ਨਵੀਂ ਦਿੱਲੀ, 9 ਅਗਸਤ (ਪੀ.ਟੀ.)- ਦਿੱਲੀ ਵਿਖੇ ਸਥਿਤ ਜੰਤਰ-ਮੰਤਰ ’ਤੇ ਐਸ.ਸੀ.ਐਕਟ ਅਤੇ ਰਾਖਵਾਂਕਰਨ ਨਾਲ ਜੁੜੇ ਮੁਦੇ ਨੂੰ ਲੈ ਕੇ ਹੋ ਰਹੇ ਪ੍ਰਦਰਸ਼ਨ ਦੇ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਿੱਖੇ ਸ਼ਬਦੀ ਹਮਲੇ ਕਰਦਿਆ ਕਿਹਾ ਕਿ ਉਨ੍ਹਾਂ ਦੀ ਸੋਚ ਦਲਿਤਾਂ ਦੇ ਖਿਲਾਫ ਹੈ। ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਕਿਹਾ ਮੋਦੀ ਦੇ ਦਿਲ ‘ਚ ਦਲਿਤਾਂ ਲਈ ਕੋਈ ਜਗ੍ਹਾ ਨਹੀਂ ਹੈ।