ਰਾਏਪੁਰ, 11 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਛੱਤੀਸਗੜ੍ਹ ਵਿੱਚ ਨਕਸਲੀਆਂ ਨੇ ਇੱਕ ਵਾਰ ਫਿਰ ਖੂਨੀ ਖੇਡ ਖੇਡਿਆ। ਝੀਰਮ ਘਾਟੀ ਦੀ ਭੂਮੀ ਫਿਰ ਜਵਾਨਾਂ ਦੇ ਲਹੂ ਨਾਲ ਰੰਗੀ ਗਈ। ਅੱਜ ਸੁਕਮਾ ਦੇ ਤੋਂਗਪਾਲ ਦੇ ਤਾਕਬਾੜਾ ਇਲਾਕੇ ਵਿ¤ਚ ਨਕਸਲੀ ਹਮਲੇ ਵਿੱਚ 20 ਜਵਾਨ ਹਲਾਕ ਹੋ ਗਏ। ਇਹਨਾਂ ਵਿ¤ਚ ਸੀ.ਆਰ.ਪੀ.ਐਫ ਦੀ 80ਵੀਂ ਬਟਾਲੀਅਨ ਦੇ 15 ਅਤੇ ਡੀ.ਐਫ. ਦੇ 4 ਜਵਾਨ ਸ਼ਾਮਿਲ ਹਨ। ਇਸ ਹਮਲੇ ਵਿਚ ਇੱਕ ਆਮ ਨਾਗਰਿਕ ਵੀ ਮਾਰਿਆ ਗਿਆ। ਹਮਲੇ ਵਿਚ ਸ਼ਹੀਦ ਜਵਾਨਾਂ ਦੀ ਗਿਣਤੀ ਵੱਧ ਕੇ 35 ਤੱਕ ਹੋਣ ਦਾ ਖਦਸ਼ਾ ਹੈ। ਮੁਕਾਬਲੇ ਵਿੱਚ ਕਈ ਜਵਾਨਾਂ ਦੇ ਜ਼ਖ਼ਮੀ ਹੋਣ ਅਤੇ 2 ਨਕਸਲੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਦੌਰਾਨ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਤੋਂਗਪਾਲ ਲਿਆਂਦਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਨਕਸਲੀ ਇਲਾਕੇ ਵਿੱਚ ਸੜਕ ਉਸਾਰੀ ਦਾ ਵਿਰੋਧ ਕਰ ਰਹੇ ਸਨ। ਅੱਜ ਸਵੇਰੇ ਜਦੋਂ ਸੀ.ਆਰ.ਪੀ.ਐਫ ਤੇ ਪੁਲਿਸ ਦਾ ਦਲ ਇਲਾਕੇ ਦੀ ਸਰਚਿੰਗ ਉ¤ਤੇ ਨਿਕਲਿਆ ਤਾਂ ਉ¤ਥੇ ਲੁਕੇ ਹੋਏ ਨਕਸਲੀਆਂ ਨੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਨਕਸਲੀਆਂ ਨੇ ਸੜਕ ਉਸਾਰੀ ਵਿ¤ਚ ਲ¤ਗੇ ਵਾਹਨਾਂ ਅਤੇ ਹੋਰ ਸਾਮਾਨ ਨੂੰ ਅ¤ਗ ਦੇ ਹਵਾਲੇ ਕਰ ਦਿ¤ਤਾ। ਸੂਤਰਾਂ ਮੁਤਾਬਕ ਕਰੀਬ 200 ਦੀ ਗਿਣਤੀ ਵਿੱਚ ਆਏ ਨਕਸਲੀਆਂ ਨੇ ਸੀ.ਆਰ.ਪੀ.ਐਫ ਦੇ 50-55 ਜਵਾਨਾਂ ’ਤੇ ਹਮਲਾ ਕੀਤਾ। ਮੁਕਾਬਲੇ ਦੌਰਾਨ ਨਕਸਲੀ ਪੁਲਿਸ ਦੇ ਹਥਿਆਰ ਵੀ ਲੁੱਟ ਕੇ ਲੈ ਗਏ।
ਝਾਂਸਾ ਦੇ ਕੇ ਬੁਲਾਏ ਗਏ ਜਵਾਨ
ਨਕਸਲੀਆਂ ਦਾ ਇਹ ਹਮਲਾ ਪਹਿਲਾਂ ਉਲੀਕੀ ਗਈ ਯੋਜਨਾ ਦੱਸਿਆ ਜਾ ਰਿਹਾ ਹੈ। ਨਕਸਲੀ ਪੂਰੀ ਤਿਆਰੀ ਨਾਲ ਆਏ ਸਨ। ਜਵਾਨਾਂ ਨੂੰ ਘੇਰਨ ਦੇ ਲਈ ਬਾਕਾਇਦਾ ਇੱਕ ਰਣਨੀਤੀ ਬਣਾਈ ਗਈ। ਸਵੇਰੇ 10.00 ਵਜੇ ਤੋਂ ਥੋੜ੍ਹਾ ਪਹਿਲਾਂ ਤੋਂਗਪਾਲ ਪੁਲਿਸ ਸਟੇਸ਼ਨ ਨੂੰ ਫੋਨ ’ਤੇ ਸੂਚਨਾ ਦਿੱਤੀ ਗਈ ਕਿ ਸੜਕ ਬਣਾਉਣ ਵਾਲੀ ਮਸ਼ੀਨ ਨੂੰ ਅੱਗ ਲਗਾ ਦਿੱਤੀ ਗਈ ਹੈ। ਇਸ ਦੇ ਬਾਅਦ 40 ਜਵਾਨਾਂ ਦੀ ਇੱਕ ਟੀਮ ਤੋਂਗਪਾਲ ਤੋਂ ਰਵਾਨਾ ਹੋ ਗਈ। ਬਸਤਰ ਪੁਲਿਸ ਦੇ ਇੰਸਪੈਕਟਰ ਜਨਰਲ ਅਰੁਣ ਦੇਵ ਗੌਤਮ ਨੇ ਦੱਸਿਆ ਕਿ ਇੱਕ ਪਤਲੀ ਸੜਕ ਉ¤ਤੇ ਦੋਵਾਂ ਪਾਸਿਆਂ ਤੋਂ ਜਵਾਨਾਂ ਨੂੰ ਤਕਰੀਬਨ 200 ਮਾਓਵਾਦੀਆਂ ਨੇ ਘੇਰ ਲਿਆ। ਤੋਂਗਪਾਲ ਤੋਂ 15 ਕਿੱਲੋਮੀਟਰ ਦੂਰ ਜਦ ਜਵਾਨ ਉਥੇ ਪਹੁੰਚ ਗਏ ਤਾਂ ਮਾਓਵਾਦੀਆਂ ਨੇ ਫਾਈਰਿੰਗ ਸ਼ੁਰੂ ਕਰ ਦਿੱਤੀ ਅਤੇ ਸਾਰੇ ਜਵਾਨ ‘ਕਿਲਿੰਗ ਜ਼ੋਨ’ ਵਿੱਚ ਆ ਗਏ।’