April 28, 2026 4:20 am

ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ ਏ.ਡੀ.ਆਈ.ਪੀ. ਸਕੀਮ ਅਧੀਨ ਭਾਰਤ ਦੀ ਪਹਿਲੀ ਪ੍ਰਾਈਵਟ ਯੂਨੀਵਰਸਿਟੀ ਬਣੀ

ਅੰਮ੍ਰਿਤਸਰ, 11 ਅਗਸਤ – ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਸ੍ਰੀ ਅੰਮ੍ਰਿਤਸਰ ਵਿਖੇ ਭਾਰਤ ਦੀ ਪਹਿਲੀ ਨੈਸ਼ਨਲ ਕਾਨਫਰੰਸ “ਸ਼ੌੂਂ4– ਸ਼ਚਰੲੲਨਨਿਗ ੋਡ ੂਨਵਿੲਰਸੳਲ ਂੲੋਨੳਟੳਲ 4ੲੳਡਨੲਸਸ” ਦੀ ਮਿਤੀ 10/08/2018 ਨੂੰ ਸ਼ੁਰੂਆਤ ਕੀਤੀ ਗਈ।ਇਸ ਕਾਨਫਰੰਸ ਵਿਚ ਅਜ ਮਿਤੀ 11/08/2018 ਨੂੰ ਡਾ. ਏ. ਕੇ. ਸਿੰਨ੍ਹਾਂ, ਡਾਇਰੈਕਟਰ, ਅਲੀ ਯਾਵਰ ਜੰਗ ਨੈਸ਼ਨਲ ਇੰਸਟੀਚਿਊਟ ਆਫ਼ ਸਪੀਚ ਐਂਡ ਹੀਅਰਿੰਗ ਡਿਸਅਬਿਲਟੀ ਬਤੌਰ ਮੁਖ ਮਹਿਮਾਨ ਅਤੇ ਡਾ. ਬਲਜੀਤ ਕੌਰ, ਅਸਿਸਟੈਂਟ ਡਾਇਰੈਕਟਰ, ਹੈਲਥ ਐਂਡ ਫੈਮਲੀ ਵੈਲਫੇਅਰ ਡਿਪਾਰਟਮੈਂਟ, ਪੰਜਾਬ ਨੇ ਗੈਸਟ ਆਫ਼ ਆਨਰ ਵਜੋਂ ਸ਼ਿਰਕਤ ਕੀਤੀ।ਮਸ਼ਹੂਰ ਆਸਟ੍ਰੈਲੀਅਨ ਕ੍ਰਿਕਟਰ ਬ੍ਰੈਟ ਲੀ ਨੇ ਇਸ ਸਾਲ ਮਈ ਮਹੀਨੇ ਵਿਚ ਠਸ਼ੌੂਂ4 – ਸ਼ਚਰੲੲਨਨਿਗ ੋਡ ੂਨਵਿੲਰਸੳਲ ਂੲੋਨੳਟੳਲ 4ੲੳਡਨੲਸਸਠ ਯੂਨੀਵਰਸਲ ਨਿਊ ਬਾਰਨ ਹੈਰਿੰਗ ਸਕ੍ਰੀਨਿੰਗ ਦਾ ਉਦਘਾਟਨ ਕੀਤਾ ਸੀ ਅਤੇ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਸ੍ਰੀ ਅੰਮ੍ਰਿਤਸਰ ਭਾਰਤ ਦੀ ਪਹਿਲੀ ਪ੍ਰਾਈਵੇਟ ਸੰਸਥਾਂ ਹੈ ਜਿਸ ਨੂੰ ਕੇਂਦਰ ਸਰਕਾਰ ਵਲੋਂ ਏ.ਡੀ.ਪੀ.ਆਈ. ਸਕੀਮ ਅਧੀਨ ਸੂਚੀਬਧ ਹੋਣ ਦਾ ਮਾਨ ਹਾਸਲ ਹੋਇਆ ਹੈ।ਇਸ ਪ੍ਰੋਜੈਕਟ ਅਧੀਨ ਯੂਨੀਵਰਸਿਟੀ ੌ15 ਟੈਸਟ ਵਿਧੀ ਨਾਲ ਹਰ ਮਹੀਨੇ 180 ਨਵ-ਜੰਮੇ ਬਚਿਆਂ ਦੀ ਬਹਿਰੇਪਨ ਲਈ ਸਕ੍ਰੀਨਿੰਗ ਕਰ ਰਹੀਂ ਹੈ। ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਜਨਮ ਲੈਣ ਵਾਲੇ ਅਤੇ ਟੀਕਾ ਲਗਵਾਉਣ ਆਉਂਣ ਵਾਲੇ ਬਚਿਆਂ ਵਿਚ ਬਹਿਰਾਪਨ ਚੈਕ ਕਰਨ ਲਈ ਹਸਪਤਾਲ ਦੀ 5ਂਠ – ੌਫ4 ਅਤੇ ਵਾਰਡ ਵਿਚ ਸਕ੍ਰੀਨਿੰਗ ਕੀਤੀ ਜਾ ਰਹੀਂ ਹੈ। ਇਸ ਤੋਂ ਇਲਾਵਾ ਵਖ- ਵਖ ਲਾਗਲੇ ਪਿੰਡਾਂ ਅਤੇ ਸਿਵਲ ਹਸਪਤਾਲ ਵਿਚ ਜਾ ਕੇ ਬਹਿਰਾਪਨ ਚੈਕ ਕਰਨ ਲਈ ਲਗਾਤਾਰ ਕੈਂਪ ਵੀ ਲਗਾਏ ਜਾ ਰਹੇ ਹਨ, ਤਾਂ ਕਿ ਬਚਿਆਂ ਵਿਚ ਬਿਮਾਰੀ ਦੀ ਸ਼ੁਰੂਆਤ ਵਿਚ ਹੀ ਇਸ ਦਾ ਪਤਾ ਕਰਕੇ ਇਸ ਦਾ ਇਲਾਜ ਕੀਤਾ ਜਾ ਸਕੇ।ਯੂਨੀਵਰਸਿਟੀ ਪਹਿਲਾਂ ਹੀ ਘਟ ਤੋਂ ਘਟ ਸੰਭਵ ਕੀਮਤ ਤੇ ਇਨ੍ਹਾਂ ਬਚਿਆਂ ਦੇ ਇਲਾਜ ਕਰ ਰਹੀਂ ਹੈ ਤੇ ਅਜ ਯੂਨੀਵਰਸਿਟੀ ਨੂੰ ਕੇਂਦਰ ਸਰਕਾਰ ਵਲੋਂ ਚਲਾਈ ਜਾ ਰਹੀਂ ਏ.ਡੀ.ਆਈ.ਪੀ. ਸਕੀਮ ਅਧੀਨ ਸੂਚੀਬਧ ਕਰਨ ਦੇ ਬਾਅਦ ਬਹਿਰੇਪਨ ਦੇ ਮਰੀਜ਼ਾਂ ਨੂੰ ਇਲਾਜ ਦੇ ਖਰਚੇ ਵਿਚ ਹੋਰ ਜਿਆਦਾ ਰਾਹਤ ਮਿਲਣ ਦੇ ਰਸਤੇ ਖੁਲ੍ਹ ਗਏ ਹਨ। ਇਸ ਮੌਕੇ ਤੇ ਸੰਬੋਧਨ ਕਰਦਿਆ ਭਾਰਤ ਸਰਕਾਰ ਵਲੋਂ ਪੁਜੇ ਮੁਖ ਮਹਿਮਾਨ ਡਾ. ਏ. ਕੇ. ਸਿੰਨ੍ਹਾਂ ਨੇ ਕਿਹਾ ਕਿ ਇਕ ਅੰਦਾਜੇ ਅਨੁਸਾਰ ਭਾਰਤ ਵਿਚ ਹਰ ਸਾਲ ਕਰੀਬ 35,000 ਬਚਿਆਂ ਨੂੰ ਕੋਕਲੇਅਰ ਇੰਮਪਲਾਂਟ ਦੀ ਜਰੂਰਤ ਹੁੰਦੀ ਹੈ। ਭਾਰਤ ਸਰਕਾਰ ਵਲੋਂ ਚਲਾਈ ਜਾ ਰਹੀਂ ਏ.ਡੀ.ਪੀ.ਆਈ. ਸਕੀਮ ਅਧੀਨ ਦੇਸ਼ ਵਿਚ 1000 ਤੋਂ ਜਿਆਦਾ ਕੋਕਲੇਅਰ ਇੰਮਪਲਾਂਟ ਸਰਜਰੀ ਕੀਤੀਆਂ ਜਾ ਚੁਕੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਏ.ਡੀ.ਪੀ.ਆਈ. ਸਕੀਮ ਅਧੀਨ 500 ਮਰੀਜ਼ਾਂ ਨੂੰ ਸਪਾਂਸਰ ਕਰਦੀ ਹੈ, ਜੋ ਕਿ ਲੋੜ ਤੋਂ ਬਹੁਤ ਘਟ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗਲ ਹੈ ਕਿ ਲਾਚਾਰ ਲੋਕਾਂ ਦੀ ਸਹਾਇਤਾ ਲਈ ਪਬਲਿਕ ਅਤੇ ਪ੍ਰਾਈਵਟ ਸੈਕਟਰ ਅਗੇ ਆ ਰਹੇ ਹਨ। ਉਨ੍ਹਾਂ ਨੇ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਨੂੰ ਉਨ੍ਹਾਂ ਦੀ ਪਹਿਲ ਕਦਮੀ ਲਈ ਵਧਾਈ ਦਿਤੀ।ਇਸ ਮੌਕੇ ਤੇ ਡਾ. ਏ. ਕੇ. ਸਿੰਨ੍ਹਾਂ, ਡਾਇਰੈਕਟਰ, ਅਲੀ ਯਾਵਰ ਜੰਗ ਨੈਸ਼ਨਲ ਇੰਸਟੀਚਿਊਟ ਆਫ਼ ਸਪੀਚ ਐਂਡ ਹੀਅਰਿੰਗ ਡਿਸਅਬਿਲਟੀ, ਡਾ. ਬਲਜੀਤ ਕੌਰ, ਅਸਿਸਟੈਂਟ ਡਾਇਰੈਕਟਰ, ਹੈਲਥ ਐਂਡ ਫੈਮਲੀ ਵੈਲਫੇਅਰ ਡਿਪਾਰਟਮੈਂਟ, ਪੰਜਾਬ, ਡਾ. ਏ. ਪੀ. ਸਿੰਘ, ਡੀਨ, ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਸ੍ਰੀ ਅੰਮ੍ਰਿਤਸਰ, ਡਾ. ਐਸ. ਪੀ. ਦੂਬੇ, ਪ੍ਰਧਾਨ, ਈ. ਐਨ. ਟੀ. ਐਸੋਸੀਏਸ਼ਨ, ਡਾ. ਬਲਜੀਤ ਸਿੰਘ ਖੁਰਾਣਾ, ਰਜਿਸ਼ਟਰਾਰ, ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਸ੍ਰੀ ਅੰਮ੍ਰਿਤਸਰ, ਸ੍ਰ. ਅਮਨਦੀਪ ਸਿੰਘ, ਡਿਪਟੀ ਰਜਿਸ਼ਟਰਾਰ, ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਸ੍ਰੀ ਅੰਮ੍ਰਿਤਸਰ, ਡਾ. ਮਨਜੀਤ ਸਿੰਘ ਉਪਲ, ਡਾਇਰੈਕਟਰ ਪ੍ਰਿੰਸੀਪਲ, ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰੀਸਰਚ, ਸ੍ਰੀ ਅੰਮ੍ਰਿਤਸਰ, ਡਾ. ਅਰਵਿੰਦਰ ਸਿੰਘ ਸੂਦ, ਪ੍ਰੋਫੈਸਰ ਅਤੇ ਮੁਖੀ, ਈ. ਐਨ. ਟੀ., ਡਾ. ਜਸਕਰਨ ਸਿੰਘ, ਅਸਿਸਟੈਂਟ ਪ੍ਰੋਫੈਸਰ, ਈ. ਐਨ. ਟੀ. ਅਤੇ 200 ਤੋਂ ਵਧ ਆਡੀਉਲੋਜਿਸਟ ਅਤੇ ਸਪੈਸ਼ਲ ਐਜੂਕੇਟਰਸ ਨੇ ਹਿਸਾ ਲਿਆ।

Send this to a friend