰ ਚਕਮਾ ਦੇ ਕੇ ਗੇਂਦ ਆਪਣੀ ਟੀਮ ਦੇ ਖਿਡਾਰੀ ਨੂੰ ਪਾਸ ਕਰ ਦਿੰਦਾ ਸੀ। ਬਾਲਕ੍ਰਿਸ਼ਨ ਸਿੰਘ ਤਿੰਨ ਵਾਰ 1957, 58 ਅਤੇ 59 ਵਿਚ ਰੇਲਵੇ ਦੀ ਹਾਕੀ ਟੀਮ ਦੇ ਕਪਤਾਨ ਰਹੇ ਅਤੇ ਤਿੰਨੋ ਵਾਰ ਨੈਸ਼ਨਲ ਹਾਕੀ ਚੈਂਪੀਅਨਸ਼ਿਪ ਜਿੱਤੀ। ਆਪ ਨੇ 1958 ਦੀਆਂ ਟੋਕੀਓ ਏਸ਼ੀਆਈ ਖੇਡਾਂ ਅਤੇ 1960 ਦੀਆਂ ਰੋਮ ਓ¦ਪਿਕ ਖੇਡਾਂ ਵਿਚ ਭਾਰਤ ਦੀ ਨੁਮਾਇੰਦਗੀ ਕੀਤੀ। ਇਨ੍ਹਾਂ ਦੋਹਾਂ ਮੁਕਾਬਲਿਆਂ ਵਿਚ ਭਾਰਤ ਨੂੰ ਚਾਂਦੀ ਦੇ ਤਮਗੇ ਮਿਲੇ। ਜਦੋਂ ਹਾਕੀ ਦੇ ਜਾਦੂਗਰ ਧਿਆਨ ਚੰਦ ਦੀ ਅਗਵਾਈ ਵਿਚ ਪਟਿਆਲਾ ਐਨ.ਆਈ.ਐਸ. ਵਿਚ ਹਾਕੀ ਦੀ ਕੋਚਿੰਗ ਦੇ ਕੋਰਸ ਸ਼ੁਰੂ ਹੋਏ ਤਾਂ ਬਾਲਕ੍ਰਿਸ਼ਨ ਸਿੰਘ ਨੇ ਇਥੇ 1961 ਵਿਚ ਡਿਪਲੋਮੇ ਵਿਚ ਦਾਖਲਾ ਲੈ ਕੇ ਧਿਆਨ ਚੰਦ ਤੋਂ ਸਿਖਲਾਈ ਪ੍ਰਾਪਤ ਕੀਤੀ। ਧਿਆਨ ਚੰਦ ਦੀ ਸ਼ਿਫਾਰਸ਼ ਤੇ ਬਾਲਕ੍ਰਿਸ਼ਨ ਸਿੰਘ ਨੂੰ ਐਨ.ਆਈ.ਐਸ.ਵਿਚ ਹਾਕੀ ਦਾ ਕੋਚ 1962 ਵਿਚ ਨਿਯੁਕਤ ਕਰ ਲਿਆ ਗਿਆ। 1966 ਤੱਕ ਬਾਲਕ੍ਰਿਸ਼ਨ ਸਿੰਘ, ਧਿਆਨ ਚੰਦ ਦੀ ਅਗਵਾਈ ਵਿਚ ਹਾਕੀ ਦੇ ਸਿਖਿਆਰਥੀਆਂ ਨੂੰ ਸਿਖਿਆ ਦਿੰਦੇ ਰਹੇ। ਧਿਆਨ ਚੰਦ ਦੇ ਨੌਕਰੀ ਤੋਂ ਸੇਵਾ ਮੁਕਤ ਹੋਣ ਤੋਂ ਬਅਦ 1967 ਵਿਚ ਆਪ ਨੂੰ ਹਾਕੀ ਦਾ ਮੁਖ ਕੋਚ ਪਦਉਨਤ ਕੀਤਾ ਗਿਆ। ਆਪ 1992 ਵਿਚ ਨੈਸ਼ਨਲ ਇਨਸਟੀਚਿਊਟ ਆਫ ਸਪੋਰਟਸ ਪਟਿਆਲਾ ਤੋਂ ਬਤੌਰ ਰੀਜਨਲ ਡਾਇਰੈਕਟਰ ਸੇਵਾ ਮੁਕਤ ਹੋਏ। ਬਾਲਕ੍ਰਿਸ਼ਨ ਸਿੰਘ, ਖ਼ੋਜੀ, ਮਿਠ ਬੋਲੜੇ, ਨਮਰ ਸੁਭਾਅ ਵਾਲੇ, ਤੀਖਣ ਬੁਧੀ ਅਤੇ ਗਤੀਸ਼ੀਲ ਵਿਅਕਤੀ ਸਨ। ਇਸਤਰੀਆਂ ਨੂੰ ਹਾਕੀ ਦੇ ਰਾਸ਼ਟਰੀ ਅਤੇ ਅੰਤਰਾਸ਼ਟਰੀ ਮੈਚਾਂ ਵਿਚ ਹਿੱਸਾ ਨੈਣ ਦੀ ਇਜ਼ਾਜਤ ਨਹੀਂ ਹੁੰਦੀ ਸੀ।  ਬਾਲਕ੍ਰਿਸਸ਼ਨ ਸਿੰਘ ਨੇ ਲੜਕੀਆਂ ਦੇ ਹਾਕੀ ਮੈਚ ਸ਼ੁਰੂ ਕਰਵਾਉਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ। ਇਸ ਲਈ ਬਾਲਕ੍ਰਿਸ਼ਨ ਸਿੰਘ ਨੂੰ ਲੜਕੀਆਂ ਦੀ ਹਾਕੀ ਸ਼ੁਰੂ ਕਰਾਉਣ ਦਾ ਮਾਣ ਵੀ ਜਾਂਦਾ ਹੈ। 1967 ਵਿਚ ਆਪ ਨੂੰ ਆਸਟਰੇਲੀਆ ਵਿਖੇ ਮੁੰਡੇ ਕੁੜੀਆਂ ਨੂੰ ਹਾਕੀ ਦੀ ਸਿਖਲਾਈ ਦੇਣ ਲਈ ਬੁਲਾਇਆ ਗਿਆ, ਜਿਥੇ ਉਨ੍ਹਾਂ ਖਿਡਾਰੀਆਂ ਨੂੰ ਹਾਕੀ ਦੇ ਗੁਰ ਦਿੱਤੇ। 1994 ਤੋਂ ਆਖ਼ਰੀ ਸਮੇਂ ਤੱਕ ਆਪ ਭਾਰਤੀ ਮਹਿਲਾ ਹਾਕੀ ਫੈਡਰੇਸ਼ਨ ਦੇ ਸਲਾਹਕਾਰ ਰਹੇ। ਉਨ੍ਹਾਂ ਨੇ ਅਨੇਕਾਂ ਅੰਤਰਰਾਸ਼ਟਰੀ ਪੱਧਰ ਦੇ ਹਾਕੀ ਦੇ ਖਿਡਾਰੀ ਪੈਦਾ ਕੀਤੇ। ਬਾਲਕ੍ਰਿਸ਼ਨ ਸਿੰਘ ਨੂੰ ਪੰਜ ਓ¦ਪਿਕਸ ਅਤੇ ਇੱਕ ਵਿਸ਼ਵ ਕੱਪ ਸਮੇਤ 12 ਅੰਤਰਰਾਸ਼ਟਰੀ ਪੱਧਰ ਦੇ ਟੂਰਨਾਮੈਂਟਾਂ ਵਿਚ ਭਾਰਤੀ ਟੀਮਾਂ ਦੇ ਚੀਫ਼ ਕੋਚ ਦੇ ਤੌਰ ਤੇ ਕੋਚਿੰਗ ਦੇਣ ਅਤੇ 8 ਮੈਡਲ ਜਿੱਤਣ ਦਾ ਮਾਣ ਪ੍ਰਾਪਤ ਹੈ। ਆਪ ਨੇ ਖਿਡਾਰੀਆਂ ਨੂੰ ਮੈਚ ਜਿੱਤਣ ਲਈ ‘ਟੋਟਲ ਹਾਕੀ’ ਨਾਂ ਦਾ ਨਵੇਕਲਾ ਮੰਤਰ ਵੀ ਦਿੱਤਾ ਸੀ। ਆਪ ਦੀਆਂ ਖੇਡਾਂ ਪ੍ਰਤੀ ਜਿੰਮੇਵਾਰੀਆਂ ਨਿਭਾਉਣ ਅਤੇ ਵਡਮੁਲੀਆਂ ਸੇਵਾਵਾਂ ਕਰਕੇ 2001 ਵਿਚ ਅਰਜੁਨਾ ਅਵਾਰਡ ਦੇ ਕੇ ਸਨਮਾਨਿਆ ਗਿਆ। ਆਪ 31 ਦਸੰਬਰ 2004 ਨੂੰ ਸਵਰਗ ਸਿਧਾਰ ਗਏ। ਬਾਲਕ੍ਰਿਸ਼ਨ ਸਿੰਘ ਗੋਲਫ ਖੇਡਣ ਦੇ ਵੀ ਸ਼ੌਕੀਨ ਸਨ। ਸੇਵਾ ਮੁਕਤੀ ਤੋਂ ਬਾਅਦ ਉਹ ਆਪਣਾ ਬਹੁਤਾ ਸਮਾ ਗੋਲਫ ਖੇਡਣ ਨੂੰ ਹੀ ਸਮਰਪਤ ਕਰਦੇ ਸਨ।

 

Send this to a friend