April 29, 2026 7:48 am

ਮਨੁੱਖੀ ਕੀਮਤੀ ਜਾਨਾਂ ’ਤੇ ਭਾਰੀ ਪੈ ਰਹੇ ਅਵਾਰਾ ਕੁੱਤਿਆਂ ਦੇ ਝੁੰਡ

ਗਲੀ, ਮੁਹੱਲਿਆਂ, ਸੜਕਾਂ ਅਤੇ ਬਜ਼ਾਰਾਂ ‘ਚ ਘੁੰਮਦੇ ਅਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕ ਬੇਵਸ ੳਤੇ ਲਾਚਾਰ ਸਨ ਹੁਣ ਪਿੰਡ, ਸ਼ਹਿਰ ਵਾਸੀਆ ਲਈ ਇਕ ਹੋਰ ਸਮੱਸਿਆਂ ਦਾ ਵਾਧਾ ਹੋਣ ਨਾਲ ਲੋਕਾਂ ਦੇ ਮਨਾਂ ਵਿੱਚ ਸਹਿਮ ਦਾ ਮਹੌਲ ਹੈ। ਅਵਾਰਾ ਕੁੱਤਿਆਂ ਦੀ ਸਮੱਸਿਆ ਜੂਝਦੇ ਲੋਕ ਪ੍ਰਸ਼ਾਸਨ ਅਤੇ ਸਰਕਾਰਾ ਦੇ ਬਣਾਏ ਗਲਤ ਕਾਨੂੰਨ ਨੂੰ ਕੋਸਦੇ ਹੋਏ ਮਨੁੱਖੀ ਜਾਨਾਂ ਦੀ ਸੁਰੱਖਿਆ ਲਈ ਇਕਜੁਟ ਹੋ ਰਹੇ ਹਨ। ਕਿਉਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਝੁੰਡ ਬਣਾ ਕੇ ਘੁੰਮਦੇ ਅਵਾਰਾ ਕੁੱਤੇ ਸ਼ਹਿਰ ਵਾਸੀਆਂ ਲਈ ਸਿਰਦਰਦੀ ਦਾ ਸਬੱਬ ਬਣੇ ਹੋਏ ਹਨ। ਪਿੰਡਾਂ, ਸ਼ਹਿਰਾਂ ਅੰਦਰ ਅਵਾਰਾ ਕੁੱਤਿਆਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਅਵਾਰਾ ਕੁੱਤਿਆਂ ਵੱਲੋਂ ਅਨੇਕਾਂ ਵਿਅਕਤੀਆਂ ਨੂੰ ਕੱਟ ਕੇ ਜ਼ਖਮੀ ਕੀਤਾ ਜਾ ਚੁੱਕਾ ਹੈ, ਜਿਸ ਕਰਕੇ ਲੋਕ ਪ੍ਰਸ਼ਾਂਸਨ ਦੀ ਖਾਮੋਸ਼ੀ ਅੱਗੇ ਸਵਾਲੀਆਂ ਚਿੰਨ ਲਗਾ ਰਹੇ ਹਨ, ਕਿਉਕਿ ਅਵਾਰਾ ਕੁੱਤੇ ਲੋਕਾਂ ਦੀ ਜਾਨ ਲਈ ਖ਼ਤਰਾ ਬਣੇ ਹੋਏ ਹਨ। ਅਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਕੰਟਰੋਲ ਕਰਨ ਦੀ ਬਜਾਏ ਨਗਰ ਕੌਂਸਲ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੌ ਰਹੇ ਹਨ। ਅਵਾਰਾ ਕੁੱਤਿਆਂ ਦੀ ਵਧਦੀ ਗਿਣਤੀ ਨੂੰ ਰੋਕਣ ਲਈ ਨਗਰ ਕੌਂਸਲਾਂ, ਨਗਰ ਨਿਗਮ, ਨਗਰ ਪੰਚਾਇਤਾਂ, ਗ੍ਰਾਂਮ ਪੰਚਾਇਤਾਂ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ ਹੈ। ਇਸ ਅਣਗਹਿਲੀ ਕਾਰਨ ਲੋਕ ਅਵਾਰਾ ਕੁੱਤਿਆਂ ਦਾ ਸ਼ਿਕਾਰ ਹੋ ਰਹੇ ਹਨ। ਅਵਾਰਾ ਕੁੱਤਿਆਂ ਦੀ ਬਹੁਤਾਤ ਨੂੰ ਘੱਟ ਕਰਨ ਲਈ ਕਈ ਸਾਲ ਪਹਿਲਾਂ ਪ੍ਰਸ਼ਾਸਨ ਵਲੋਂ ਦਵਾਈ ਪਿਲਾਉਣ ਦੀ ਮੁਹਿੰਮ ਚਲਾਈ ਜਾਂਦੀ ਸੀ, ਜਿਸ ਨਾਲ ਅਵਾਰਾ ਕੁੱਤਿਆਂ ਦੀ ਬਹੁਤਾਤ ਤੇ ਕੰਟਰੋਲ ਕਰ ਲਿਆ ਜਾਂਦਾ ਸੀ। ਪਰ ਕਈ ਸਾਲ ਪਹਿਲਾ ਕੇਂਦਰ ਸਰਕਾਰ ਵਲੋਂ ਅਵਾਰਾ ਜਾਨਵਰਾਂ ਨੂੰ ਮਾਰਨ ਤੇ ਰੋਕ ਲਾਉਣ ਲਈ ਕਾਨੂੰਨ ਪਾਸ ਕੀਤਾ ਗਿਆ, ਜਿਸ ਕਾਰਨ ਅਵਾਰਾ ਜਾਨਵਰਾਂ ਅਤੇ ਪਸ਼ੂਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ। ਲੋਕ ਭਾਵੇਂ ਸੋਸ਼ਲ ਮੀਡੀਆ ਦੁਆਰਾ ਦੱਬਵੀ ਸੁਰ ਵਿੱਚ ਇਸ ਕਾਨੂੰਨ ਦਾ ਵਿਰੋਧ ਕਰ ਰਹੇ ਹਨ, ਜਿਸ ਕਾਰਨ ਇਕ ਦਿਨ ਇਸ ਕਾਨੂੰਨ ਬਾਰੇ ਸਰਕਾਰਾਂ ਨੂੰ ਸੋਚਣਾ ਪਵੇਗਾ। ਸ਼ਹਿਰਾਂ ਦੇ ਸਿੱਖਿਅੱਕ ਅਦਾਰਿਆਂ, ਸੜਕਾਂ, ਬਾਜ਼ਾਰਾਂ ਅਤੇ ਮੀਟ ਮਾਰਕਿਟ ਦੇ ਇਲਾਕਿਆਂ ‘ਚ ਅਵਾਰਾ ਕੁੱਤਿਆਂ ਦੇ ਝੁੰਡ ਘੁੰਮਦੇ ਰਹਿੰਦੇ ਹਨ। ਇਹ ਅਵਾਰਾ ਕੁੱਤੇ ਲੋਕਾਂ ਨੂੰ ਕੱਟਣ ਤੋਂ ਇਲਾਵਾ ਸੜਕੀ ਹਾਦਸਿਆਂ ਦਾ ਵੀ ਕਾਰਨ ਬਣਦੇ ਹਨ। ਜਾਣਕਾਰੀ ਮੁਤਾਬਿਕ ਪਿਛਲੇ ਲੰਬੇ ਸਮੇਂ ਤੋਂ ਪਾਗਲ ਕੁੱਤਿਆਂ ਵਲੋ ਹਮਲਾ ਕਰਕੇ ਕਈ ਬੱਚਿਆਂ ਤੋਂ ਇਲਾਵਾ ਮਹਿਲਾਵਾਂ ਅਤੇ ਵਿਅਕਤੀਆਂ ਨੂੰ ਜ਼ਖਮੀ ਕਰ ਦਿੱਤਾ ਹੈ। ਅਕਸਰ ਮੋਟਰਸਾਈਕਲ ਸਵਾਰ ਵਿਅਕਤੀ ਅਵਾਰਾ ਕੁੱਤਿਆਂ ਦੀ ਟੱਕਰ ਲੱਗਣ ਨਾਲ ਗੰਭੀਰ ਰੂਪ ‘ਚ ਜ਼ਖਮੀ ਹੋ ਜਾਣ ਅਤੇ ਹੱਡਾਰੋੜੀ ਦੇ ਆਦਮਖ਼ੋਰ ਬਣੇ ਅਵਾਰਾ ਕੁੱਤਿਆਂ ਵਲੋਂ ਪੈਦਲ ਆ ਰਹੇ ਬਜ਼ੁਰਗ ਵਿਅਕਤੀ ਅਤੇ ਮਾਸੂਮ ਬੱਚਿਆਂ ਨੂੰ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤੇ ਜਾਣ ਦੀਆਂ ਘਟਨਾਵਾ ਵਾਪਰ ਚੁੱਕੀਆਂ ਅਜਿਹੀਆਂ ਕਈ ਉਦਾਹਰਨਾਂ ਹਨ, ਪ੍ਰੰਤੂ ਸਿਵਲ ਪ੍ਰਸ਼ਾਸਨ ਅਤੇ ਨਗਰ ਕੌਂਸਲ ਵੱਲੋਂ ਅਵਾਰਾ ਕੁੱਤਿਆਂ ਦੇ ਲਗਾਮ ਲਗਾਉਣ ਸਬੰਧੀ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ ਹੈ। ਜਿਸ ਕਰਕੇ ਮਨੁੱਖੀ ਕੀਮਤੀ ਜਾਨਾ ਤੇ ਅਵਾਰਾ ਕੁੱਤਿਆਂ ਦੇ ਝੁੰਡ ਭਾਰੀ ਪੈ ਰਹੇ ਹਨ। ਉਕਤ ਘਟਨਾਵਾਂ ਤੋਂ ਬਿਨਾ ਕੁੱਤਿਆਂ ਦਾ ਮਨੁੱਖੀ ਕੀਮਤੀ ਜਾਨਾ ਉਪਰ ਹਮਲਾਵਰ ਹੋਣ ਦੇ ਹੋਰ ਵੀ ਕਈ ਕਾਰਨ ਹਨ।
ਗਰਮੀਆਂ ’ਚ ਤਾਪਮਾਨ ਵਧਣ ਕਾਰਨ ਜ਼ਿਆਦਾ ਕੱਟਦੇ ਹਨ ਕੁੱਤੇ- ਕੁੱਤਿਆਂ ਦੇ ਵਿਵਹਾਰ ਸਬੰਧੀ ਵੈਟਰਨਰੀ ਡਾਕਟਰ ਡਾ.ਆਸ਼ੀਸ਼ ਕੁਮਾਰ ਦੱਸਦੇ ਹਨ ਕਿ ਗਰਮੀਆਂ ‘ਚ ਅਵਾਰਾ ਕੁੱਤੇ ਜ਼ਿਆਦਾ ਕੱਟਦੇ ਹਨ ਕਿਉਂਕਿ ਉ¤ਚ ਤਾਪਮਾਨ ਕੁੱਤਿਆਂ ਦੇ ਬਾਡੀ ਸਿਸਟਮ ਨੂੰ ਅਪਸੈ¤ਟ ਕਰ ਦਿੰਦਾ ਹੈ, ਜਿਸ ਨਾਲ ਉਹ ਹਮਲਾਵਰ ਹੋ ਜਾਂਦੇ ਹਨ। ਇਸ ਤੋਂ ਇਲਾਵਾ ਜੇਕਰ ਕੋਈ ਫੀਮੇਲ ਕੁੱਤੇ ਦੇ ਬੱਚਿਆਂ ਦੇ ਨਜ਼ਦੀਕ ਜਾਂਦਾ ਹੈ ਜਾਂ ਬੱਚਿਆਂ ਨੂੰ ਛੂਹਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕੁੱਤੇ ਆਪਣੇ ਬੱਚਿਆਂ ਨੂੰ ਸੁਰੱਖਿਅਤ ਕਰਨ ਦੇ ਲਈ ਹਮਲਾ ਕਰਦੇ ਹਨ। ਤੀਸਰਾ ਕੁੱਤੇ ਉਦੋਂ ਕੱਟਦੇ ਹਨ ਜਦੋਂ ਉਨ੍ਹਾਂ ਨੂੰ ਉਕਸਾਇਆ ਜਾਵੇ। ਜਿਸ ਕਰਕੇ ਉਨ੍ਹਾਂ ਸਾਹਮਣੇ ਸਹਿਜ ਵਿਵਹਾਰ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ।
ਆਖ਼ਰ ਕਿਉਂ ਕੱਟਦੇ ਹਨ ਕੁੱਤੇ- ਐਨੀਮਲ ਵੈ¤ਲਫੇਅਰ ਬੋਰਡ ਆਫ਼ ਇੰਡੀਆ ਦੇ ਸਾਬਕਾ ਮੈਂਬਰ ਡਾ.ਸੰਦੀਪ ਜੈਨ ਦਾ ਕਹਿਣਾ ਹੈ ਕਿ ਕੁੱਤੇ ਉਕਸਾਉਣ, ਅਸਹਿਜ ਵਿਵਹਾਰ ਮਹਿਸੂਸ ਹੋਣ ਤੇ ਹੀ ਆਪਣੇ ਡਿਫੈਂਸ ‘ਚ ਕੱਟਦੇ ਹਨ। ਅਵਾਰਾ ਕੁੱਤੇ ਉਦੋਂ ਕੱਟਦੇ ਹਨ ਜਦੋਂ ਉਨ੍ਹਾਂ ਨੂੰ ਉਕਸਾਇਆ ਜਾਂਦਾ ਹੈ ਜਾਂ ਫਿਰ ਉਨ੍ਹਾਂ ਦੇ ਸਾਹਮਣੇ ਗ਼ਲਤ ਵਿਵਹਾਰ ਕੀਤਾ ਜਾਂਦਾ ਹੈ। ਕੁੱਤਿਆਂ ਨੂੰ ਦੇਖ ਕੇ ਰੌਲਾ ਪਾਉਣ ਜਾਂ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਆਪਣੇ ਬਚਾਅ ਦੇ ਲਈ ਹਮਲਾ ਕਰਦੇ ਹਨ। ਹਾਲਾਂਕਿ ਬ੍ਰੀਡਿੰਗ ਸੀਜ਼ਨ ਅਰਥਾਤ ਸਤੰਬਰ ਤੋਂ ਅਕਤੂਬਰ ਅਤੇ ਮਾਰਚ ਤੋਂ ਅਪ੍ਰੈਲ ਮਹੀਨੇ ਦੇ ਦੌਰਾਨ ਕੁੱਤੇ ਜ਼ਿਆਦਾ ਅਗਰੈਸਿਵ ਰਹਿੰਦੇ ਹਨ।
ਕੁੱਤਿਆਂ ਤੋਂ ਬਚਣ ਲਈ ਕੀ ਕੀਤਾ ਜਾਵੇ- ਕੁੱਤਿਆਂ ਦੇ ਹਮਲੇ ਤੋਂ ਬਚਾਅ ਕਰਨ ਸਬੰਧੀ ਮਾਹਿਰਾਂ ਦਾ ਕਹਿਣਾ ਹੈ ਕਿ ਕੁੱਤਿਆਂ ਦੀ ਹਮਲਾਵਰ ਸਥਿਤੀ ‘ਚ ਜ਼ਿਆਦਾ ਹਿੱਲਣਾ ਨਹੀਂ ਚਾਹੀਦਾ ਹੈ, ਜਿੱਥੇ ਵਿਅਕਤੀ ਖੜ੍ਹਾ ਹੈ ਉ¤ਥੇ ਚੁੱਪਚਾਪ ਖੜ੍ਹੇ ਰਹਿਣਾ ਚਾਹੀਦਾ ਹੈ। ਜਦੋਂ ਕੁੱਤਾ ਹਮਲਾ ਕਰਨ ਵਾਲਾ ਹੋਵੇ ਤਾਂ ਉਸ ਸਮੇਂ ਹੱਥ ‘ਚ ਜੋ ਕੁੱਝ ਵੀ ਹੋਵੇ ਉਸ ਨੂੰ ਇੱਕ ਸਾਈਡ ਸੁੱਟ ਕੇ ਕੁੱਤੇ ਦਾ ਧਿਆਨ ਭਟਕਾਉਣਾ ਚਾਹੀਦਾ ਹੈ। ਜੇਕਰ ਹੱਥ ‘ਚ ਕੁੱਝ ਵਸਤੂ ਨਾ ਹੋਵੇ ਤਾਂ ਜ਼ਮੀਨ ਤੋਂ ਕੋਈ ਪੱਥਰ, ਰੌੜਾਂ ਜਾਂ ਹੋਰ ਵਸਤੂ ਚੁੱਕੇ ਸੁੱਟੀ ਜਾਵੇ ਅਤੇ ਕੁੱਤੇ ਦਾ ਧਿਆਨ ਭਟਕਦੇ ਹੀ ਉ¤ਥੋਂ ਨਿਕਲ ਜਾਣਾ ਚਾਹੀਦਾ ਹੈ। ਜਦੋਂ ਕਦੀ ਅਜਿਹੀ ਸਥਿਤੀ ਪੈਦਾ ਹੋਵੇ ਕਿ ਕੁੱਤਾ ਅਟੈਕ ਕਰਨ ਵਾਲਾ ਹੈ ਤਾਂ ਵੀ ਕੁੱਤੇ ਨਾਲ ਅੱਖ ਮਿਲਾਉਣ ਦੀ ਗ਼ਲਤੀ ਨਹੀਂ ਕਰਨੀ ਚਾਹੀਦੀ ਹੈ ਕਿਉਂਕਿ ਕੁੱਤੇ ਦੀਆਂ ਅੱਖਾਂ ‘ਚ ਦੇਖਣ ਨਾਲ ਉਹ ਹਮਲਾਵਰ ਹੋ ਕੇ ਅਟੈਕ ਕਰ ਸਕਦਾ ਹੈ।
ਕੁੱਤੇ ਦੇ ਕੱਟੇ ਜਾਣ ਤੇ ਐਂਟੀ ਰੈਬੀਜ਼ ਵੈਕਸੀਨ ਲਗਵਾਉਣਾ ਜ਼ਰੂਰੀ- ਵੈਟਰਨਰੀ ਡਾਕਟਰ ਆਸ਼ੀਸ਼ ਕੁਮਾਰ ਦਾ ਕਹਿਣਾ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਕੁੱਤਾ ਕੱਟ ਲੈਂਦਾ ਹੈ ਤਾਂ 24 ਘੰਟੇ ਦੇ ਅੰਦਰ ਐਂਟੀ ਰੈਬੀਜ਼ ਦਾ ਪਹਿਲਾ ਇੰਜੈ¤ਕਸ਼ਨ ਲਗਵਾਉਣਾ ਬਹੁਤ ਜ਼ਰੂਰੀ ਹੈ। ਜਦਕਿ ਦੂਸਰਾ ਇੰਜੈ¤ਕਸ਼ਨ ਦੂਜੇ ਦਿਨ ਅਤੇ ਤੀਸਰਾ ਇੰਜੈ¤ਕਸ਼ਨ ਸੱਤਵੇਂ ਦਿਨ ਲਗਵਾਇਆ ਜਾਣਾ ਬਹੁਤ ਜ਼ਰੂਰੀ ਹੈ। ਐਂਟੀ ਰੈਬੀਜ਼ ਵੈਕਸੀਨ ਸੈਂਟਰਲ ਨਰਵਸ ਸਿਸਟਮ ਜਾਂ ਜਿੱਥੇ ਰੈਬੀਜ਼ ਦੇ ਵਾਇਰਸ ਅਟੈਕ ਕਰਦੇ ਹਨ, ਉ¤ਥੇ ਰੱਖਿਆਤਮਿਕ ਪਰਤ ਬਣਾ ਕੇ ਵਾਇਰਸ ਦੇ ਅਸਰ ਨੂੰ ਖ਼ਤਮ ਕਰ ਦਿੰਦੀ ਹੈ। ਅਵਾਰਾ ਕੁੱਤਿਆਂ ‘ਤੇ ਕਾਬੂ ਪਾਉਣ ਲਈ ਨਸਬੰਦੀ ਬਿਹਤਰ ਹੈ। ਅਵਾਰਾ ਕੁੱਤਿਆਂ ਦੀ ਸਮੱਸਿਆ ਤੇ ਕਾਬੂ ਪਾਉਣ ਸਬੰਧੀ ਡਾ.ਸੰਦੀਪ ਜੈਨ ਦਾ ਕਹਿਣਾ ਹੈ ਕਿ ਅਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਕੰਟਰੋਲ ਕਰਨ ਦੇ ਲਈ ਇਨ੍ਹਾਂ ਦੀ ਬ੍ਰੀਡਿੰਗ ਰੋਕਣਾ ਬਹੁਤ ਜ਼ਰੂਰੀ ਹੈ। ਇਸ ਦੇ ਲਈ ਵੈਟਰਨਰੀ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਐਨ.ਜੀ.ਓਜ਼ ਨੂੰ ਨਾਲ ਲੈ ਕੇ ਕੁੱਤਿਆਂ ਦੇ ਵਿਵਹਾਰ ਸਬੰਧੀ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਨਗਰ ਕੌਂਸਲ, ਸਿਵਲ ਪ੍ਰਸ਼ਾਸਨ ਨੂੰ ਵੈਟਰਨਰੀ ਵਿਭਾਗ ਦੇ ਅਧਿਕਾਰੀਆਂ ਨੂੰ ਲੈ ਕੇ ਸ਼ਹਿਰਾਂ ‘ਚ ਘੁੰਮਦੇ ਅਵਾਰਾ ਕੁੱਤਿਆਂ ਨੂੰ ਕਾਬੂ ਕਰਕੇ ਉਨ੍ਹਾਂ ਦੀ ਨਸਬੰਦੀ ਕਰਨੀ ਚਾਹੀਦੀ ਹੈ। ਕੁੱਤਿਆਂ ਦੀ ਨਸਬੰਦੀ ਕਰਕੇ ਹੀ ਇਨ੍ਹਾਂ ਦੀ ਗਿਣਤੀ ਨੂੰ ਘਟਾਇਆ ਜਾ ਸਕਦਾ ਹੈ।

Send this to a friend