April 27, 2026 11:52 pm

ਹਲਕਾ ਕਾਦੀਆਂ ’ਚ 20 ਕਿਲੋਮੀਟਰ ਸੜਕਾਂ ਦੇ ਨਵ ਨਿਰਮਾਣ ’ਤੇ ਖਰਚ ਹੋਣਗੇ 2 ਕਰੋੜ : ਫਤਿਹਜੰਗ ਬਾਜਵਾ

ਕਾਦੀਆਂ, 10 ਅਗਸਤ (ਮੁਨੀਰਾ ਸਲਾਮ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਦੀ ਅਗਵਾਈ ਵਾਲੀ ਸਰਕਾਰ  ਪੰਜਾਬ ਦੇ ਵਿਕਾਸ ਲਈ ਵਚਨਬਧ ਹੈ  ਅਤੇ ਰਾਜ ਦੇ ਵਿਕਾਸ ਲਈ ਭਰਭੂਰ ਕੋਸ਼ਿਸ਼ਾਂ ਕਰ ਰਹੀ ਹੈ। ਓਕਤ ਵਿਚਾਰ ਹਲਕਾ ਵਿਧਾਇਕ ਸ ਫਤਿਹ ਜੰਗ ਸਿੰਘ ਬਾਜਵਾ  ਨੇ ਆਪਣੇ ਨਿਵਾਸ ਸਥਾਨ ਤੇ ਪਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਹੇ।ਉਨ੍ਹਾਂ ਕਿਹਾ ਕਿ ਮੁਖ ਮੰਤਰੀ ਵਲੋਂ ਵਿਸ਼ੇਸ਼ ਤੋਰ ਤੇ ਕਾਦੀਆਂ ਅਤੇ ਇਸ ਦੇ ਆਲੇ ਦੁਆਲੇ  ਕੱਚੀਆਂ ਸੜਕਾਂ ਨੂੰ ਪਕਿਆਂ ਕਰਨ ਲਈ  ਅਤੇ ਰਿਪੇਅਰ  ਕਰਵਾਓਣ ਲਈ 2 ਕਰੋੜ ਰੂ ਦੀ ਵਿਸ਼ੇਸ਼ ਗਰਾਂਟ ਭੇਜੀ ਹੈ। ਜਿਸ ਨਾਲ ਲਗਭਗ 20 ਕਿਲੋਮੀਟਰ ਦੀ ਸੜਕਾਂ ਨੂੰ ਤਿਆਰ ਕੀਤਾ ਜਾ ਸਕੇਗਾ। ਤਾਂ ਜੋ ਬਾਰਿਸ਼ ਦੇ ਮੋਸਮ ਵਿਚ ਸੜਕਾਂ ਤੇ ਪਾਣੀ ਨਾ ਖੜਾ ਹੋਵੇ ।ਉਨ੍ਹਾਂ ਕਿਹਾ ਕਿ ਰਾਜ ਭਰ ਵਿਚ  ਕੈਪਟਨ ਸਰਕਾਰ ਵਲੋਂ  ਵਿਕਾਸ ਦੇ ਕੰਮਾਂ ਨੂੰ ਹੋਰ ਤੇਜ ਕਰ ਦਿਤਾ ਗਿਆ ਹੈ ਅਤੇ ਆਓਣ ਵਾਲੇ ਸਮੇਂ ਵਿਚ ਸ਼ਹਿਰਾਂ ਅਤੇ ਪਿੰਡਾਂ ਨੂੰ ਹਾਈ ਟੈਕ ਸੁਵਿਧਾਵਾਂ ਨਾਲ ਲੈਸ ਕਰ ਦਿਤਾ ਜਾਵੇਗਾ। ਤਾਂ ਜੋ  ਪੰਜਾਬ ਦਾ ਨਾਂਅ ਪੂਰੇ ਦੇਸ਼ ਵਿਚ ਚਮਕ ਉਠੇ। ਉਨ੍ਹਾਂ ਕਿਹਾ ਕਿ ਕਾਦੀਆਂ ਦੇ ਵਿਕਾਸ ਵਿਚ ਕੋਈ ਕਮੀ ਨਹੀਂ ਰਹਿਣ ਦਿਤੀ ਜਾਵੇਗੀ ਜਿਸ ਦੇ ਲਈ ਉਨ੍ਹਾਂ ਸ਼ਹਿਰ ਦੀ ਹਰ ਇਕ ਵਾਰਡ  ਵਿਚ ਯੂਥ ਬ੍ਰਿਗੇਡ ਨੂੰ ਤਿਆਰ ਕੀਤਾ ਹੈ। ਇਸ ਮੋਕੇ ਤੇ ਓਹਨਾਂ ਦੇ ਨਾਲ ਬਲਵਿੰਦਰ ਸਿੰਘ ਮਿੰਟੂ ਬਾਜਵਾ ਪੀ ਏ ਅਤੇ ਮੀਡੀਆ ਇੰਚਾਰਜ , ਕੁਲਵੰਤ ਸਿੰਘ ਭੈਣੀ ਖਾਦਰ, ਰਾਕੇਸ਼ ਕੁਮਾਰ ਰਾਜੂ ਮਾਲੀਆ, ਜਸਬੀਰ ਸਿੰਘ ਕੋਟ ਟੋਡਰਮਲ, ਮੈਨ ਸਿੰਘ ਘੋੜੇਵਾਹ ਸਾਬਕਾ ਸਰਪੰਚ, ਸਤਨਾਮ ਸਿੰਘ, ਵਸਣ ਸਿੰਘ  ਸਾਬਕਾ ਸਰਪੰਚ, ਮੁਲਖ ਰਾਜ, ਕੁਲਦੀਪ ਸਿੰਘ, ਬੀਰ ਸਿੰਘ ਭੁਪਿੰਦਰ ਸਿੰਘ ਵਿਟੀ, ਗੁਰਮੀਤ ਸਿੰਘ ਨਾਨੋਵਾਲ ਖੁਰਦ, ਭਜਣ ਸਿੰਘ ਝੰਡਾ ਲੁਬਾਣਾ ਸੁੱਖਾ ਮਾਲੀਆ ਆਦਿ ਹਾਜ਼ਰ ਸੀ।

Send this to a friend