ਲਖਨਊ, 12 ਮਾਰਚ (ਪੀ.ਟੀ.)- ਰਾਸ਼ਟਰੀ ਸਵੈਸੇਵਕ ਸੰਘ (ਆਰ.ਐਸ.ਐਸ.) ‘ਤੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਹ¤ਤਿਆ ਦਾ ਦੋਸ਼ ਲਾਉਣ ਦੇ ਮਾਮਲੇ ‘ਚ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਵਿਰੁ¤ਧ ਉ¤ਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ’ਚ ਮਾਣਹਾਨੀ ਦਾ ਮੁਕ¤ਦਮਾ ਦਾਇਰ ਕੀਤਾ ਗਿਆ ਹੈ ਜਿਸ ਦੀ ਸੁਣਵਾਈ 4 ਅਪ੍ਰੈਲ ਨੂੰ ਹੋਵੇਗੀ। ਸਥਾਨਕ ਵਕੀਲ ਤੇ ਪੀਪਲ ਫਾਰ ਲੀਗਲ ਐਡ ਸੁਸਾਇਟੀ ਦੇ ਪ੍ਰਾਂਤਿਕ ਸੰਯੋਜਕ ਸ਼ਾਨੂ ਸ਼ੁਕਲਾ ਨੇ ਮੁ¤ਖ ਨਿਆਇਕ ਸਜ਼ਾ ਅਧਿਕਾਰੀ (ਸੀ.ਜੇ.ਐਮ.) ਦੀ ਅਦਾਲਤ ‘ਚ ਮੰਗਲਵਾਰ ਨੂੰ ਮਾਮਲਾ ਦਾਇਰ ਕੀਤਾ ਹੈ। ਸ੍ਰੀ ਸ਼ੁਕਲਾ ਨੇ ਕਿਹਾ ਕਿ ਜਾਂਚ ਏਜੰਸੀਆਂ ਮਹਾਤਮਾ ਗਾਂਧੀ ਦੀ ਹ¤ਤਿਆ ਦੇ ਮਾਮਲੇ ‘ਚ ਆਰ.ਐਸ.ਐਸ. ਨੂੰ ਕਲੀਨ ਚਿ¤ਟ ਦੇ ਚੁ¤ਕੀਆਂ ਹਨ। ਪੈਰਵੀਕਰਤਾ ਵਕੀਲ ਨੇ ਰਾਹੁਲ ‘ਤੇ ਆਰ.ਐਸ.ਐਸ. ਤੇ ਉਸ ਦੇ ਕਾਰਕੁਨਾਂ ਦਾ ਪ੍ਰਤੀਬਿੰਬ ਵਿਗਾੜਨ ਦਾ ਦੋਸ਼ ਲਾਉਂਦਿਆਂ ਮਾਣਹਾਨੀ
ਦਾ ਮੁਕ¤ਦਮਾ ਕੀਤਾ ਹੈ। ਵਰਣਨਯੋਗ ਹੈ ਕਿ ਰਾਹੁਲ ਨੇ ਇਸੇ 6 ਮਾਰਚ ਨੂੰ ਮਹਾਰਾਸ਼ਟਰ ‘ਚ ਰੈਲੀ ਦੇ ਦੌਰਾਨ ਆਰ.ਐਸ.ਐਸ. ‘ਤੇ ਮਹਾਤਮਾ ਗਾਂਧੀ ਦੀ ਹ¤ਤਿਆ ਕਰਵਾਉਣ ਦਾ ਦੋਸ਼ ਲਾਇਆ ਸੀ।